ਇੰਟਰੋਡਕਸ਼ਨ ਟੂ ਈ ਸੁਰੱਖਿਆ ਨਾਮ ਨਾਲ ਸਿਲੇਬਸ ਕੀਤਾ ਗਿਆ ਤਿਆਰ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਸਕੂਲਾਂ ’ਚ ਹੁਣ ਵਿਦਿਆਰਥੀਆਂ ਨੂੰ ਆਨਲਾਈਨ ਫਰਾਡ ਤੋਂ ਬਚਾਉਣ ਲਈ ਪੜ੍ਹਾਈ ਕਰਵਾਈ ਜਾਵੇਗੀ। ਇੰਨਾ ਹੀ ਨਹੀਂ ਇਸ ਖਤਰੇ ਨਾਲ ਨਿਪਟਣ ਦੇ ਵਿਦਿਆਰਥੀਆਂ ਨੂੰ ਗੁਰ ਵੀ ਦੱਸੇ ਜਾਣਗੇ। ਇਸ ਦੇ ਲਈ ਮਨਿਸਟਰੀ ਆਫ਼ ਹੋਮ ਅਫੇਅਰਜ਼ ਵੱਲੋਂ ਸਿਲੇਬਸ ਤਿਆਰ ਕੀਤਾ ਗਿਆ ਹੈ, ਜਿਸ ਨੂੰ ਇੰਟਰੋਡਕਸ਼ ਟੂ ਈ ਸੁਰੱਖਿਆ ਦਾ ਨਾਮ ਦਿੱਤਾ ਗਿਆ ਹੈ। ਇਹ ਸਿਲੇਬਸ ਪਹਿਲੇ ਚਰਣ ’ਚ ਉਨ੍ਹਾਂ ਸਕੂਲਾਂ ’ਚ ਲਾਗੂ ਹੋਵੇਗਾ, ਜਿੱਥੇ ਵਿਦਿਆਰਥੀ ਪੁਲਿਸ ਕੈਡੇਟ ਸਕੀਮ ਚੱਲ ਰਹੀ ਹੈ। ਸਿੱਖਿਆ ਵਿਭਾਗ ਅਨੁਸਾਰ ਇਸ ਵਿਸ਼ੇ ਦੀ ਪੜ੍ਹਾਈ 8ਵੀਂ ਅਤੇ 9ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਕਰਵਾਈ ਜਾਵੇਗੀ। ਸਿੱਖਿਆ ਵਿਭਾਗ ਵੱਲੋਂ ਇਹ ਸਿਲੇਬਸ ਉਨ੍ਹਾਂ ਅਧਿਆਪਕ ਟ੍ਰੇਨਰ ਨੂੰ ਵੀ ਮੁਹੱਈਆ ਕਰਵਾਇਆ ਗਿਆ ਹੈ, ਜਿਨ੍ਹਾਂ ਨੇ ਪੁਲਿਸ ਕੈਡੇਟ ਸਕੀਮ ’ਚ ਸ਼ਾਮਿਲ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਫਿਲੌਰ ਤੋਂ ਟੇ੍ਰਨਿੰਗ ਲਈ ਹੈ, ਤਾਂ ਜੋ ਉਹ ਵਿਦਿਆਰਥੀਆਂ ਨੂੰ ਵਧੀਆ ਤਰੀਕੇ ਨਾਲ ਆਨਲਾਈਨ ਫਰਾਡ ਤੋਂ ਬਚਣ ਲਈ ਜਾਗਰੂਕ ਕਰ ਸਕਣ।