ਐਡਮਿੰਟਨ/ਬਿਊਰੋ ਨਿਊਜ਼ : ਸਭ ਰੰਗ ਸਾਹਿਤ ਸਭਾ ਐਡਮਿੰਟਨ ਕੈਨੇਡਾ ਦੀ ਇੱਕ ਵਿਸ਼ੇਸ਼ ਇਕੱਤਰਤਾ ਐਡਮਿੰਟਨ ਪਬਲਿਕ ਲਾਇਬ੍ਰੇਰੀ ਮੈਡੋਜ 17 ਸਟਰੀਟ, ਐਡਮਿੰਟਨ ਵਿਖੇ ਹੋਈ। ਜਿਸ ਵਿਚ ਇਲਾਕੇ ਦੇ ਐਮਐਲਏ ਜਸਵੀਰ ਦਿਉਲ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।
ਇਸ ਇਕੱਤਰਤਾ ਵਿੱਚ ਪੰਜਾਬੀ, ਹਿੰਦੀ ਉਰਦੂ ਅਤੇ ਅੰਗਰੇਜ਼ੀ ਦੇ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਨੇ ਭਾਗ ਲਿਆ। ਸਾਹਿਤਕਾਰ ਬਲਵਿੰਦਰ ਬਾਲਮ ਨੂੰ ਪ੍ਰਧਾਨ, ਕੁਲਵਿੰਦਰ ਫੁੱਲ ਨੂੰ ਜਨਰਲ ਸਕੱਤਰ, ਸੀਨੀਅਰ ਮੀਤ ਪ੍ਰਧਾਨ ਮਹਿੰਦਰ ਸਿੰਘ ਭੁੱਲਰ ਤੇ ਵਰਿੰਦਰਪਾਲ ਸਿੰਘ ਭੁੱਲਰ, ਖ਼ਜ਼ਾਨਚੀ ਨਰਿੰਦਰ ਸਿੰਘ, ਪ੍ਰੈਸ ਸਕੱਤਰ ਨਿਸ਼ਾਨ ਸਿੰਘ ਸੰਧੂ, ਸਕੱਤਰ ਬਲਦੇਵ ਰਾਜ ਤੇ ਜਸਪਾਲ ਸਿੰਘ ਨੂੰ ਸਰਬਸੰਮਤੀ ਨਾਲ ਚੁਣਿਆ ਗਿਆ। ਇਸ ਮੌਕੇ ‘ਤੇ ਬਲਦੇਵ ਸਿੰਘ ਭੁੱਲਰ ਅਤੇ ਸਾਥੀਆਂ ਨੇ ਐਮਐਲਏ ਨੂੰ ਬੁਜ਼ੁਰਗਾਂ ਦੀਆਂ ਸਹੂਲਤਾਂ ਲਈ ਮੰਗਾਂ ਵੀ ਦੱਸੀਆਂ। ਪ੍ਰਧਾਨ ਬਲਵਿੰਦਰ ਬਾਲਮ ਨੇ ਕਿਹਾ ਕਿ ਭਵਿੱਖ ਵਿੱਚ ਸੰਯੁਕਤ ਭਾਸ਼ਾਵਾਂ ਦਾ ਛਿਮਾਹੀ ਕਵੀ ਦਰਬਾਰ ਕਰਵਾਇਆ ਜਾਇਆ ਕਰੇਗਾ।
ਇਸ ਇਕੱਤਰਤਾ ਵਿੱਚ ਲੇਖਕਾਂ ਤੇ ਸਾਹਿਤ ਪ੍ਰੇਮੀਆਂ ਵਜੋਂ ਸਰਵਸ੍ਰੀ ਰਾਜੇਸ਼ਵਰ ਡਡਵਾਲ, ਜਸਕਰਨ ਸਿੰਘ ਗਰੇਵਾਲ, ਨਿਤੀਸ਼ ਸ਼ਰਮਾ, ਦੀਦਾਰ ਸਿੰਘ ਸਹੋਤਾ, ਹਰਪਾਲ ਸਿੰਘ ਮਠਾੜੂ, ਬਲਕਾਰ ਸਿੰਘ ਚੀਮਾ, ਜੋਗਿੰਦਰ ਸਿੰਘ ਸੇਖੋਂ, ਸੁਖਮੰਤ ਸਿੰਘ ਸਿੱਧੂ, ਸੁਖਦੇਵ ਸਿੰਘ ਸੇਖੋਂ, ਨਿਸ਼ਾਨ ਸਿੰਘ ਸੰਧੂ, ਬਲਜਿੰਦਰ ਸਿੰਘ, ਭੂਪਿੰਦਰ ਸਿੰਘ ਸੰਧੂ, ਨਿਰਮਲ ਸਿੰਘ, ਜਗਦੇਵ ਸਿੰਘ ਬਰਾੜ, ਦਰਸ਼ਨ ਸਿੰਘ, ਅਮਰੀਕ ਸਿੰਘ, ਲਖਬੀਰ ਸਿੰਘ, ਬਲਦੇਵ ਸਿੰਘ, ਗੁਰਚਰਨ ਸਿੰਘ, ਗੁਰਦੇਵ ਸਿੰਘ ਗਿੱਲ, ਕਰਤਾਰ ਸਿੰਘ, ਸੁਰਜੀਤ ਸਿੰਘ ਕੰਗ, ਲਾਲ ਸਿੰਘ ਮਾਨ, ਆਦਿ ਨੇ ਸ਼ਿਰਕਤ ਕੀਤੀ।ਜਾਰੀ ਕਰਤਾ : ਬਲਵਿੰਦਰ ਬਾਲਮ ਐਡਮਿੰਟਨ ਕੈਨੇਡਾ।