Breaking News
Home / ਭਾਰਤ / ਸ਼ਸ਼ੀ ਕਲਾ ਨੇ ਜੁਰਮਾਨਾ ਨਾ ਦਿੱਤਾ ਤਾਂ 13 ਮਹੀਨੇ ਹੋਰ ਕੱਟਣੀ ਪਵੇਗੀ ਜੇਲ੍ਹ

ਸ਼ਸ਼ੀ ਕਲਾ ਨੇ ਜੁਰਮਾਨਾ ਨਾ ਦਿੱਤਾ ਤਾਂ 13 ਮਹੀਨੇ ਹੋਰ ਕੱਟਣੀ ਪਵੇਗੀ ਜੇਲ੍ਹ

ਸ਼ਸ਼ੀ ਕਲਾ ਨੂੰ ਹੋਈ ਹੈ ਚਾਰ ਸਾਲ ਦੀ ਕੈਦ ਅਤੇ 10 ਕਰੋੜ ਰੁਪਏ ਜ਼ੁਰਮਾਨਾ
ਬੈਂਗਲੁਰੂ/ਬਿਊਰੋ ਨਿਊਜ਼
ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿਚ ਜੇਲ੍ਹ ਦੀ ਸਜ਼ਾ ਕੱਟ ਰਹੀ ਅੰਨਾ.ਡੀ.ਐਮ.ਕੇ. ਦੀ ਮਹਾ ਸਕੱਤਰ ਸ਼ਸ਼ੀਕਲਾ ਨੂੰ 10 ਕਰੋੜ ਰੁਪਏ ਦੀ ਜ਼ੁਰਮਾਨਾ ਰਾਸ਼ੀ ਦੇ ਭੁਗਤਾਨ ਵਿੱਚ ਸਫਲ ਨਾ ਹੋਣ ‘ਤੇ 13 ਮਹੀਨੇ ਹੋਰ ਜੇਲ ਵਿੱਚ ਰਹਿਣਾ ਪੈ ਸਕਦਾ ਹੈ। ਜੇਲ੍ਹ ਸੁਪਰਡੈਂਟ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਸ਼ਸ਼ੀਕਲਾ ਨੇ 10 ਕਰੋੜ ਰੁਪਏ ઠਦੀ ਜ਼ੁਰਮਾਨਾ ਰਾਸ਼ੀ ਦਾ ਭੁਗਤਾਨ ਕਰਨਾ ਹੈ ਅਤੇ ਜੇਕਰ ਉਹ ਸੁਪਰੀਮ ਕੋਰਟ ਵਲੋਂ ਲਗਾਏ ਗਏ ਜ਼ੁਰਮਾਨੇ ਦੇ ਭੁਗਤਾਨ ਵਿਚ ਸਫਲ ਨਹੀ ਹੁੰਦੀ ਹੈ ਤਾਂ ਉਸ ਨੂੰ ਹੋਰ 13 ਮਹੀਨੇ ਜੇਲ ਵਿਚ ਕੱਟਣੇ ਪੈਣਗੇ। ਸੁਪਰੀਮ ਕੋਰਟ ਨੇ ਆਮਦਨ ਤੋਂ ਵਧ ਜਾਇਦਾਦ ਦੇ ਮਾਮਲੇ ਵਿਚ 14 ਫਰਵਰੀ ਨੂੰ ਆਪਣੇ ਫੈਸਲੇ ਵਿਚ ਸ਼ਸ਼ੀਕਲਾ ਦਾ ਦੋਸ਼ ਬਰਕਰਾਰ ਰੱਖਿਆ ਅਤੇ ਉਸ ਨੂੰ ਅਤੇ ਉਸਦੇ ਸਬੰਧੀਆਂ ਨੂੰ 4-4 ਸਾਲ ਦੀ ਕੈਦ ਅਤੇ 10-10 ਕਰੋੜ ਰੁਪਏ ਦੀ ਜ਼ੁਰਮਾਨੇ ਦੀ ਸਜ਼ਾ ਸੁਣਾਈ ਸੀ।

Check Also

ਭਾਰਤ ਵਿਚ ਕਰੋਨਾ ਪੀੜਤਾਂ ਦਾ ਅੰਕੜਾ 9 ਲੱਖਤੋਂ ਪਾਰ

ਟਰੰਪ ਨੇ ਕਿਹਾ – ਸਾਡੇ ਕੋਲ ਦੁਨੀਆ ਦਾ ਸਭ ਤੋਂ ਵੱਡਾ ਟੈਸਟਿੰਗ ਪ੍ਰੋਗਰਾਮ ਨਵੀਂ ਦਿੱਲੀ/ਬਿਊਰੋ …