Breaking News
Home / ਕੈਨੇਡਾ / ਹੈਲਥ ਕੇਅਰ ਤੇ ਹਰੇਕ ਕੈਨੇਡੀਅਨ ਲਈ ਫੈਮਿਲੀ ਡਾਕਟਰ ਯਕੀਨੀ ਬਣਾਉਣ ਲਈ ਅੱਗੇ ਆਏ ਲਿਬਰਲ : ਰੂਬੀ ਸਹੋਤਾ

ਹੈਲਥ ਕੇਅਰ ਤੇ ਹਰੇਕ ਕੈਨੇਡੀਅਨ ਲਈ ਫੈਮਿਲੀ ਡਾਕਟਰ ਯਕੀਨੀ ਬਣਾਉਣ ਲਈ ਅੱਗੇ ਆਏ ਲਿਬਰਲ : ਰੂਬੀ ਸਹੋਤਾ

ਬਰੈਂਪਟਨ : ਮੁੜ ਚੁਣੀ ਗਈ ਲਿਬਰਲ ਸਰਕਾਰ ਸਮੇਤ ਬਰੈਂਪਟਨ ਨੌਰਥ ਦੀ ਲਿਬਰਲ ਉਮੀਦਵਾਰ ਹਰੇਕ ਕੈਨੇਡਾ-ਵਾਸੀ ਲਈ ਫ਼ੈਮਿਲੀ ਡਾਕਟਰ ਅਤੇ ਮੈਂਟਲ ਹੈੱਲਥ ਸੇਵਾਵਾਂ ਯਕੀਨੀ ਬਨਾਉਣਗੇ ਅਤੇ ਉਨ੍ਹਾਂ ਦੀ ਪੂਰੀ ਕੋਸ਼ਿਸ਼ ਹੋਵੇਗੀ ਕਿ ਲੋਕਾਂ ਦੀ ਡਾਕਟਰਾਂ ਵੱਲੋਂ ਦਰਸਾਈਆਂ ਗਈਆਂ ਦਵਾਈਆਂ ਅਤੇ ਨੈਸ਼ਨਲ ਫ਼ਾਰਮਾਕੇਅਰ ਤੀਕ ਆਸਾਨੀ ਨਾਲ ਪਹੁੰਚ ਹੋਵੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਰੂਬੀ ਸਹੋਤਾ ਨੇ ਕੀਤਾ। ਕੈਨੇਡਾ ਦਾ ਹੈੱਲਥਕੇਅਰ ਸਿਸਟਮ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ ਪਰ ਫਿਰ ਵੀ ਕਈ ਲੋਕ ਇਸ ਦੇ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਤੋਂ ਵਾਂਝੇ ਰਹਿ ਜਾਂਦੇ ਹਨ। ਅੱਜ ਦੇਸ਼ ਦੇ ਲੱਗਭੱਗ 5 ਮਿਲੀਅਨ ਕੈਨੇਡਾ-ਵਾਸੀਆਂ ਕੋਲ ਫ਼ੈਮਿਲੀ ਡਾਕਟਰ ਅਤੇ ਮੁੱਢਲੀ ਕੇਅਰ ਟੀਮ ਕੋਲ ਜਾਣ ਦੀ ਸੁਵਿਧਾ ਨਹੀਂ ਹੈ।
ਅਸੀਂ ਸਾਰੇ ਕਿਸੇ ਨਾ ਕਿਸੇ ਅਜਿਹੇ ਵਿਅੱਕਤੀ ਨੂੰ ਜਾਣਦੇ ਹਾਂ ਜੋ ਮੈਂਟਲ ਹੈੱਲਥ ਦੀਆਂ ਦੁਸ਼ਵਾਰੀਆਂ ਵਿੱਚੋਂ ਗ਼ੁਜ਼ਰਿਆ ਹੋਵੇਗਾ। ਬਹੁਤੇ ਲੋਕ ਇਹ ਸਹੂਲਤ ਪ੍ਰਾਪਤ ਨਹੀਂ ਕਰ ਸਕਦੇ ਕਿਉਂਕਿ ਇਹ ਬਹੁਤ ਮਹਿੰਗੀ ਹੈ ਜਾਂ ਇਸ ਦੇ ਲਈ ਉਡੀਕ ਦਾ ਸਮਾਂ ਬਹੁਤ ਜ਼ਿਆਦਾ ਹੈ। ਲੱਗਭੱਗ ਇਕ ਮਿਲੀਅਨ ਕੈਨੇਡੀਅਨ ‘ਇਨਸੂਲੀਨ’ ਤੋਂ ਲੈ ਕੇ ‘ਇਨਹੇਲਰਾਂ’ ਤੱਕ ਦੇ ਜ਼ਰੂਰੀ ਖ਼ਰਚਿਆਂ ਦੀ ਖ਼ਾਤਰ ਆਪਣੇ ਖਾਣੇ ਅਤੇ ਸਰਦੀਆਂ ਵਿਚ ‘ਹੀਟ’ ਦੀ ਕੁਰਬਾਨੀ ਦਿੰਦੇ ਹਨ।
ਕੈਨੇਡਾ ਦੀ ਲਿਬਰਲ ਪਾਰਟੀ ਦੇ ਆਗੂ ਜਸਟਿਨ ਟਰੂਡੋ ਨੇ ਕਿਹਾ,”ਕੋਈ ਵੀ ਵਿਅੱਕਤੀ ਸਿਹਤ-ਸੰਭਾਲ ਅਤੇ ਇਲਾਜ ਤੋਂ ਵਿਰਵਾ ਨਹੀਂ ਹੋਣਾ ਚਾਹੀਦਾ ਜਿਸ ਦੀ ਉਸ ਨੂੰ ਅਤੀ ਜ਼ਰੂਰਤ ਹੈ ਅਤੇ ਇਹ ਬਹੁਤ ਹੀ ਅਭਾਗਾ ਹੈ ਕਿ ਉਹ ਫ਼ੈਮਿਲੀ ਡਾਕਟਰ ਕੋਲ ਨਹੀਂ ਜਾ ਸਕਦੇ। ਕਿਸੇ ਨੂੰ ਵੀ ਆਪਣੀ ਸਿਹਤ ਦੀ ਖ਼ਾਤਰ ਆਪਣੇ ਭੋਜਨ ਤੇ ਹੀਟ ਦੀ ਕੁਰਬਾਨੀ ਨਹੀਂ ਦੇਣੀ ਚਾਹੀਦੀ ਜਿਹੜਾ ਇਨਸੂਲੀਨ, ਇਨਹੇਲਰ ਜਾਂ ਮੈਂਟਲ ਹੈੱਲਥ ਸਪੋਰਟ ‘ਤੇ ਹੈ।” ਇਸ ਸਬੰਧੀ ਰੂਬੀ ਸਹੋਤਾ ਨੇ ਕਿਹਾ, ”ਅਸੀਂ ਹੈੱਲਥਕੇਅਰ ਕਰਾਈਸਿਸ ਤੋਂ ਭਲੀ-ਭਾਂਤ ਜਾਣੂੰ ਹਾਂ ਅਤੇ ਇਸ ਸਿਸਟਮ ਦੀਆਂ ਕਮੀਆਂ-ਪੇਸ਼ੀਆਂ ਨੂੰ ਦੂਰ ਕਰਨ ਜਾ ਰਹੇ ਹਾਂ। ਅਸੀਂ ਇਹ ਯਕੀਨੀ ਬਣਾਵਾਂਗੇ ਕਿ ਲੋਕਾਂ ਨੂੰ ਲੋੜੀਂਦੀਆਂ ਸਿਹਤ ਸੇਵਾਵਾਂ ਮਿਲਣ ਜਦੋਂ ਵੀ ਉਨ੍ਹਾਂ ਨੂੰ ਇਨ੍ਹਾਂ ਦੀ ਜ਼ਰੂਰਤ ਪੈਂਦੀ ਹੈ।”
ਮੁੜ ਚੁਣੇ ਜਾਣ ‘ਤੇ ਲਿਬਰਲ ਸਰਕਾਰ ਇਹ ਯਕੀਨੀ ਬਣਾਏਗੀ ਕਿ ਸਾਰੇ ਕੈਨੇਡੀਅਨਾਂ ਨੂੰ ਜੀਵਨ-ਬਚਾਊ ਸਿਹਤ ਸੰਭਾਲ ਮੁਹੱਈਆ ਕੀਤੀ ਜਾਵੇ। ਅਸੀਂ ਸਿਹਤ ਸੰਭਾਲ ਲਈ ਹੇਠ-ਲਿਖੇ ਕਦਮ ਉਠਾਵਾਂਗੇ:
ੲ ਹਰੇਕ ਕੈਨੇਡੀਅਨ ਦੀ ਫ਼ੈਮਿਲੀ ਡਾਕਟਰ ਜਾਂ ਪ੍ਰਾਇਮਰੀ ਕੇਅਰ ਟੀਮ ਤੀਕ ਪਹੁੰਚ ਹੋਵੇ।
ੲ ਮੈਂਟਲ ਹੈੱਲਥ ਸੇਵਾਵਾਂ ਲਈ ਸਪੱਸਟ ਕੌਮੀ ਮਾਪਦੰਡ ਨਿਸ਼ਚਿਤ ਕੀਤੇ ਜਾਣਗੇ ਤਾਂ ਜੋ ਕੈਨੇਡਾ-ਵਾਸੀ ਲੋੜੀਦੀਆਂ ਸੇਵਾਵਾਂ ਜਲਦੀ ਤੋਂ ਜਲਦੀ ਪ੍ਰਾਪਤ ਕਰ ਸਕਣ।
ੲ ਉਨ੍ਹਾਂ ਵਿਅੱਕਤੀਆਂ ਨੂੰ ਹੋਮ ਕੇਅਰ ਅਤੇ ਪੈਲੇਟਿਵ ਕੇਅਰ ਮੁਹੱਈਆ ਕੀਤੀ ਜਾਏਗੀ ਜਿਨ੍ਹਾਂ ਨੂੰ ਇਸ ਦੀ ਜ਼ਰੂਰਤ ਹੈ।
ਅਸੀਂ ਇਹ ਯਕੀਨੀ ਬਣਾਵਾਂਗੇ ਕਿ ਹਰੇਕ ਵਿਅੱਕਤੀ ਆਪਣੀਆਂ ਲੋੜੀਂਦੀਆਂ ਦਵਾਈਆਂ ਦੀ ਖ਼ਰੀਦ ਕਰ ਸਕੇ। ਇਹ ਇਸ ਢੰਗ ਨਾਲ ਕੀਤਾ ਜਾਏਗਾ:
ੲ ਅਸੀਂ ਯੂਨੀਵਰਸਲ ਫ਼ਾਰਮਾਕੇਅਰ ਲਾਗੂ ਕਰਾਂਗੇ ਤਾਂ ਜੋ ਹਰੇਕ ਕੈਨੇਡਾ-ਵਾਸੀ ਦੀ ਡਰੱਗ-ਕੱਵਰੇਜ ਹੋ ਸਕੇ ਅਤੇ ਉਸ ਨੂੰ ਦਵਾਈਆਂ ਦੀ ਯਥਾਯੋਗ ਕੀਮਤ ਹੀ ਅਦਾ ਕਰਨੀ ਪਵੇ।
ੲ ਅਸੀਂ ਕੈਨੇਡਾ ਡਰੱਗ ਏਜੰਸੀ ਦੀ ਸਥਾਪਨਾ ਕਰਾਂਗੇ ਜਿਸ ਨਾਲ ਦਵਾਈਆਂ ਦੀ ਖ਼ਰੀਦ ਜਲਦੀ ਅਤੇ ਸਹੀ ਤਰੀਕੇ ਨਾਲ ਹੋ ਸਕੇ। ਦਵਾਈਆਂ ਦੀ ਕੀਮਤ ਤੈਅ ਕਰਨ ਲਈ ਨੈਸ਼ਨਲ ਫ਼ਾਰਮੂਲੇਟਰੀ ਸਥਾਪਿਤ ਕੀਤੀ ਜਾਏਗੀ।
ੲ ਰੇਅਰ ਡਿਜ਼ੀਜ਼ ਡਰੱਗ ਸਟਰੈਟਿਜੀ ਰਾਹੀਂ ਮਹਿੰਗੀਆਂ ਜੀਵਨ-ਬਚਾਊ ਦਵਾਈਆਂ ਕੀਮਤ ਘੱਟ ਕੀਤੀ ਜਾਏਗੀ।
ਸਾਡੀ ਸਰਕਾਰ ਨੇ ਪਿਛਲਿਆਂ ਦਹਾਕਿਆਂ ਵਿਚ ਕੈਨੇਡਾ ਦੇ ਹੈੱਲਥਕੇਅਰ ਸਿਸਟਮ ਵਿਚ ਕਈ ਲੋੜੀਂਦੀਆਂ ਤਬਦੀਲੀਆਂ ਕੀਤੀਆਂ ਹਨ।
ਪਿਛਲੇ ਚਾਰ ਸਾਲਾਂ ਵਿਚ ਅਸੀਂ:
ੲ ਪ੍ਰੋਵਿੰਸਾਂ ਅਤੇ ਟੈਰੀਟਰੀਆਂ ਨਾਲ ਕਈ ਨਵੇਂ ਸਮਝੌਤੇ ਕਰਕੇ ਬਹੁਤ ਸਾਰੇ ਲੋਕਾਂ ਨੂੰ ਹੋਮ ਕੇਅਰ ਅਤੇ ਮੈਂਟਲ ਹੈੱਲਥ ਕੇਅਰ ਦੀਆਂ ਸੇਵਾਵਾਂ ਲਈ 11 ਬਿਲੀਅਨ ਡਾਲਰ ਦੀ ਨਵੀਂ ਫ਼ੰਡਿੰਗ ਦਿੱਤੀ ਹੈ।
ੲ ਪਿਛਲੇ 30 ਸਾਲਾਂ ਤੋਂ ਹੁਣ ਤੀਕ ਦਵਾਈਆਂ ਦੀਆਂ ਕੀਮਤਾਂ ਦੀ ਕੰਪਰੀਹੈਂਸਿਵ ਓਵਰਹਾਲਿੰਗ ਕੀਤੀ ਹੈ। ਇਸ ਦੇ ਨਾਲ ਕੈਨੇਡਾ-ਵਾਸੀਆਂ ਦੇ ਅਗਲੇ 10 ਸਾਲਾਂ ਵਿਚ ਲੱਗਭੱਗ 13 ਬਿਲੀਅਨ ਡਾਲਰ ਬਚਣਗੇ।
ੲ ਰੇਅਰ ਡਿਜ਼ੀਜ਼ ਡਰੱਗ ਸਟਰੈਟਿਜੀ ਲਈ 500 ਮਿਲੀਅਨ ਡਾਲਰ ਪ੍ਰਤੀ ਸਾਲ ਨਿਵੇਸ਼ ਕਰ ਰਹੇ ਹਾਂ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …