8.7 C
Toronto
Friday, January 9, 2026
spot_img
Homeਕੈਨੇਡਾਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਨੇ ਭਾਰਤ ਦਾ ਅਜ਼ਾਦੀ ਦਿਵਸ ਤੇ ਤੀਆਂ ਦਾ...

ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਨੇ ਭਾਰਤ ਦਾ ਅਜ਼ਾਦੀ ਦਿਵਸ ਤੇ ਤੀਆਂ ਦਾ ਮੇਲਾ ਧੂਮ-ਧਾਮ ਨਾਲ ਮਨਾਇਆ

ਬਰੈਂਪਟਨ/ਡਾ. ਝੰਡ : ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਦੇ ਸਕੱਤਰ ਬੰਤ ਸਿੰਘ ਰਾਓ ਤੋਂ ਪ੍ਰਾਪਤ ਸੂਚਨਾ ਅਨੁਸਾਰ ਉਨ੍ਹਾਂ ਦੀ ਕਲੱਬ ਦੇ ਮੈਂਬਰਾਂ ਨੇ ਲੰਘੇ ਸ਼ਨੀਵਾਰ 18 ਅਗਸਤ ਨੂੰ ਸਲੈਡ ਡੌਗ ਪਾਰਕ ਵਿਚ ਬਾਅਦ ਦੁਪਹਿਰ 2.00 ਵਜੇ ਤੋਂ 4.00 ਵਜੇ ਤੱਕ ਮਨਾਇਆ ਅਤੇ ਇਸ ਤੋਂ ਬਾਅਦ ਸ਼ਾਮ 7.00 ਵਜੇ ਤੱਕ ਬੀਬੀਆਂ-ਭੈਣਾਂ ਨੇ ਤੀਆਂ ਦੇ ਮੇਲੇ ਵਿਚ ਖ਼ੂਬ ਰੌਣਕਾਂ ਲਾਈਆਂ।
ਇਸ ਸਮਾਗ਼ਮ ਦੀ ਪ੍ਰਧਾਨਗੀ ਕਮਿਊਨਿਟੀ ਦੀ ਮਾਣਯੋਗ ਸ਼ਖ਼ਸੀਅਤ ਪ੍ਰਿੰਸੀਪਲ ਰਾਮ ਸਿੰਘ ਕੁਲਾਰ ਨੇ ਕੀਤੀ ਅਤੇ ਇਸ ਮੌਕੇ ਐੱਮ.ਪੀ.ਰਾਜ ਗਰੇਵਾਲ, ਐੱਮ.ਪੀ.ਪੀ. ਗੁਰਰਤਨ ਸਿੰਘ ਤੇ ਸਾਰਾ ਸਿੰਘ, ਬਰੈਂਪਟਨ ਦੀ ਮੇਅਰ ਲਿੰਡਾ ਜਾਫ਼ਰੀ, ਵਾਰਡ 9-10 ਤੋਂ ਰਿਜਨਲ ਕਾਊਂਸਲਰ ਲਈ ਉਮੀਦਵਾਰ ਗੁਰਪ੍ਰੀਤ ਸਿੰਘ ਢਿੱਲੋਂ, ਸਿਟੀ ਕਾਊਂਸਲਰ ਲਈ ਉਮੀਦਵਾਰ ਹਰਕੀਰਤ ਸਿੰਘ, ਸਕੂਲ-ਟਰੱਸਟੀ ਲਈ ਉਮੀਦਵਾਰ ਸੱਤਪਾਲ ਜੌਹਲ ਤੇ ਬਲਬੀਰ ਸੋਹੀ ਨੇ ਵਿਸ਼ੇਸ਼-ਮਹਿਮਾਨਾਂ ਵਜੋਂ ਸ਼ਿਰਕਤ ਕੀਤੀ ਅਤੇ ਆਪੋ-ਆਪਣੇ ਵਿਚਾਰ ਪੇਸ਼ ਕੀਤੇ।
ਇਸ ਮੌਕੇ ਦੂਸਰੀਆਂ ਸਾਥੀ ਸੀਨੀਅਰਜ਼ ਕਲੱਬਾਂ ਦੇ ਅਹੁਦੇਦਾਰ ਅਤੇ ਮੈਂਬਰ ਬਚਿੱਤਰ ਸਿੰਘ ਸਰਾਂ, ਜੰਗੀਰ ਸਿੰਘ ਸੈਂਹਬੀ, ਨਿਰਮਲ ਸਿੰਘ ਧਾਰਨੀ, ਹਰਚੰਦ ਸਿੰਘ ਬਾਸੀ, ਜਗਜੀਤ ਸਿੰਘ ਗਰੇਵਾਲ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਪ੍ਰੋਗਰਾਮ ਬਾਅਦ ਦੁਪਹਿਰ ਦੋ ਵਜੇ ਤੋਂ ਸ਼ਾਮ ਸੱਤ ਵਜੇ ਤੱਕ ਲਗਾਤਾਰ ਚੱਲਦਾ ਰਿਹਾ। ਸੁਹਾਵਣੇ ਮੌਸਮ ਦਾ ਲੁਤਫ਼ ਉਠਾਉਂਦਿਆਂ ਹੋਇਆਂ ਬੀਬੀਆਂ ਨੇ ਗਿੱਧਾ ਤੇ ਬੋਲੀਆਂ ਪਾ ਕੇ ਤੀਆਂ ਦੇ ਮੇਲੇ ਵਿਚ ਮਨ-ਪ੍ਰਚਾਵਾ ਕੀਤਾ। ਇਸ ਪ੍ਰੋਗਰਾਮ ਨੂੰ ਸਫਲ਼ ਬਨਾਉਣ ਲਈ ਸਮੂਹ-ਮੈਂਬਰਾਂ ਨੇ ਕਲੱਬ ਦੇ ਪ੍ਰਧਾਨ ਰਣਜੀਤ ਸਿੰਘ ਤੱਗੜ ਦੀ ਅਗਵਾਈ ਵਿਚ ਬੜੀ ਮਿਹਨਤ ਨਾਲ ਆਪੋ-ਆਪਣੀਆਂ ਡਿਊਟੀਆਂ ਨਿਭਾਈਆਂ।
ਚਾਹ-ਪਾਣੀ ਅਤੇ ਸਨੈਕਸ ਦਾ ਸਿਲਸਿਲਾ ਟਹਿਲ ਸਿੰਘ ਮੂੰਡੀ, ਪਸ਼ੌਰਾ ਸਿੰਘ ਚਾਹਲ, ਇਕਬਾਲ ਸਿੰਘ ਘੋਲੀਆ, ਹਰੀ ਸਿੰਘ ਗਿੱਲ, ਨਿਰਮਲ ਸਿੰਘ ਢੱਡਵਾਲ, ਮੀਤ-ਪ੍ਰਧਾਨ ਗੁਰਮੇਲ ਸਿੰਘ ਗਿੱਲ, ਮੁਖਤਿਆਰ ਸਿੰਘ ਗਰੇਵਾਲ, ਗੁਰਮੀਤ ਸਿੰਘ ਸੰਧੂ ਅਤੇ ਕਰਨੈਲ ਸਿੰਘ ਦੀ ਨਿਗਰਾਨੀ ਵਿਚ ਸਾਰਾ ਸਮਾਂ ਚੱਲਦਾ ਰਿਹਾ। ਇਸ ਦੌਰਾਨ ਬੀਬੀਆਂ ਦੀ ਅਗਵਾਈ ਭਜਨ ਕੌਰ ਢੱਡਵਾਲ, ਮਨਜੀਤ ਕੌਰ ਹੰਸਰਾ, ਅੰਮ੍ਰਿਤਪਾਲ ਕੌਰ ਚਾਹਲ, ਸੁਰਿੰਦਰ ਕੌਰ ਪੂਨੀ, ਪਰਮਜੀਤ ਕੌਰ ਮੂੰਡੀ, ਜਗਦੇਵ ਕੌਰ ਗਿੱਲ, ਸੁਖਪਾਲ ਕੌਰ ਗਿੱਲ ਵੱਲੋਂ ਕੀਤੀ ਗਈ।ਸਮਾਗ਼ਮ ਦੌਰਾਨ ਮੰਚ-ਸੰਚਾਲਨ ਦੀ ਜ਼ਿੰਮੇਵਾਰੀ ਕਲੱਬ ਦੇ ਸਾਬਕਾ ਪ੍ਰਧਾਨ ਕਰਤਾਰ ਸਿੰਘ ਚਾਹਲ ਅਤੇ ਗੁਰਦੇਵ ਸਿੰਘ ਹੰਸਰਾ ਵੱਲੋਂ ਮਿਲ ਕੇ ਬਾਖ਼ੂਬੀ ਨਿਭਾਈ ਗਈ ਅਤੇ ਫ਼ੋਟੋਗ੍ਰਾਫ਼ੀ ਦੀ ਸੇਵਾ ਬਲਬੀਰ ਸਿੰਘ ਧਾਰੀਵਾਲ ਵੱਲੋਂ ਕੀਤੀ ਗਈ।

RELATED ARTICLES
POPULAR POSTS