Breaking News
Home / ਕੈਨੇਡਾ / ਕਲਮਾਂ ਦਾ ਕਾਫਲਾ ਵਲੋਂ ਨਾਟਕਕਾਰ ਹਰਵਿੰਦਰ ਦੀਵਾਨਾ ਨਾਲ ਰੂਬਰੂ

ਕਲਮਾਂ ਦਾ ਕਾਫਲਾ ਵਲੋਂ ਨਾਟਕਕਾਰ ਹਰਵਿੰਦਰ ਦੀਵਾਨਾ ਨਾਲ ਰੂਬਰੂ

ਬਰੈਂਪਟਨ/ਬਿਊਰੋ ਨਿਊਜ਼ : ਪਿਛਲੇ ਐਤਵਾਰ ਟੋਰਾਂਟੋ ਦੀ ਨਾਮਵਰ ਸਾਹਿਤਕ ਸੰਸਥਾ ‘ਕਲਮਾਂ ਦਾ ਕਾਫਲਾ’ ਵਲੋਂ ਤਰਕਸ਼ੀਲ ਸੁਸਾਇਟੀ ਵਲੋਂ 16 ਅਪਰੈਲ ਨੂੰ ਰੋਜ਼ ਥੀਏਟਰ ਵਿੱਚ ਕਰਵਾਏ ਜਾ ਰਹੇ ‘ਤਰਕਸ਼ੀਲ ਨਾਟਕ ਮੇਲਾ’ ਲਈ ਨਾਟਕਾਂ ਦੀ ਤਿਆਰੀ ਲਈ ਭਾਰਤ ਤੋਂ ਆਏ ਨਾਟਕਕਾਰ ਹਰਵਿੰਦਰ ਦੀਵਾਨਾ ਨਾਲ ਰੂਬਰੂ ਕਰਵਾਇਆ ਗਿਆ। ਇਸ ਰੂਬਰੂ ਦੌਰਾਨ ਆਪਣੇ ਰੰਗਮੰਚ ਦੇ ਸਫਰ ਬਾਰੇ ਗੱਲ ਕਰਦਿਆਂ ਕਿਹਾ ਕਿ ਉਹ 1989 ਤੋਂ 18 ਸਾਲ ਦੀ ੳਮਰ ਵਿੱਚ ਹੀ ਲੋਕ ਕਲਾ ਮੰਚ ਮੁੱਲਾਂਪੁਰ ਦੀ ਟੀਮ ਨਾਲ ਨਾਟਕ ‘ਟੋਆ’ ਖੇਡ ਕੇ ਰੰਗਮੰਚ ਨਾਲ ਜੁੜ ਗਿਆ ਤੇ ਅੱਜ ਤੱਕ ਉਸਦਾ ਰੰਗਮੰਚ ਸਫਰ ਜਾਰੀ ਹੈ ਅਤੇ ਉਹ ਕੁੱਲਵਕਤੀ ਨਾਟਕਕਾਰ  ਹੈ। ਨਾਟਕ ਹੀ ਉਸਦਾ ਜੀਵਣ ਹੈ। ਦੀਵਾਨਾ ਨੇ ਆਪਣੇ ਵਿਚਾਰ ਪਰਗਟ ਕਰਦਿਆਂ ਕਿਹਾ ਕਿ ਅੱਜ ਭਾਰਤ ਦੇ ਲੋਕ ਊਚ-ਨੀਚ, ਜਾਤ- ਪਾਤ, ਧਾਰਮਿਕ ਵਹਿਮਾਂ ਭਰਮਾਂ, ਡੇਰਾਵਾਦ, ਆਰਥਿਕ ਸ਼ੋਸ਼ਣ, ਲਿੰਗ ਭੇਦ, ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਦਾ ਸ਼ਿਕਾਰ ਹਨ। ਇਸ ਸਭ ਕਾਸੇ ਦਾ ਖਾਤਮਾ ਕਰਨ ਲਈ ਵਿਗਿਆਨਕ ਚੇਤਨਾ ਦੀ ਲੋੜ ਹੈ। ਲੋਕਾਂ ਨੂੰ ਅਗਿਆਨਤਾ ਵਿੱਚੋਂ ਕੱਢਣ ਲਈ ਨਾਟਕ ਇੱਕ ਬੇਹੱਦ ਸਫਲ ਸਾਧਨ ਹੈ। ਉਸ ਨੂੰ ਬਚਪਨ ਵਿੱਚ ਭਾਅ ਜੀ ਗੁਰਸ਼ਰਨ ਸਿੰਘ ਦੇ ਨਾਟਕ ਦੇਖਣ ਨੂੰ ਮਿਲੇ ਤੇ ਉਹਨਾਂ ਤੋਂ ਪਰਭਾਵਿਤ ਹੋ ਕੇ ਹੀ ਉਹ ਰੰਗ ਮੰਚ ਨਾਲ ਜੁੜਿਆ। ਉਸ ਮੁਤਾਬਿਕ ਉਹ ਭਾਅ ਜੀ ਦੀ ਲਾਈ ਹੋਈ ਪਨੀਰੀ ਦਾ ਹੀ ਇੱਕ ਬੂਟਾ ਹੈ ਅਤੇ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਨਾਟਕਾਂ ਰਾਹੀਂ ਲੋਕਾਂ ਤੱਕ ਪਹੁੰਚਾ ਰਿਹਾ ਹੈ ਤਾ ਕਿ ਲੁੱਟ ਰਹਿਤ ਸਮਾਜ ਦੀ ਸਿਰਜਣਾ ਹੋ ਸਕੇ।
ਉਸ ਨੇ ਦੱਸਿਆ ਕਿ ਉਹ ਸੰਘਰਸ਼ ਕਰ ਰਹੇ ਲੋਕਾਂ ਵਿੱਚ ਰੇਲਵੇ ਲਾਈਨਾਂ, ਟੈਂਕੀਆ ਅਤੇ ਰੈਲੀਆਂ ਵਿੱਚ ਆਪਣੀ ਨਾਟਕ ਟੀਮ ‘ ਚੇਤਨਾ ਨਾਟਕ ਕਲਾ ਕੇਂਦਰ’ ਨਾਲ ਪਹੁੰਚ ਜਾਂਦਾ ਹ ਜਿਸ ਨਾਲ ਸੰਘਰਸ਼ ਨੂੰ ਬਲ ਮਿਲਦਾ ਹੈ। ਇਸ ਤਰ੍ਹਂਾ ਉਨ੍ਹਾਂ ਦੇ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰਦਾ ਹੈ। ਉਸ ਨੇ ਇਸ ਗੱਲ ਦਾ ਪ੍ਰਗਟਾਵਾ ਕੀਤਾ ਕਿ ਉਸ ਨੇ ਨਾਟਕਾਂ ਤੋਂ ਬਿਨਾਂ ਕਈ ਟੈਲੀ ਫਿਲਮਾਂ ਤੋਂ ਬਿਨਾਂ ਇੱਕ ਟੀ ਵੀ ਸੀਰੀਅਲ ‘ਤਰਕ ਦੀ ਸਾਣ’ ਦਾ ਨਿਰਦੇਸ਼ਨ ਵੀ ਕੀਤਾ ਹੈ। ਉਸ ਨੂੰ ਕਮਰਸ਼ਲ ਫਿਲਮਾਂ ਵਿੱਚ ਕੰਮ ਕਰਨ ਦਾ ਸੱਦਾ ਵੀ ਮਿਲਿਆ ਪਰ ਉਸ ਨੇ ਕਿਹਾ ਕਿ ਉਹ ਉਹੀ ਫਿਲਮਾਂ ਕਰੇਗਾ ਜਿਸ ਵਿੱਚ ਲੋਕਾਂ ਦੇ ਮਸਲਿਆਂ ਦੇ ਸਮਾਧਾਨ ਦੀ ਗੱਲ ਹੋਵੇਗੀ। ਇਸ ਮੀਟਿੰਗ ਵਿੱਚ ਸ਼ਾਮਲ ਪ੍ਰੋ: ਜੰਗੀਰ ਸਿੰਘ ਕਾਹਲੋਂ, ੳਂਕਾਰਪ੍ਰੀਤ, ਕੁਲਵਿੰਦਰ ਖਹਿਰਾ, ਬਲਜਿੰਦਰ ਕੌਰ ਗੁਲਾਟੀ, ਸਰਬਜੀਤ ਕੌਰ ਕਾਹਲੋਂ, ਗੁਰਜੀਤ ਸੰਘੇੜਾ, ਨਾਹਰ ਔਜਲਾ, ਮਹਿੰਦਰ ਸਿੰਘ ਵਾਲੀਆ , ਸੁਰਜਨ ਜੀਰਵੀ ਅਤੇ ਕਈ ਹੋਰਾਂ ਵਲੋਂ ਉਠਾਏ ਸਵਾਲਾਂ ਦਾ ਜਵਾਬ ਬਹੁਤ ਹੀ ਵਧੀਆ ਢੰਗ ਨਾਲ ਦਿੱਤਾ ਜਿਸ ਤੋਂ ਉਸ ਦੇ ਵਿਗਿਆਨਕ ਦ੍ਰਿਸ਼ਟੀਕੋਣ ਦੀ ਸਪਸ਼ਟ ਝਲਕ ਮਿਲਦੀ ਸੀ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …