Breaking News
Home / ਕੈਨੇਡਾ / ਕੈਨੇਡਾ ਵਾਸੀਆਂ ਨੂੰ ਡਰਾਈਵਿੰਗ ਸਬੰਧੀ ਕਾਨੂੰਨ ਪ੍ਰਤੀ ਜਾਗਰੂਕ ਹੋਣ ਦੀ ਲੋੜ

ਕੈਨੇਡਾ ਵਾਸੀਆਂ ਨੂੰ ਡਰਾਈਵਿੰਗ ਸਬੰਧੀ ਕਾਨੂੰਨ ਪ੍ਰਤੀ ਜਾਗਰੂਕ ਹੋਣ ਦੀ ਲੋੜ

ਸੈਨੇਟਰ ਮੋਬੀਨਾ ਐੱਸ.ਬੀ. ਜੈਫਰ ਅਤੇ ਰੈਟਨਾ ਓਮਿਡਵਰ ਨੇ ਕਾਨੂੰਨ ਦਾ ਪਾਲਣ ਕਰਨ ਲਈ ਪ੍ਰੇਰਿਆ
ਬਰੈਂਪਟਨ/ਬਿਊਰੋ ਨਿਊਜ਼
ਕੈਨੇਡਾ ਵਿਚ ਗਾਂਜਾ ਕਾਨੂੰਨ ਅਤੇ ਇਸ ਨਾਲ ਸਬੰਧਿਤ ਬਿੱਲ ਸੀ-46, ਅਣਗਹਿਲੀ ਨਾਲ ਕੀਤੀ ਗਈ ਡਰਾਈਵਿੰਗ ਸਬੰਧੀ ਕਾਨੂੰੰਨ ਲਾਗੂ ਹੋ ਗਿਆ ਹੈ। ਸੈਨੇਟਰ ਮੋਬੀਨਾ ਐੱਸ.ਬੀ. ਜੈਫਰ ਅਤੇ ਰੈਟਨਾ ਓਮਿਡਵਰ ਨੇ ਸਮੁੱਚੇ ਕੈਨੇਡਾ ਵਾਸੀਆਂ ਨੂੰ ਇਨਾਂ ਕਾਨੂੰਨਾਂ ਦਾ ਸਖ਼ਤੀ ਨਾਲ ਪਾਲਣ ਕਰਨ ਲਈ ਕਿਹਾ ਹੈ।
ਉਨ੍ਹਾਂ ਕਿਹਾ ਕਿ ਛੁੱਟੀਆਂ ਦੇ ਇਸ ਸੀਜ਼ਨ ਵਿੱਚ ਇੱਥੋਂ ਦੇ ਸਥਾਈ ਨਿਵਾਸੀਆਂ ਨੂੰ ਜ਼ਿਆਦਾ ਜਾਗਰੂਕ ਹੋਣ ਦੀ ਲੋੜ ਹੈ ਕਿਉਂਕਿ ਇਸਦਾ ਪਾਲਣ ਨਾ ਕਰਨ ‘ਤੇ ਉਨ੍ਹਾਂ ਨੂੰ ਦੇਸ਼ ਨਿਕਾਲਾ ਵੀ ਦਿੱਤਾ ਜਾ ਸਕਦਾ ਹੈ।ਉਨ੍ਹਾਂ ਕਿਹਾ ਕਿ ਗਾਂਜਾ ਕਾਨੂੰਨ ‘ਤੇ ਜਨਤਕ ਪੱਧਰ ‘ਤੇ ਵਿਆਪਕ ਚਰਚਾ ਹੋਈ ਸੀ ਜਦੋਂਕਿ ਬਿੱਲ ਸੀ-46 ਸਬੰਧੀ ਤੁਲਨਾਤਮਕ ਬਹੁਤ ਘੱਟ ਬਹਿਸ ਹੋਈ ਹੈ ਜਿਸਦੇ ਕੈਨੇਡਾ ਦੇ ਸਥਾਈ ਨਿਵਾਸੀਆਂ ਲਈ ਵਿਨਾਸ਼ਕਾਰੀ ਨਤੀਜੇ ਹੋ ਸਕਦੇ ਹਨ।
ਨਵੇਂ ਕਾਨੂੰਨ ਅਨੁਸਾਰ ਡਰੱਗ ਅਤੇ ਅਲਕੋਹਲ ਅਤੇ ਅਣਗਹਿਲੀ ਵਾਲੀ ਡਰਾਈਵਿੰਗ ਲਈ ਜੁਰਮਾਨਾ ਮੌਜੂਦਾ ਪੰਜ ਸਾਲ ਦੀ ਸਜ਼ਾ ਤੋਂ ਵਧ ਕੇ ਦਸ ਸਾਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਵਾਸੀ ਜਿਹੜੇ ਇੱਥੋਂ ਦੇ ਨਾਗਰਿਕ ਨਹੀਂ ਹਨ, ਨੂੰ ਅਣਗਹਿਲੀ ਨਾਲ ਕੀਤੀ ਡਰਾਈਵਿੰਗ ਸਬੰਧੀ ਸੁਚੇਤ ਹੋਣ ਦੀ ਲੋੜ ਹੈ ਕਿਉਂਕਿ ਇਸ ਨਾਲ ਉਨ੍ਹਾਂ ਦਾ ਦੇਸ਼ ਨਿਕਾਲਾ ਵੀ ਹੋ ਸਕਦਾ ਹੈ। ਉਨ੍ਹਾਂ ਨੇ ਸੈਨੇਟ ਵਿਚ ਬਿਲ ਸੀ-46 ਵਿਚ ਸੋਧ ਦੀ ਤਜਵੀਜ਼ ਦਿੱਤੀ ਸੀ, ਜਿਸ ਵਿਚ ਸਥਾਈ ਨਿਵਾਸੀ ਨੂੰ ਇਸ ਸਬੰਧੀ ਗੰਭੀਰ ਅਪਰਾਧੀ ਨਾ ਮੰਨਿਆ ਜਾਏ ਜਿਹੜਾ ਇਸ ਵਿਚ ਛੇ ਮਹੀਨੇ ਜਾਂ ਉਸ ਤੋਂ ਘੱਟ ਦੀ ਸਜ਼ਾ ਪ੍ਰਾਪਤ ਕਰ ਚੁੱਕਾ ਹੈ।
ਉਨ੍ਹਾਂ ਕਿਹਾ ਇਸ ਲਈ ਸਥਾਈ ਹੱਲ ਦੀ ਲੋੜ ਹੈ ਜਿਸ ਲਈ ਉਹ ਸਰਕਾਰ ਨੂੰ ਬੇਨਤੀ ਕਰ ਰਹੇ ਹਨ ਤਾਂ ਕਿ ਜਿਹੜਾ ਸਥਾਈ ਨਿਵਾਸੀ ਇਸ ਕਾਨੂੰਨ ਨੂੰ ਤੋੜਦਾ ਹੈ ਉਸ ਨੂੰ ਆਮ ਕੈਨੇਡੀਆਈ ਦੀ ਤਰ੍ਹਾਂ ਹੀ ਜੁਰਮਾਨਾ ਹੋਣਾ ਚਾਹੀਦਾ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …