Breaking News
Home / ਕੈਨੇਡਾ / ਪੀ.ਸੀ.ਐਚ.ਐਸ. ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਮਿਲ ਕੇ ਦੀਵਾਲੀ ਮਨਾਈ

ਪੀ.ਸੀ.ਐਚ.ਐਸ. ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਮਿਲ ਕੇ ਦੀਵਾਲੀ ਮਨਾਈ

ਰੂਬੀ ਸਹੋਤਾ ਨੂੰ ਮੁੜ ਐਮ.ਪੀ. ਬਣਨ ‘ਤੇ ਦਿੱਤੀ ਵਧਾਈ
ਬਰੈਂਪਟਨ/ਡਾ.ਝੰਡ
ਲੰਘੇ ਸੁੱਕਰਵਾਰ 25 ਅਕਤੂਬਰ ਨੂੰ ਪੀ.ਸੀ.ਐੱਚ.ਐੱਸ. ਕਲੱਬ ਦੇ ਸ਼ੁੱਕਰਵਾਰ ਵਾਲੇ ਗਰੁੱਪ ਦੇ ਮੈਂਬਰਾਂ ਨੇ ਮਿਲ ਕੇ ਸਾਂਝੇ ਤੌਰ ‘ਤੇ ਦੀਵਾਲੀ ਅਤੇ ਬੰਦੀਛੋੜ-ਦਿਵਸ ਬੜੇ ਉਤਸ਼ਾਹ ਨਾਲ ਮਨਾਏ। ਸਵੇਰੇ ਦਸ ਵਜੇ ਸ਼ੁਰੂ ਹੋਈ ਕਲੱਬ ਦੇ ਮੈਂਬਰਾਂ ਦੀ ਇਕੱਤਰਤਾ ਵਿਚ ਵੱਖ-ਵੱਖ ਬੁਲਾਰਿਆਂ ਵੱਲੋਂ ਦੀਵਾਲੀ ਅਤੇ ਬੰਦੀਛੋੜ-ਦਿਵਸ ਦੇ ਪਿਛੋਕੜ ਤੇ ਇਤਿਹਾਸ ਅਤੇ ਇਨ੍ਹਾਂ ਨੂੰ ਮਨਾਏ ਜਾਣ ਬਾਰੇ ਆਪੋ-ਆਪਣੇ ਵਿਚਾਰ ਪੇਸ਼ ਕੀਤੇ ਗਏ ਅਤੇ ਉਨ੍ਹਾਂ ਵੱਲੋਂ ਇਨ੍ਹਾਂ ਤਿਓਹਾਰਾਂ ਦੀ ਇਤਿਹਾਸਕ ਤੇ ਸਮਾਜਿਕ ਪਰੰਪਰਾ ਅਤੇ ਅਹਿਮੀਅਤ ਬਾਰੇ ਭਰਪੂਰ ਚਾਨਣਾ ਪਾਇਆ ਗਿਆ। ਇਹ ਦੀਵਾਲੀ ਸਮਾਗ਼ਮ ਬਾਅਦ ਦੁਪਹਿਰ ਸਾਢੇ ਬਾਰਾਂ ਵਜੇ ਤੱਕ ਚੱਲਿਆ। ਜਿੱਥੇ ਬਹੁਤ ਸਾਰੇ ਬੁਲਾਰਿਆਂ ਨੇ ਦੀਵਾਲੀ ਨੂੰ ਹਿੰਦੂ-ਸਿੱਖਾਂ ਦਾ ਸਾਂਝਾ ਤਿਓਹਾਰ ਕਰਾਰ ਦਿੰਦਿਆਂ ਹੋਇਆਂ ਇਸ ਨੂੰ ਦੁਸਹਿਰੇ ਵਾਲੇ ਦਿਨ ઑਨੇਕੀ ਦੀ ਬਦੀ ਉੱਪਰ ਜਿੱਤ਼ ਤੋਂ ਵੀਹ ਦਿਨ ਬਾਅਦ ਰਾਮ ਚੰਦਰ, ਲਛਮਣ ਅਤੇ ਸੀਤਾ ਦੇ ਅਯੁੱਧਿਆ ਵਾਪਸ ਪਰਤਣ ਦੀ ਖ਼ੁਸ਼ੀ ਦੇ ਪ੍ਰਤੀਕ ਵਜੋਂ ਇਸ ਦੀ ਪ੍ਰੋੜ੍ਹਤਾ ਕੀਤੀ, ਉੱਥੇ ਕੁਝ ਬੁਲਾਰਿਆਂ ਵੱਲੋਂ ਰਾਵਣ ਨੂੰ ਉਸ ਸਮੇਂ ਦਾ ઑਮਹਾਤਮਾ਼, ઑਮਹਾਨ ਵਿਦਵਾਨ਼ ਅਤੇ ઑਚੰਗਾ ਇਨਸਾਨ਼ ਦੱਸਣ ਲਈ ਆਪੋ ਆਪਣੀਆਂ ਦਲੀਲਾਂ ਦਿੱਤੀਆਂ ਗਈਆਂ। ਇਸ ਦੌਰਾਨ ਕੁਝ ਬੁਲਾਰਿਆਂ ਵੱਲੋਂ ਸਿੱਖਾਂ ਦੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਦੇ ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾਅ ਹੋ ਕੇ ਅੰਮ੍ਰਿਤਸਰ ਹਰਿਮੰਦਰ ਸਾਹਿਬ ਪਹੁੰਚਣ ਨਾਲ ਸਬੰਧਿਤ ‘ਬੰਦੀਛੋੜ-ਦਿਵਸ’ ਦੇ ਇਤਿਹਾਸ ਅਤੇ ਪਹਿਲਾਂ ਇਸ ਦਿਨ ਦੇ ਦੀਵਾਲੀ ਤੋਂ ਵੱਖਰੇ ਮਨਾਉਣ ਅਤੇ ਬਾਅਦ ਵਿਚ ਇਨ੍ਹਾਂ ਦੋਹਾਂ ਦੇ ਇਕੱਠਿਆਂ ਇੱਕੇ ਦਿਨ ਮਨਾਉਣ ਬਾਰੇ ਆਪਣੇ ਵਿਚਾਰ ਵੀ ਪੇਸ਼ ਕੀਤੇ।
ਸਾਰੇ ਮੈਂਬਰਾਂ ਵੱਲੋਂ ਆਪਣੇ ਘਰਾਂ ਤੋਂ ਲਿਆਂਦੇ ਹੋਏ ਵੱਖ-ਵੱਖ ਭੋਜਨ-ਪਦਾਰਥਾਂ ਨਾਲ ਹੋਇਆ ‘ਪੌਟ-ਲੱਕ’ ਕਿਸੇ ਵਧੀਆ ਰੈਸਟੋਰੈਂਟ ਦੇ ‘ਬਫ਼ੇ’ ਦਾ ਰੂਪ ਧਾਰਨ ਕਰ ਗਿਆ ਜਿਸ ਨੂੰ ਸਾਰਿਆਂ ਨੇ ਖ਼ੂਬ ਮਾਣਿਆਂ ਅਤੇ ਪਸੰਦ ਕੀਤਾ। ਮਿੱਠੇ ਤੇ ਨਮਕੀਨ ਚੌਲ, ਦਹੀਂ-ਭੱਲੇ, ਰਾਜਮਾਂਹ, ਹੋਰ ਸਬਜ਼ੀਆਂ, ਕਿਨਵਾ, ਫ਼ਰੂਟ, ਸਲਾਦ, ਫ਼ਰੂਟ ਸਲਾਦ, ਕੇਕ, ਆਦਿ ਸਮੇਤ ‘ਛੱਤੀ ਪਦਾਰਥਾਂ’ ਵਾਲਾ ਇਹ ਸਾਂਝਾ ਪ੍ਰੀਤੀ-ਭੋਜਨ ਸਾਰਿਆਂ ਲਈ ਇਕ ‘ਯਾਦਗਾਰੀ-ਬਫ਼ੇ’ ਬਣ ਗਿਆ। ਇਹ ਵੀ ਬਹੁਤ ਵਧੀਆ ਸ਼ੁਭ-ਸ਼ਗਨ ਸੀ ਕਿ ਇਸ ਮੌਕੇ ਕੋਈ ਵੀ ਮੈਂਬਰ ਮਠਿਆਈ ਨਹੀਂ ਲੈ ਕੇ ਆਇਆ। ਇੰਜ ਲੱਗਦਾ ਸੀ, ਜਿਵੇਂ ਉਹ ਹੁਣ ਪੌਸ਼ਟਿਕ ਖ਼ੁਰਾਕ ਦੀ ਮਹੱਤਤਾ ਨੂੰ ਹੁਣ ਪੂਰੀ ਤਰ੍ਹਾਂ ਸਮਝਣ ਲੱਗ ਪਏ ਹਨ ਜਿਸ ਦੇ ਬਾਰੇ ਚਰਚਾ ਇਸ ਕਲੱਬ ਦੇ ਪ੍ਰੋਗਰਾਮਾਂ ਵਿਚ ਅਕਸਰ ਹੁੰਦੀ ਰਹਿੰਦੀ ਹੈ।
ਇਸ ਦੌਰਾਨ ਬਰੈਂਪਟਨ ਨੌਰਥ ਤੋਂ ਦੋਬਾਰਾ ਚੁਣੀ ਗਈ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਨੇ ਕਲੱਬ ਦੇ ਇਸ ਸਮਾਗ਼ਮ ਵਿਚ ਸ਼ਿਰਕਤ ਕਰਕੇ ਕਲੱਬ ਦੇ ਮੈਂਬਰਾਂ ਨਾਲ ਦੀਵਾਲੀ ਦੀਆਂ ਮੁਬਾਰਕਾਂ ਸਾਂਝੀਆਂ ਕੀਤੀਆਂ ਅਤੇ ਨਾਲ ਹੀ ਉਨ੍ਹਾਂ ਨੇ ਸਮੂਹ ਮੈਂਬਰਾਂ ਅਤੇ ਬਰੈਂਪਟਨ ਨੌਰਥ ਦੇ ਵਾਸੀਆਂ ਦਾ ਹਾਰਦਿਕ ਧੰਨਵਾਦ ਕੀਤਾ ਜਿਨ੍ਹਾਂ ਨੇ ਉਨ੍ਹਾਂ ਨੂੰ ਇਕ ਵਾਰ ਫਿਰ ਇਹ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਉਹ ਹੁਣ ਸਾਰੇ ਬਰੈਂਪਟਨ-ਵਾਸੀਆਂ ਦੇ ਸਾਂਝੇ ਐੱਮ.ਪੀ. ਹਨ ਅਤੇ ਕੋਈ ਵੀ ਵਿਅੱਕਤੀ ਆਪਣੀ ਮੁਸ਼ਕਲ ਲੈ ਕੇ ਉਨ੍ਹਾਂ ਦੇ ਦਫ਼ਤਰ ਆ ਕੇ ਉਨ੍ਹਾਂ ਨੂੰ ਮਿਲ ਸਕਦਾ ਹੈ। ਬਰੈਂਪਟਨ ਦੀ ਬੇਹਤਰੀ ਲਈ ਉਨ੍ਹਾਂ ਸੀਨੀਅਰਜ਼ ਕੋਲੋਂ ਸਲਾਹ-ਮਸ਼ਵਰਾ ਲੈਣ ਲਈ ઑਯੂਥ ਕਲੱਬ਼ ਵਾਂਗ ਉਨ੍ਹਾਂ ਦਾ ਵੀ ਇਕ ‘ਸਲਾਹਕਾਰ-ਗਰੁੱਪ’ ਬਨਾਉਣ ਦੀ ਗੱਲ ਕੀਤੀ ਜੋ ਉਨ੍ਹਾਂ ਨੂੰ ਸੀਨੀਅਰਜ਼ ਦੇ ਮਸਲਿਆਂ ਬਾਰੇ ਮਸ਼ਵਰੇ ਦਿਆ ਕਰੇਗਾ। ਸਮਾਗ਼ਮ ਦੀ ਕਾਰਵਾਈ ਨੂੰ ਡਾ.ਸੁਖਦੇਵ ਸਿੰਘ ਝੰਡ ਵੱਲੋਂ ਤਰਤੀਬ ਦਿੱਤੀ ਗਈ ਅਤੇ ਇਸ ਦੇ ਅਖ਼ੀਰ ਵਿਚ ਪ੍ਰੋ.ਜਗੀਰ ਸਿੰਘ ਕਾਹਲੋਂ ਵੱਲੋਂ ਰੂਬੀ ਸਹੋਤਾ ਅਤੇ ਕਲੱਬ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …