Breaking News
Home / ਭਾਰਤ / ਰਾਜਸਥਾਨ ਨੂੰ ਮਿਲੀ ਪਹਿਲੀ ‘ਵੰਦੇ ਭਾਰਤ’ ਟਰੇਨ

ਰਾਜਸਥਾਨ ਨੂੰ ਮਿਲੀ ਪਹਿਲੀ ‘ਵੰਦੇ ਭਾਰਤ’ ਟਰੇਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਰਚੂਅਲੀ ਦਿਖਾਈ ਹਰੀ ਝੰਡੀ
ਜੈਪੁਰ/ਬਿਊਰੋ ਨਿਊਜ਼ : ਰਾਜਸਥਾਨ ਦੀ ਪਹਿਲੀ ‘ਵੰਦੇ ਭਾਰਤ’ ਟਰੇਨ ਅੱਜ ਸਵੇਰੇ 11:30 ਵਜੇ ਜੈਪੁਰ ਤੋਂ ਦਿੱਲੀ ਕੈਂਟ ਦੇ ਲਈ ਰਵਾਨਾ ਹੋਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਰਚੂਅਲੀ ਇਸ ਸੈਮੀ ਹਾਈ ਸਪੀਡ ਟਰੇਨ ਨੂੰ ਹਰੀ ਝੰਡੀ ਦਿਖਾਈ। ਦੇਸ਼ ਦੀ 15ਵੀਂ ਵੰਦੇ ਭਾਰਤ ਟਰੇਨ ਦੀ ਰੈਗੂਲਰ ਸ਼ੁਰੂਆਤ ਅਜਮੇਰ ਤੋਂ ਦਿੱਲੀ ਕੈਂਟ ਲਈ 13 ਅਪ੍ਰੈਲ ਤੋਂ ਕੀਤੀ ਜਾਵੇਗੀ, ਜਿਸ ਦੇ ਲਈ ਆਈਆਰਸੀਟੀਸੀ ਨੇ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ‘ਵੰਦੇ ਭਾਰਤ’ ਦੇ ਉਦਘਾਟਨ ਮੌਕੇ ਨਰਿੰਦਰ ਮੋਦੀ ਨੇ ਪਹਿਲੀਆਂ ਸਰਕਾਰਾਂ ’ਤੇ ਰੇਲਵੇ ਦਾ ਰਾਜਨੀਤੀਕਰਨ ਦਾ ਆਰੋਪ ਲਗਾਇਆ। ਮੋਦੀ ਨੇ ਕਿਹਾ ਕਿ ਜਦੋਂ ਤੋਂ ਭਾਰਤ ਦੇ ਲੋਕਾਂ ਨੂੰ ਸਥਾਈ ਸਰਕਾਰ ਮਿਲੀ ਹੈ, ਉਸ ਤੋਂ ਬਾਅਦ ਰੇਲਵੇ ’ਚ ਤੇਜੀ ਨਾਲ ਬਦਲਾਅ ਸ਼ੁਰੂ ਹੋਏ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ’ਤੇ ਚੁਟਕੀ ਲੈਂਦਿਆਂ ਕਿਹਾ ਕਿ ਉਹ ਇਨ੍ਹੀਂ ਦਿਨੀਂ ਰਾਜਨੀਤਿਕ ਸੰਕਟ ਵਿਚੋਂ ਲੰਘ ਰਹੇ ਹਨ ਪ੍ਰੰਤੂ ਉਹ ਫਿਰੀ ਸਮਾਂ ਕੱਢ ਕੇ ਸਮਾਗਮ ਵਿਚ ਸ਼ਾਮਲ ਹੋਣ ਲਈ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਇਸ ਟਰੇਨ ਦੇ ਸ਼ੁਰੂ ਹੋਣ ਨਾਲ ਜੈਪੁਰ ਤੋਂ ਦਿੱਲੀ ਆਉਣਾ-ਜਾਣਾ ਅਸਾਨ ਹੋਵੇਗਾ ਅਤੇ ਇਸ ਨਾਲ ਰਾਜਸਥਾਨ ਦੇ ਟੂਰਿਜ਼ਮ ਨੂੰ ਵੀ ਮਦਦ ਮਿਲੇਗੀ। ਲੰਘੇ ਦੋ ਮਹੀਨਿਆਂ ਦੌਰਾਨ ਸ਼ੁਰੂ ਹੋਈ ਇਹ 6ਵੀਂ ‘ਵੰਦੇ ਭਾਰਤ’ ਟਰੇਨ ਹੈ, ਜਿਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹਰੀ ਝੰਡੀ ਦਿਖਾਈ ਗਈ ਹੈ। ਇਸ ਮੌਕੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਜਲਦੀ ਹੀ ਦੇਸ਼ ਭਰ ’ਚ ਸਲੀਪਰ ‘ਵੰਦੇ ਭਾਰਤ’ ਟਰੇਨ ਵੀ ਚਲਾਈ ਜਾਵੇਗੀ।

Check Also

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਮੂ-ਕਸ਼ਮੀਰ ਨੂੰ ਰਾਜ ਦਾ ਦਰਜਾ ਦੇਣ ਦਾ ਕੀਤਾ ਵਾਅਦਾ

ਕਿਹਾ : ਜੰਮੂ-ਕਸ਼ਮੀਰ ਦੇ ਨੌਜਵਾਨਾਂ ਦਾ ਲੋਕਤੰਤਰ ਵਿਚ ਭਰੋਸਾ ਹੋਇਆ ਬਹਾਲ ਸ੍ਰੀਨਗਰ/ਬਿਊਰੋ ਨਿਊਜ਼ : ਸ੍ਰੀਨਗਰ …