11.2 C
Toronto
Saturday, October 25, 2025
spot_img
Homeਭਾਰਤਸ੍ਰੀਨਗਰ 'ਚ ਲੱਗੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ

ਸ੍ਰੀਨਗਰ ‘ਚ ਲੱਗੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ

4ਸ਼੍ਰੀਨਗਰ/ਬਿਊਰੋ ਨਿਊਜ਼
ਸ਼੍ਰੀਨਗਰ ‘ਚ ਈਦ ਦੀ ਨਮਾਜ ਤੋਂ ਬਾਅਦ ਅੱਜ ਝੜਪ ਹੋ ਗਈ । ਇਸ ਦੌਰਾਨ ਲੋਕਾਂ ਨੇ ਸੁਰੱਖਿਆ ਫੋਰਸਾਂ ‘ਤੇ ਪੱਥਰਬਾਜ਼ੀ ਵੀ ਕੀਤੀ ਅਤੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਲਾਏ। ਦੂਜੇ ਪਾਸੇ ਲਸ਼ਕਰ ਏ ਤੋਇਬਾ ਨੇ ਮਸਜਦਾਂ ਦੇ ਬਾਹਰ ਧਮਕੀ ਭਰੇ ਪੋਸਟਰ ਵੀ ਲਗਾਏ ਹਨ। ਇਸ ਵਿਚ ਸੈਨਾ ਅਤੇ ਪੁਲਿਸ ਦੀ ਮੁਖਬਰੀ ਕਰਨ ਵਾਲਿਆਂ ਨੂੰ ਮਾਰਨ ਦੀ ਧਮਕੀ ਦਿੱਤੀ ਗਈ ਹੈ।
ਸੁਰੱਖਿਆ ਫੋਰਸਾਂ ਨੇ ਚਸ਼ਮਦੀਦਾਂ ਨੂੰ ਕਾਬੂ ਕਰਨ ਲਈ ਅੱਥਰੂ ਗੈਸ ਦੇ ਗੋਲੇ ਵੀ ਛੱਡੇ। ਵੱਖਵਾਦੀ ਨੇਤਾ ਯਾਸੀਨ ਮਲਿਕ, ਮੀਰਵਾਈਜ ਵਰਗੇ ਕਈ ਨੇਤਾਵਾਂ ਨੇ ਈਦ ‘ਤੇ ਵਿਰੋਧ ਪ੍ਰਦਰਸ਼ਨ ਦਾ ਪ੍ਰੋਗਰਾਮ ਉਲੀਕਿਆ ਸੀ। ਇਸ ਝੜਪ ਵਿਚ ਪੁਲਸ ਵਾਲੇ ਅਤੇ ਮੀਡੀਆ ਕਰਮਚਾਰੀ ਜ਼ਖਮੀ ਵੀ ਹੋਏ ਹਨ। ਇਸ ਘਟਨਾ ਤੋਂ ਬਾਅਦ ਸੁਰੱਖਿਆ ਵਧਾ ਦਿੱਤੀ ਗਈ ਹੈ। ਸ਼੍ਰੀਨਗਰ ਤੋਂ ਇਲਾਵਾ ਅਨੰਤਨਾਗ ਅਤੇ ਦੂਜੇ ਇਲਾਕਿਆਂ ਵਿਚ ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਫੋਰਸਾਂ ਦਰਮਿਆਨ ਝੜਪ ਹੋਣ ਦੀ ਖਬਰ ਹੈ। ਇਸ ਪਥਰਾਅ ਵਿਚ 6 ਵਿਅਕਤੀ ਜ਼ਖਮੀ ਹੋ ਗਏ ਹਨ।

RELATED ARTICLES
POPULAR POSTS