-2.3 C
Toronto
Thursday, December 4, 2025
spot_img
Homeਕੈਨੇਡਾਡੇਵਿਡ ਲਿਵਿੰਗਸਟਨ ਵੱਲੋਂ ਕੀਤਾ ਗਿਆ ਜੁਰਮ ਬਹੁਤ ਹੀ ਗੰਭੀਰ : ਜੱਜ ਟਿਮੋਥੀ

ਡੇਵਿਡ ਲਿਵਿੰਗਸਟਨ ਵੱਲੋਂ ਕੀਤਾ ਗਿਆ ਜੁਰਮ ਬਹੁਤ ਹੀ ਗੰਭੀਰ : ਜੱਜ ਟਿਮੋਥੀ

ਟੋਰਾਂਟੋ/ਬਿਊਰੋ ਨਿਊਜ਼ : ਦੋ ਗੈਸ ਪਲਾਂਟਸ ਨੂੰ ਰੱਦ ਕਰਨ ਦੇ ਓਨਟਾਰੀਓ ਸਰਕਾਰ ਦੇ ਫੈਸਲੇ ਨਾਲ ਸਬੰਧਤ ਦਸਤਾਵੇਜ਼ਾਂ ਨੂੰ ਡਲੀਟ ਕਰਨ ਦੀ ਕੋਸ਼ਿਸ਼ ਕਰਨ ਵਾਲੇ ਸਾਬਕਾ ਲਿਬਰਲ ਪ੍ਰੀਮੀਅਰ ਡਾਲਟਨ ਮੈਗਿੰਟੀ ਦੇ ਸਹਾਇਕ ਡੇਵਿਡ ਲਿਵਿੰਗਸਟਨ ਨੂੰ ਚਾਰ ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ।
ਜੱਜ ਟਿਮੋਥੀ ਲਿਪਸਨ ਨੇ ਆਖਿਆ ਕਿ ਡੇਵਿਡ ਲਿਵਿੰਗਸਟਨ ਵੱਲੋਂ ਕੀਤਾ ਗਿਆ ਜੁਰਮ ਬਹੁਤ ਹੀ ਗੰਭੀਰ ਹੈ। ਲਿਪਸਨ ਨੇ ਆਖਿਆ ਕਿ ਉਸ ਦੀ ਇਸ ਤਰ੍ਹਾਂ ਦੀ ਹਰਕਤ ਜਮਹੂਰੀ ਸੰਸਥਾਵਾਂ ਤੇ ਕਦਰਾਂ ਕੀਮਤਾਂ ਉੱਤੇ ਹਮਲਾ ਹੈ। ਇਸ ਤਰ੍ਹਾਂ ਜਮਹੂਰੀ ਪ੍ਰਕਿਰਿਆ ਦੇ ਰਾਹ ਵਿੱਚ ਅੜਿੱਕਾ ਬਣਨ ਵਾਲੇ ਵਿਅਕਤੀ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ। 65 ਸਾਲਾ ਲਿਵਿੰਗਸਟਨ ਨੂੰ ਜੱਜ ਨੇ 12 ਮਹੀਨਿਆਂ ਦੀ ਪ੍ਰੋਬੇਸ਼ਨ ਵੀ ਦਿੱਤੀ ਹੈ ਤੇ ਇਸ ਵਿੱਚ 100 ਘੰਟਿਆਂ ਦੀ ਕਮਿਊਨਿਟੀ ਸੇਵਾ ਵੀ ਸ਼ਾਮਲ ਹੈ। ਬਚਾਅ ਪੱਖ ਦੇ ਵਕੀਲ ਬ੍ਰਾਇਨ ਗੋਵਰ ਨੇ ਆਖਿਆ ਕਿ ਉਨ੍ਹਾਂ ਦੇ ਮੁਵੱਕਿਲ ਵੱਲੋਂ ਇਸ ਸਜ਼ਾ ਖਿਲਾਫ ਅਪੀਲ ਕੀਤੀ ਜਾਵੇਗੀ। ਗੋਵਰ ਨੇ ਆਖਿਆ ਕਿ ਇਹ ਤਾਂ ਬਹੁਤ ਹੀ ਸਖਤ ਸਜ਼ਾ ਹੈ ਤੇ ਅਜਿਹੇ ਮਾਮਲੇ ਵਿੱਚ ਤਾਂ ਇਹ ਸਜ਼ਾ ਹੋਰ ਸਖਤ ਮੰਨੀ ਜਾ ਸਕਦੀ ਹੈ ਜਿਸ ਵਿੱਚ ਅਸਲ ਨੁਕਸਾਨ ਦਾ ਕੋਈ ਸਬੂਤ ਹੀ ਨਹੀਂ ਹੈ। ਲਿਵਿੰਗਸਟਨ, ਜੋ ਕਿ ਪਿਤਾ ਤੇ ਗ੍ਰੈਂਡਫਾਦਰ ਵੀ ਹਨ, ਨੂੰ ਜਨਵਰੀ ਵਿੱਚ ਦੋ ਮਾਮਲਿਆਂ ਵਿੱਚ ਦੋਸ਼ੀ ਪਾਇਆ ਗਿਆ ਸੀ, ਇੱਕ ਤਾਂ ਕੰਪਿਊਟਰ ਦੀ ਗੈਰਕਾਨੂੰਨੀ ਵਰਤੋਂ ਤੇ ਦੂਜਾ ਡਾਟਾ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼।

RELATED ARTICLES
POPULAR POSTS