Breaking News
Home / ਕੈਨੇਡਾ / ਸਹਾਇਤਾ ਸੰਸਥਾ ਵਲੋਂ ‘ਇੱਕ ਸ਼ਾਮ ਮਨੁੱਖਤਾ ਦੇ ਨਾਮ’ ਸਮਾਗਮ 17 ਜੂਨ ਨੂੰ

ਸਹਾਇਤਾ ਸੰਸਥਾ ਵਲੋਂ ‘ਇੱਕ ਸ਼ਾਮ ਮਨੁੱਖਤਾ ਦੇ ਨਾਮ’ ਸਮਾਗਮ 17 ਜੂਨ ਨੂੰ

ਬਰੈਂਪਟਨ/ਬਿਊਰੋ ਨਿਊਜ਼
ਮਨੁੱਖਤਾ ਨੂੰ ਪਿਆਰਨ ਵਾਲੇ, ਮਨੁੱਖਤਾ ਲਈ ਬਿਨਾ ਕਿਸੇ ਰੰਗ, ਨਸਲ, ਭੇਦ ਦੇ ਕੁਝ ਕਰ ਗੁਜ਼ਰਨ ਵਾਲੇ ਮੀਲਾਂ ਦੇ ਵਲ਼ ਪਾ ਕੇ ਵੀ ਆਣ ਮਿਲਦੇ ਹਨ। ਅਜਿਹੀ ਸੋਚ ਵਾਲੇ ਸੁਹਿਰਦ ਲੋਕਾਂ ਨੂੰ ਸਹਾਇਤਾ ਸੰਸਥਾ ਵਲੋਂ ਇਕੱਠੇ ਕਰਨ ਦਾ ਹਰ ਸਾਲ ਦੀ ਤਰਾਂ ਇਸ ਵਾਰ ਵੀ ਉਪਰਾਲਾ ਕੀਤਾ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸਹਾਇਤਾ ਟੋਰਾਂਟੋ ਦੇ ਕਰਮਜੀਤ ਗਿੱਲ ਨੇ ਦੱਸਿਆ ਕਿ ਉਹਨਾਂ ਦੀ ਸੰਸਥਾ ਵਲੋਂ ਨਾਰਥ ਅਮਰੀਕਾ ਸਿੱਖ ਲੀਗ ਆਫ ਓਨਟਾਰੀਓ ਦੇ ਸਹਿਯੋਗ ਨਾਲ ਇੱਕ ਸਮਾਗਮ ਕਰਵਾਇਆ ਜਾ ਰਿਹਾ ਹੈ। ‘ਇੱਕ ਸ਼ਾਮ ਮਨੁੱਖਤਾ ਦੇ ਨਾਮ’ ਹੇਠ ਇਹ ਸਮਾਗਮ 17 ਜੂਨ ਦਿਨ ਐਤਵਾਰ ਨੂੰ ਸ਼ਾਮ 6 ਵਜੇ ਤੋਂ 9 ਵਜੇ ਤੱਕ ਮਿਸੀਸਾਗਾ ਦੇ ਪ੍ਰੀਤ ਪੈਲੇਸ ਬੈਂਕੁਇਟ ਹਾਲ (5835 KENNEDY ROAD) ‘ਚ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ‘ਚ ਹਮਖਿਆਲੀ ਸੱਜਣਾਂ ਨੂੰ ਸ਼ਾਮਲ ਹੋਣ ਦਾ ਖੁੱਲਾ ਸੱਦਾ ਹੈ, ਕੋਈ ਟਿਕਟ ਨਹੀਂ ਹੈ। ਮਨੁੱਖਤਾ ਦੀ ਭਲਾਈ ਲਈ ਫੰਡ ਰੇਜ਼ਿੰਗ ਲਈ ਰੱਖੇ ਇਸ ਸਮਾਗਮ ਦੌਰਾਨ ਦਾਨ ਦੇਣ ਵਾਲਿਆਂ ਨੂੰ ਟੈਕਸ ਛੋਟ ਵਾਲੀ ਰਸੀਦ ਦਿੱਤੀ ਜਾਵੇਗੀ। ਹੋਰ ਜਾਣਕਾਰੀ ਦਿੰਦਿਆਂ ਉਹਨਾਂ ਨੇ ਦੱਸਿਆ ਕਿ ਸਹਾਇਤਾ ਸੰਸਥਾ ਅਮਰੀਕਾ, ਕੈਨੇਡਾ ਅਤੇ ਭਾਰਤ ਵਿੱਚ ਸਾਂਝੇ ਤੌਰ ‘ਤੇ ਬੇਸਹਾਰਾ ਬੱਚਿਆਂ ਦੀ ਪੜਾਈ, ਇਲਾਜ ਅਤੇ ਸਾਂਭ ਸੰਭਾਲ ਤੋਂ ਇਲਾਵਾ ਮੁਫਤ ਮੈਡੀਕਲ ਕੈਂਪ, ਅੱਖਾਂ ਦੇ ਫਰੀ ਅਪ੍ਰੇਸ਼ਨ, ਗਰੀਬ ਕੁੜੀਆਂ ਲਈ ਫਰੀ ਵੋਕੇਸ਼ਨਲ ਸੈਂਟਰ ਆਦਿ ਦਾ ਕੰਮ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਕਰ ਰਹੀ ਹੈ। 17 ਜੂਨ ਵਾਲੇ ਸਮਾਗਮ ਵਿੱਚ ਸਹਾਇਤਾ ਅਮਰੀਕਾ ਦੇ ਮੁਖੀ ਡਾ. ਹਰਕੇਸ਼ ਸਿੰਘ ਸੰਧੂ ਉਚੇਚਾ ਸ਼ਾਮਲ ਹੋ ਰਹੇ ਹਨ, ਤੇ ਉਹ ਇਸ ਮੌਕੇ ਸਹਾਇਤਾ ਸੰਸਥਾ ਵਲੋਂ ਚਲਾਏ ਜਾ ਰਹੇ ਪ੍ਰੋਜੈਕਟਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦੇਣਗੇ। ਇਸ ਮੌਕੇ ਸੇਵਾ ਕਿਚਨ, ਮੋਦੀਖਾਨਾ ਟਰੱਸਟ ਅਤੇ ਸਮਾਜ ਸੇਵਿਕਾ ਬਲਬੀਰ ਸੋਹੀ ਨੂੰ ਸਮਾਜ ਭਲਾਈ ਦੇ ਕੰਮਾਂ ਲਈ ਸਨਮਾਨਿਤ ਕੀਤਾ ਜਾਵੇਗਾ। ਸਾਰੇ ਮਹਿਮਾਨਾਂ ਲਈ ਰਾਤ ਦੇ ਖਾਣੇ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਸਮਾਗਮ ਬਾਰੇ ਹੋਰ ਜਾਣਕਾਰੀ ਲੈਣ ਲਈ ਸਹਾਇਤਾ ਟੋਰਾਂਟੋ ਟੀਮ ਨਾਲ 647-273-4243 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …