7.8 C
Toronto
Wednesday, October 29, 2025
spot_img
Homeਕੈਨੇਡਾਪ੍ਰਿੰਸੀਪਲ ਸਰਵਣ ਸਿੰਘ ਦੀ ਨਵੀਂ ਪੁਸਤਕ 'ਪੰਜਾਬ ਦੇ ਕੋਹੇਨੂਰ ਭਾਗ ਦੂਜਾ' ਛਪ...

ਪ੍ਰਿੰਸੀਪਲ ਸਰਵਣ ਸਿੰਘ ਦੀ ਨਵੀਂ ਪੁਸਤਕ ‘ਪੰਜਾਬ ਦੇ ਕੋਹੇਨੂਰ ਭਾਗ ਦੂਜਾ’ ਛਪ ਕੇ ਤਿਆਰ

ਬਰੈਂਪਟਨ : ਖੇਡ ਲਿਖਾਰੀ ਪ੍ਰਿੰਸੀਪਲ ਸਰਵਣ ਸਿੰਘ ਦੀ ਨਵੀਂ ਪੁਸਤਕ ‘ਪੰਜਾਬ ਦੇ ਕੋਹੇਨੂਰ ਭਾਗ ਦੂਜਾ’ ਪ੍ਰਕਾਸ਼ਤ ਹੋ ਗਈ ਹੈ। ਇਸ ਵਿਚ ਡਾ. ਮਹਿੰਦਰ ਸਿੰਘ ਰੰਧਾਵਾ, ਬਲਵੰਤ ਗਾਰਗੀ, ਡਾ. ਹਰਿਭਜਨ ਸਿੰਘ, ਭਾਪਾ ਪ੍ਰੀਤਮ ਸਿੰਘ, ਪਹਿਲਵਾਨ ਦਾਰਾ ਸਿੰਘ ਦੁਲਚੀਪੁਰੀਆ, ਗੁਲਜ਼ਾਰ ਸਿੰਘ ਸੰਧੂ ਅਤੇ ਸੰਤ ਰਾਮ ਉਦਾਸੀ ਦੇ ਭਰਪੂਰ ਸ਼ਬਦ ਚਿੱਤਰ ਹਨ ਜੋ ਤਿੰਨ ਕੁ ਸੌ ਪੰਨਿਆਂ ‘ਤੇ ਛਪੇ ਹਨ। ਪਹਿਲੇ ਭਾਗ ਵਿਚ ਡਾ. ਸਰਦਾਰਾ ਸਿੰਘ ਜੌਹਲ, ਕਵੀਸ਼ਰ ਕਰਨੈਲ ਸਿੰਘ ਪਾਰਸ, ਜਸਵੰਤ ਸਿੰਘ ਕੰਵਲ, ਜਗਦੇਵ ਸਿੰਘ ਜੱਸੋਵਾਲ, ਫੁੱਟਬਾਲਰ ਜਰਨੈਲ ਸਿੰਘ, ਦਾਰਾ ਸਿੰਘ ਧਰਮੂਚੱਕੀਆ, ਬਾਬਾ ਫੌਜਾ ਸਿੰਘ, ਓਲੰਪੀਅਨ ਬਲਬੀਰ ਸਿੰਘ ਤੇ ਮਿਲਖਾ ਸਿੰਘ ਦੇ ਸ਼ਬਦ ਚਿੱਤਰ ਸਨ। ਇਹ ਪੁਸਤਕਾਂ ਸੰਗਮ ਪਬਲੀਕੇਸ਼ਨਜ਼ ਸਮਾਣਾ ਨੇ ਪ੍ਰਕਾਸ਼ਤ ਕੀਤੀਆਂ ਹਨ। ਪੁਸਤਕਾਂ ਪ੍ਰਾਪਤ ਕਰਨ ਲਈ ਸੰਗਮ ਵਾਲਿਆਂ ਨੂੰ ਫੋਨ 0175-2305347, 99151-03490 ਜਾਂ 98152-43917 ਉਤੇ ਸੰਪਰਕ ਕਰ ਕੇ ਮੰਗਵਾ ਸਕਦੇ ਹਨ। ਹੋਰ ਜਾਣਕਰੀ ਲਈ ਇਸ ਨੰਬਰ ਉਪਰ ਕਾਲ ਕੀਤੀ ਜਾ ਸਕਦੀ ਹੈ- 905-799-1661

RELATED ARTICLES

ਗ਼ਜ਼ਲ

POPULAR POSTS