Breaking News
Home / ਭਾਰਤ / ਰਾਸ਼ਟਰਪਤੀ ਦਰੋਪਦੀ ਮੁਰਮੂ ਨੇ 71 ਸ਼ਖਸੀਅਤਾਂ ਨੂੰ ਪਦਮ ਪੁਰਸਕਾਰਾਂ ਨਾਲ ਕੀਤਾ ਸਨਮਾਨਿਤ

ਰਾਸ਼ਟਰਪਤੀ ਦਰੋਪਦੀ ਮੁਰਮੂ ਨੇ 71 ਸ਼ਖਸੀਅਤਾਂ ਨੂੰ ਪਦਮ ਪੁਰਸਕਾਰਾਂ ਨਾਲ ਕੀਤਾ ਸਨਮਾਨਿਤ

ਪੰਜਾਬੀ ਗਾਇਕਾ ਜਸਪਿੰਦਰ ਨਰੂਲਾ, ਪੰਕਜ ਉਧਾਸ, ਕ੍ਰਿਕਟਰ ਆਰ. ਅਸ਼ਵਿਨ, ਹਾਕੀ ਖਿਡਾਰੀ ਪੀਆਰ ਸ੍ਰੀਜੇਸ਼ ਦਾ ਪਦਮ ਪੁਰਸਕਾਰ ਨਾਲ ਸਨਮਾਨ
ਨਵੀਂ ਦਿੱਲੀ/ਬਿਊਰੋ ਨਿਊਜ਼ : ਰਾਸ਼ਟਰਪਤੀ ਦਰੋਪਦੀ ਮੁਰਮੂ ਨੇ 71 ਪ੍ਰਮੁੱਖ ਸ਼ਖਸੀਅਤਾਂ ਨੂੰ ਪਦਮ ਪੁਰਸਕਾਰ ਪ੍ਰਦਾਨ ਕੀਤੇ, ਜਿਨ੍ਹਾਂ ਵਿੱਚ ਸੁਜ਼ੂਕੀ ਮੋਟਰ ਦੇ ਸਾਬਕਾ ਮੁਖੀ (ਮਰਹੂਮ) ਓਸਾਮੂ ਸੁਜ਼ੂਕੀ, ਮਰਹੂਮ ਗਾਇਕ ਪੰਕਜ ਉਧਾਸ ਅਤੇ ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ (ਮਰਹੂਮ) ਅਤੇ ਤਾਮਿਲ ਡੇਲੀ ਦੀਨਾਮਲਾਰ ਦੇ ਪ੍ਰਕਾਸ਼ਕ ਲਕਸ਼ਮੀਪਤੀ ਰਾਮਾਸੂਬਾਅਈਯਰ ਤੇ ਪੰਜਾਬੀ ਗਾਇਕਾ ਜਸਪਿੰਦਰ ਨਰੂਲਾ ਕੌਲ ਸ਼ਾਮਲ ਹਨ।
ਇਸ ਸਾਲ 25 ਜਨਵਰੀ ਨੂੰ 76ਵੇਂ ਗਣਤੰਤਰ ਦਿਵਸ ਦੀ ਪੂਰਵ ਸੰਧਿਆ ਮੌਕੇ ਦੇਸ਼ ਦੇ ਨਾਗਰਿਕ ਪੁਰਸਕਾਰਾਂ- ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਪਦਮਸ੍ਰੀ ਲਈ ਕੁੱਲ 139 ਉੱਘੀਆਂ ਸ਼ਖਸੀਅਤਾਂ ਨੂੰ ਨਾਮਜ਼ਦ ਕੀਤਾ ਗਿਆ ਸੀ। ਇਨ੍ਹਾਂ ਵਿੱਚੋਂ 71 ਨੂੰ ਮੰਗਲਵਾਰ ਨੂੰ ਰਾਸ਼ਟਰਪਤੀ ਭਵਨ ਦੇ ਸ਼ਾਨਦਾਰ ਦਰਬਾਰ ਹਾਲ ਵਿੱਚ ਉਪ ਰਾਸ਼ਟਰਪਤੀ ਜਗਦੀਪ ਧਨਖੜ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਹੋਰਾਂ ਦੀ ਮੌਜੂਦਗੀ ਵਿੱਚ ਇਹ ਪੁਰਸਕਾਰ ਦਿੱਤੇ ਗਏ, ਜਦੋਂ ਕਿ ਬਾਕੀਆਂ ਨੂੰ ਜਲਦੀ ਹੀ ਇੱਕ ਵੱਖਰੇ ਸਮਾਗਮ ਵਿੱਚ ਇਨ੍ਹਾਂ ਪੁਰਸਕਾਰਾਂ ਨਾਲ ਨਿਵਾਜ਼ਿਆ ਜਾਵੇਗਾ।
ਹੋਰ ਪ੍ਰਮੁੱਖ ਸ਼ਖਸੀਅਤਾਂ ਵਿੱਚ ਉੱਘੇ ਅਦਾਕਾਰ ਅਤੇ ਨਿਰਦੇਸ਼ਕ ਸ਼ੇਖਰ ਕਪੂਰ, ਕ੍ਰਿਕਟਰ ਰਵੀਚੰਦਰਨ ਅਸ਼ਵਿਨ ਹਾਕੀ ਖਿਡਾਰੀ ਪੀਆਰ ਸ੍ਰੀਜੇਸ਼, ਏਸ਼ੀਅਨ ਇੰਸਟੀਚਿਊਟ ਆਫ ਗੈਸਟ੍ਰੋਐਂਟਰੌਲੋਜੀ ਅਤੇ ਏਆਈਜੀ ਹਸਪਤਾਲ ਦੇ ਚੇਅਰਮੈਨ ਡੀ. ਨਾਗੇਸ਼ਵਰ ਰੈੱਡੀ, ਵਾਇਲਨ ਵਾਦਕ ਲਕਸ਼ਮੀਨਾਰਾਇਣ ਸੁਬਰਾਮਨੀਅਮ ਅਤੇ ਤੇਲਗੂ ਸੁਪਰਸਟਾਰ ਨੰਦਾਮੁਰੀ ਬਾਲਕ੍ਰਿਸ਼ਨ ਸ਼ਾਮਲ ਹਨ, ਜਿਨ੍ਹਾਂ ਨੂੰ ਰਾਸ਼ਟਰਪਤੀ ਵੱਲੋਂ ਪਦਮ ਪੁਰਸਕਾਰ ਪ੍ਰਦਾਨ ਕੀਤੇ ਗਏ।
ਚਾਰ ਸ਼ਖਸੀਅਤਾਂ ਓਸਾਮੂ ਸੁਜ਼ੂਕੀ (ਮਰਨ ਉਪਰੰਤ) ਨੂੰ, ਸੁਬਰਾਮਨੀਅਮ, ਰੈੱਡੀ ਅਤੇ ਮਲਿਆਲਮ ਲੇਖਕ ਅਤੇ ਫਿਲਮ ਨਿਰਦੇਸ਼ਕ ਐਮ.ਟੀ. ਵਾਸੂਦੇਵਨ ਨਾਇਰ (ਮਰਨ ਉਪਰੰਤ) ਨੂੰ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ।
ਕੁੱਲ 10 ਉੱਘੀਆਂ ਸ਼ਖਸੀਅਤਾਂ ਨੂੰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ। ਇਨ੍ਹਾਂ ਵਿੱਚ ਪੰਕਜ ਉਧਾਸ (ਮਰਨ ਉਪਰੰਤ), ਸੁਸ਼ੀਲ ਕੁਮਾਰ ਮੋਦੀ (ਮਰਨ ਉਪਰੰਤ), ਬਾਲਕ੍ਰਿਸ਼ਨ ਕਪੂਰ, ਹਾਕੀ ਖਿਡਾਰੀ ਪੀਆਰ ਸ੍ਰੀਜੇਸ਼, ਤਾਮਿਲ ਅਦਾਕਾਰ ਐੱਸ. ਅਜੀਤ ਕੁਮਾਰ, ਦੇ ਚੇਅਰਪਰਸਨ ਪੰਕਜ ਪਟੇਲ ਅਤੇ ਭਾਰਤੀ-ਅਮਰੀਕੀ ਇੰਜੀਨੀਅਰ ਵਿਨੋਦ ਧਾਮ ਜਿਨ੍ਹਾਂ ਨੂੰ ‘ਪੈਂਟੀਅਮ’ ਦੇ ਪਿਤਾਮਾ ਵਜੋਂ ਜਾਣਿਆ ਹੈ, ਸ਼ਾਮਲ ਹਨ। ਇਸ ਦੌਰਾਨ 57 ਅਹਿਮ ਸ਼ਖਮੀਅਤਾਂ ਨੂੰ ਪਦਮਸ੍ਰੀ ਨਾਲ ਨਿਵਾਜਿਆ ਗਿਆ ਹੈ।

 

 

Check Also

ਕਿਸਾਨ ਜਥੇਬੰਦੀਆਂ ਅਤੇ ਕੇਂਦਰ ਸਰਕਾਰ ਵਿਚਾਲੇ 4 ਮਈ ਨੂੰ ਹੋਣ ਵਾਲੀ ਮੀਟਿੰਗ ਰੱਦ

ਮੀਟਿੰਗ ਲਈ ਨਵੀਂ ਤਰੀਕ ਨਹੀਂ ਕੀਤੀ ਗਈ ਤੈਅ ਚੰਡੀਗੜ੍ਹ/ਬਿਊਰੋ ਨਿਊਜ਼ ਕੇਂਦਰ ਸਰਕਾਰ ਨੇ ਸੰਯੁਕਤ ਕਿਸਾਨ …