ਸਟੂਡੈਂਟ ਵਾਲੰਟੀਅਰਜ਼ ਨੂੰ ਵਾਲੰਟੀਅਰ ਆਵਰਜ਼ ਲੈਣ ਦਾ ਮੌਕਾ
ਬਰੈਂਪਟਨ/ਬਿਊਰੋ ਨਿਊਜ਼
ਪੰਜਾਬ ਚੈਰਿਟੀ ਫਾੳਂਡੇਸ਼ਨ ਵਲੋਂ ਪੀਲ ਪੁਲਿਸ, ਨਵਾਂ ਸ਼ਹਿਰ ਸਪੋਰਟਸ ਕਲੱਬ ਅਤੇ ਇਹਨਾਂ ਦੇ ਸਹਿਯੋਗੀਆਂ ਵਲੋਂ 28 ਮਈ ਦਿਨ ਸ਼ਨੀਵਾਰ ਗਰੇਟਰ ਟੋਰਾਂਟੋ ਇਲਾਕੇ ਵਿੱਚ ਸੇਵਾ ਫੂਡ ਬੈਂਕ ਲਈ ਫੂਡ ਇਕੱਤਰ ਕਰਨ ਦੇ ਪ੍ਰਬੰਧ ਮੁਕੰਮਲ ਕਰ ਲਏ ਹਨ। ਜਿਸ ਲਈ ਵਾਲੰਟੀਅਰ ਗਰੌਸਰੀ ਸਟੋਰਾਂ ਤੇ ਡਿਊਟੀ ਦੇ ਕੇ ਫੂਡ ਆਈਟਮਾਂ ਇਕੱਤਰ ਕਰਨਗੇ ।
ਅੱਤ ਲੋੜੀਦੀਂਆਂ ਵਸਤੂਆਂ ਵਿੱਚ ਚੌਲ,ਆਟਾ, ਚਾਹ, ਕੌਫੀ, ਕੁਕਿੰਗ ਤੇਲ, ਕੈਨ ਫਰੂਟ, ਸਨੈਕਸ, ਬਿਸਕੁਟ ਅਤੇ ਕਰੈਕਰ, ਖੰਡ, ਲੂਣ, ਮਸਾਲੇ, ਜੈਮ, ਮੈਗੀ ਨੂਡਲਜ, ਕੈਚੱਪ, ਦਾਲਾਂ, ਟੁੱਥ ਪੇਸਟ, ਸਾਬਣ ਅਤੇ ਸ਼ੈਂਪੂ, ਅਤੇ ਡਾਈਪਰ (ਵੱਡਾ ਸਾਈਜ਼ 5+) ਸ਼ਾਮਲ ਹਨ। ਇਸ ਫੂਡ ਡਰਾਇਵ ਵਿੱਚ ਹਿੱਸਾ ਪਾਉਣ ਲਈ ੳਪਰੋਕਤ ਚੀਜਾਂ ਡੋਨੇਟ ਕੀਤੀਆਂ ਜਾ ਸਕਦੀਆਂ ਹਨ। ਸਟੂਡੈਂਟ ਵਾਲੰਟੀਅਰ ਦੇ ਤੌਰ ‘ਤੇ ਆਪਣਾ ਯੋਗਦਾਨ ਪਾ ਸਕਦੇ ਹਨ। ਇਸ ਲਈ ਉਹਨਾਂ ਨੂੰ ਇਸ ਕੰਮ ਲਈ ਲਾਏ ਸਮੇਂ ਦੇ ਵਾਲੰਟੀਅਰ ਆਵਰਜ਼ ਦੇ ਸਾਰਟੀਫਿਕੇਟ ਦਿੱਤੇ ਜਾਣਗੇ । ਪ੍ਰਬੰਧਕਾਂ ਵਲੋਂ ਵਾਲੰਟੀਅਰਾਂ ਨੂੰ ਖਾਸ ਤੌਰ ਤੇ ਬੇਨਤੀ ਹੈ ਕਿ ਉਹ ਇਸ ਫੂਡ ਡਰਾਇਵ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ। ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਲਈ ਬਲਿਹਾਰ ਸਿੰਘ ਨਵਾਂਸ਼ਹਿਰ ( 647- 297- 8600), ਮਨਜਿੰਦਰ ਸਿੰਘ ਥਿੰਦ (647-274-5738), ਗਗਨਦੀਪ ਸਿੰਘ ਮਹਾਲੋਂ (416-558-3966), ਗੁਰਨਾਮ ਸਿੰਘ ਢਿੱਲੋਂ (647-287-2577 ), ਗੁਰਜੀਤ ਸਿੰਘ (647-990-6489) ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
ਟੀਪੀਏਆਰ ਕਲੱਬ ਦੇ ਮੈਂਬਰਾਂ ਨੇ ਕ੍ਰਿਸਟਲ ਬੀਚ ਦਾ ਲਗਾਇਆ ਪਿਕਨਿਕ-ਨੁਮਾ ਮਨੋਰੰਜਕ ਟੂਰ
ਬਰੈਂਪਟਨ/ਡਾ. ਝੰਡ : ਲੰਘੇ ਵੀਰਵਾਰ 26 ਜੂਨ ਨੂੰ ਟਰੱਕਿੰਗ ਖੇਤਰ ਵੱਲੋਂ ਵਾਤਾਵਰਣ ਦੀ ਚੰਗੇਰੀ ਸਾਂਭ-ਸੰਭਾਲ …