Breaking News
Home / ਭਾਰਤ / ਰਾਬਰਟ ਵਾਡਰਾ ਦੇ ਘਰ ਪਹੁੰਚੀ ਇਨਕਮ ਟੈਕਸ ਵਿਭਾਗ ਦੀ ਟੀਮ

ਰਾਬਰਟ ਵਾਡਰਾ ਦੇ ਘਰ ਪਹੁੰਚੀ ਇਨਕਮ ਟੈਕਸ ਵਿਭਾਗ ਦੀ ਟੀਮ

ਬੇਨਾਮੀ ਜਾਇਦਾਦ ਦੇ ਮਾਮਲੇ ‘ਚ ਹੋਈ ਪੁੱਛਗਿੱਛ
ਨਵੀਂ ਦਿੱਲੀ/ਬਿਊਰੋ ਨਿਊਜ਼ : ਬੇਨਾਮੀ ਜਾਇਦਾਦ ਨਾਲ ਜੁੜੇ ਮਾਮਲੇ ‘ਚ ਇਨਕਮ ਟੈਕਸ ਵਿਭਾਗ ਦੀ ਟੀਮ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਦੇ ਪਤੀ ਰਾਬਰਟ ਵਾਡਰਾ ਦੇ ਘਰ ਪੁੱਛਗਿੱਛ ਲਈ ਪਹੁੰਚੀ। ਦੱਸਿਆ ਜਾ ਰਿਹਾ ਹੈ ਕਿ ਇਨਕਮ ਟੈਕਸ ਦੇ ਅਧਿਕਾਰੀਆਂ ਨੇ ਰਾਬਰਟ ਵਾਡਰਾ ਕੋਲੋਂ ਬੇਨਾਮੀ ਜਾਇਦਾਦ ਦੇ ਮਾਮਲੇ ਵਿਚ ਪੁੱਛਗਿੱਛ ਕੀਤੀ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਮਾਮਲੇ ‘ਚ ਇਨਕਮ ਟੈਕਸ ਵਿਭਾਗ ਨੇ ਰਾਬਰਟ ਵਾਡਰਾ ਨੂੰ ਨੋਟਿਸ ਭੇਜਿਆ ਸੀ ਪਰ ਜਦੋਂ ਵਾਡਰਾ ਇਨਕਮ ਟੈਕਸ ਦੇ ਦਫ਼ਤਰ ‘ਚ ਨਹੀਂ ਪਹੁੰਚੇ ਤਾਂ ਇਸ ਤੋਂ ਬਾਅਦ ਇਨਕਮ ਟੈਕਸ ਅਫ਼ਸਰ ਬਿਆਨ ਦਰਜ ਕਰਾਉਣ ਲਈ ਰਾਬਰਟ ਵਾਡਰਾ ਦੇ ਘਰ ਪਹੁੰਚ ਗਏ।
ਧਿਆਨ ਰਹੇ ਕਿ ਵਾਡਰਾ ਦੀ ਕੰਪਨੀ ਸਕਾਈ ਲਾਈਟ ਹੌਸਪੈਲਿਟੀ ਨੇ ਰਾਜਸਥਾਨ ਦੇ ਬੀਕਾਨੇਰ ਵਿਚ ਜ਼ਮੀਨ ਖਰੀਦੀ ਸੀ, ਇਹ ਜ਼ਮੀਨ ਪੇਂਡੂ ਖੇਤਰ ਦੇ ਗਰੀਬਾਂ ਦੀ ਰਿਹਾਇਸ਼ ਲਈ ਸੀ। ਇਸ ਮਾਮਲੇ ਵਿਚ ਰਾਬਰਟ ਵਾਡਰਾ ‘ਤੇ 2015 ਵਿਚ ਮਨੀ ਲਾਂਡਰਿੰਗ ਦਾ ਕੇਸ ਦਰਜ ਕੀਤਾ ਗਿਆ ਸੀ।

Check Also

ਪਹਿਲਵਾਨ ਬਜਰੰਗ ਪੂਨੀਆ 4 ਸਾਲ ਲਈ ਮੁਅੱਤਲ

ਹਰਿਆਣਾ ਨਾਲ ਸਬੰਧਤ ਹੈ ਪਹਿਲਵਾਨ ਪੂਨੀਆ ਨਵੀਂ ਦਿੱਲੀ/ਬਿਊਰੋ ਨਿਊਜ਼ ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਨੇ …