ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 8 ਸਤੰਬਰ ‘ਅਸੀਸ ਮੰਚ’ ਵੱਲੋਂ ਕਰਵਾਏ ਗਏ ਪ੍ਰਭਾਵਸ਼ਾਲੀ ਸਮਾਗ਼ਮ ਉੱਘੇ ਕਹਾਣੀਕਾਰ ਕੁਲਜੀਤ ਮਾਨ ਦੇ ਪੰਜਾਬੀ ਸਾਹਿਤ ਵਿਚ ਪਾਏ ਗਏ ਵੱਡਮੁੱਲੇ ਯੋਗਦਾਨ ਨੂੰ ਮੁੱਖ ਰੱਖਦਿਆਂ ਹੋਇਆਂ ਉਸ ਨੂੰ 1100 ਡਾਲਰ ਦੇ ਨਕਦ ਇਨਾਮ, ਸ਼ਾਲ ਅਤੇ ਸਨਮਾਨ-ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ।
ਸਮਾਗ਼ਮ ਦੇ ਦੌਰਾਨ ਅੰਮ੍ਰਿਤਸਰ ਤੋਂ ਛਪਦੇ ਤਿਮਾਹੀ ਮੈਗ਼ਜ਼ੀਨ ઑਅੱਖਰ਼ ਜਿਸ ਦੇ ਬਾਨੀ-ਸੰਪਾਦਕ ਉੱਘੇ ਕਵੀ ਪ੍ਰਮਿੰਦਰਜੀਤ ਹਨ, ਦਾ ਜੁਲਾਈ ਤੋਂ ਸਤੰਬਰ 2019 ਅੰਕ ਲੋਕ-ਅਰਪਿਤ ਕੀਤਾ ਗਿਆ। ਇਸ ਰਿਸਾਲੇ ਦੀਆਂ ਕੁਝ ਕਾਪੀਆਂ ਲੰਘੇ ਦਿਨੀਂ ਪੰਜਾਬ ਤੋਂ ਆਏ ਮਲਵਿੰਦਰ ਸ਼ਾਇਰ ‘ਛੱਜਲਵੱਡੀ’ ਵੱਲੋਂ ਇੱਥੇ ਆਪਣੇ ਨਾਲ ਲਿਆਂਦੀਆਂ ਗਈਆਂ ਸਨ। ਉਨ੍ਹਾਂ ਦੇ ਇਸ ਉੱਦਮ ਸਦਕਾ ਹੀ ਇਹ ਅੰਕ ਇਸ ਸਮਾਗ਼ਮ ਵਿਚ ਹਾਜ਼ਰ ਪਤਵੰਤੇ ਲੇਖਕਾਂ ਅਤੇ ਸਾਹਿਤ-ਪ੍ਰੇਮੀਆਂ ਦੀ ਹਾਜ਼ਰੀ ਵਿਚ ਰੀਲੀਜ਼ ਕੀਤਾ ਗਿਆ। ਇਸ ਸ਼ੁਭ ਮੌਕੇ ਕੁਲਜੀਤ ਮਾਨ ਤੋਂ ਇਲਾਵਾ ਤੀਰਥ ਦਿਓਲ, ਇੰਦਰਜੀਤ ਸਿੰਘ ਬੱਲ, ਮਲਵਿੰਦਰ ਸ਼ਾਇਰ, ਭੁਪਿੰਦਰ ਦੁਲੇ, ਸੁਖਦੇਵ ਸਿੰਘ ਝੰਡ, ਕੁਲਵਿੰਦਰ ਖਹਿਰਾ, ਇਕਬਾਲ ਬਰਾੜ, ਡਾ. ਕੰਵਲਜੀਤ ਢਿੱਲੋਂ, ਪਰਮਜੀਤ ਦਿਓਲ, ਰਿੰਟੂ ਭਾਟੀਆ, ਰਾਜ ਘੁੰਮਣ ਵੀ ਹਾਜ਼ਰ ਸਨ।
Check Also
ਪੀਲ ਪੁਲਿਸ ਵੱਲੋਂ ਕਰਵਾਈ ਗਈ ’24ਵੀਂ ਰੇਸ ਅਗੇਨਸਟ ਰੇਸਿਜ਼ਮ’ ਵਿਚ ਟੀ ਪੀ ਏ ਆਰ ਕਲੱਬ ਦੇ 97 ਮੈਂਬਰਾਂ ਨੇ ਲਿਆ ਹਿੱਸਾ
ਮਿਸੀਸਾਗਾ/ਡਾ. ਝੰਡ : ਲੰਘੇ ਸ਼ਨੀਵਾਰ 21 ਜੂਨ ਨੂੰ ਪੀਲ ਰਿਜਨ ਪੁਲਿਸ ਵੱਲੋਂ ਮਿਸੀਸਾਗਾ ਵੈਲੀ ਕਮਿਊਨਿਟੀ …