ਹੁਣ ਹਰ ਮਹੀਨੇ ਵਿਧਾਇਕ ਨੂੰ ਮਿਲਣਗੇ 1 ਲੱਖ 70 ਹਜ਼ਾਰ ਰੁਪਏ, ਰਾਸ਼ਟਰਪਤੀ ਨੇ ਦਿੱਤੀ ਮਨਜ਼ੂਰੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਦੇ ਵਿਧਾਇਕਾਂ ਦੀ ਤਨਖਾਹ 66 ਫੀਸਦੀ ਵਧ ਗਈ ਹੈ।
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਬਜਟ ਸੈਸਨ ਤੋਂ ਪਹਿਲਾਂ ਵਿਧਾਇਕਾਂ ਦੀ ਸੈਲਰੀ, ਪੈਨਸ਼ਨ ਅਤੇ ਭੱਤਿਆਂ ਨੂੰ ਵਧਾਉਣ ਵਾਲੇ ਮਤੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਦਿੱਲੀ ਦੇ ਵਿਧਾਇਕਾਂ ਨੂੰ ਹੁਣ 54 ਹਜ਼ਾਰ ਰੁਪਏ ਦੀ ਜਗ੍ਹਾ ਹਰ ਮਹੀਨੇ 90 ਹਜ਼ਾਰ ਰੁਪਏ ਸੈਲਰੀ ਮਿਲੇਗੀ, ਜੇਕਰ ਇਸ ਸੈਲਰੀ ਵਿਚ ਬਾਕੀ ਮਿਲਣ ਵਾਲੇ ਭੱਤਿਆਂ ਨੂੰ ਵੀ ਸ਼ਾਮਲ ਕਰ ਦਿੱਤਾ ਜਾਵੇ ਤਾਂ ਹੁਣ ਹਰ ਵਿਧਾਇਕ ਨੂੰ ਹਰ ਮਹੀਨੇ 1 ਲੱਖ 70 ਹਜ਼ਾਰ ਰੁਪਏ ਮਿਲਿਆ ਕਰਨਗੇ। ਦਿੱਲੀ ਸਰਕਾਰ ਦੇ ਕਾਨੂੰਨ ਅਤੇ ਨਿਆਂ ਵਿਭਾਗ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਸੈਲਰੀ, ਪੈਨਸ਼ਨ ਅਤੇ ਭੱਤਿਆਂ ਨੂੰ ਵਧਾਉਣ ਦਾ ਮਤਾ ਦਿੱਲੀ ਵਿਧਾਨ ਸਭਾ ‘ਚ ਪਿਛਲੇ ਸਾਲ ਜੁਲਾਈ ‘ਚ ਪਾਸ ਕੀਤਾ ਗਿਆ ਸੀ। ਦਿੱਲੀ ਸਰਕਾਰ ਨੇ ਮੁੱਖ ਮੰਤਰੀ, ਮਨਿਸਟਰ, ਵਿਧਾਇਕਾਂ, ਮੁੱਖ ਸਕੱਤਰ, ਸਪੀਕਰ ਅਤੇ ਵਿਰੋਧੀ ਧਿਰ ਦੇ ਆਗੂ ਦੀ ਸੈਲਰੀ ਵਧਾਉਣ ਲਈ ਮਤਾ ਭੇਜਿਆ ਸੀ। ਜਿਸ ਨੂੰ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਲੰਘੀ 14 ਫਰਵਰੀ ਨੂੰ ਮਨਜ਼ੂਰੀ ਦੇ ਦਿੱਤੀ ਸੀ ਅਤੇ ਹੁਣ ਵਿਧਾਇਕਾਂ 14 ਫਰਵਰੀ 2023 ਤੋਂ ਵਧੀ ਹੋਈ ਸੈਲਰੀ ਮਿਲੇਗੀ।
Check Also
ਹਰਿਆਣਾ ਵਿਧਾਨ ਸਭਾ ਚੋਣਾਂ ਲਈ ‘ਆਪ’ ਨੇ 21 ਹੋਰ ਉਮੀਦਵਾਰਾਂ ਦੇ ਨਾਵਾਂ ਦਾ ਕੀਤਾ ਐਲਾਨ
‘ਆਪ’ ਵੱਲੋਂ 29 ਉਮੀਦਵਾਰਾਂ ਸਬੰਧੀ ਐਲਾਨ ਕਰਨਾ ਹਾਲੇ ਬਾਕੀ ਚੰਡੀਗੜ੍ਹ/ਬਿਊਰੋ ਨਿਊਜ਼ : ਹਰਿਆਣਾ ਵਿਧਾਨ ਸਭਾ …