Breaking News
Home / ਭਾਰਤ / ਭਾਜਪਾ ਆਗੂ ਤੇ ਅਦਾਕਾਰਾ ਸੋਨਾਲੀ ਫੋਗਾਟ ਦਾ ਹੋਇਆ ਦੇਹਾਂਤ

ਭਾਜਪਾ ਆਗੂ ਤੇ ਅਦਾਕਾਰਾ ਸੋਨਾਲੀ ਫੋਗਾਟ ਦਾ ਹੋਇਆ ਦੇਹਾਂਤ

2019 ‘ਚ ਹਰਿਆਣਾ ਦੇ ਆਦਮਪੁਰ ਵਿਧਾਨ ਸਭਾ ਹਲਕੇ ਤੋਂ ਲੜੀ ਸੀ ਚੋਣ
ਚੰਡੀਗੜ੍ਹ : ਹਰਿਆਣਾ ਦੀ ਭਾਜਪਾ ਆਗੂ ਅਤੇ ਅਦਾਕਾਰਾ ਸੋਨਾਲੀ ਫੋਗਾਟ ਦਾ ਦਿਲ ਦਾ ਦੌਰਾ ਪੈਣ ਕਾਰਨ 42 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਜਦਕਿ ਉਨ੍ਹਾਂ ਦੀ ਬੇਟੀ ਅਤੇ ਪਤੀ ਦੀ ਪਹਿਲਾਂ ਹੀ ਮੌਤ ਚੁਕੀ ਹੈ। ਫੋਗਾਟ ਹਰਿਆਣਾ ਦੇ ਜ਼ਿਲ੍ਹਾ ਫਤਿਹਾਬਾਦ ਦੇ ਪਿੰਡ ਭੂਤਨ ਦੀ ਰਹਿਣ ਵਾਲੀ ਸੀ। ਉਹ ਆਪਣੇ ਸਟਾਫ਼ ਮੈਂਬਰਾਂ ਦੇ ਨਾਲ ਗੋਆ ਗਈ ਹੋਈ ਸੀ, ਜਿੱਥੇ ਲੰਘੀ ਦੇਰ ਰਾਤ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ। ਸੋਨਾਲੀ ਟਿਕ-ਟਾਕ ਸਟਾਰ ਅਤੇ ਬਿਗ ਬੌਸ 14 ਵਿਚ ਹਿੱਸਾ ਲੈਣ ਤੋਂ ਬਾਅਦ ਮਸ਼ਹੂਰ ਹੋਈ ਸੀ। 2019 ‘ਚ ਹੋਈਆਂ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਉਨ੍ਹਾਂ ਵਿਧਾਨ ਸਭਾ ਹਲਕਾ ਆਦਮਪੁਰ ਤੋਂ ਭਾਰਤੀ ਜਨਤਾ ਪਾਰਟੀ ਦੀ ਟਿਕਟ ‘ਤੇ ਚੋਣ ਵੀ ਲਈ ਸੀ ਪ੍ਰੰਤੂ ਉਹ ਕੁਲਦੀਪ ਬਿਸ਼ਨੋਈ ਤੋਂ ਵੱਡੇ ਫਰਕ ਨਾਲ ਹੋਣ ਹਾਰ ਗਏ ਸਨ। ਜਿਸ ਦੇ ਚਲਦਿਆਂ ਫੋਗਾਟ ਅਤੇ ਕੁਲਦੀਪ ਬਿਸ਼ਨੋਈ ਤਕੜੇ ਸਿਆਸੀ ਵਿਰੋਧੀ ਸਨ। ਪ੍ਰੰਤੂ ਲੰਘੇ ਦਿਨੀਂ ਦੋਵਾਂ ਦਰਮਿਆਨ ਇਕ ਸਿਆਸੀ ਮੀਟਿੰਗ ਹੋਈ ਜਿਸ ਤੋਂ ਬਾਅਦ ਦੋਵਾਂ ਨੇ ਸਾਰੇ ਗਿਲੇ ਸ਼ਿਕਵੇ ਭੁਲਾ ਦਿੱਤੇ ਸਨ ਕਿਉਂਕਿ ਕੁਲਦੀਪ ਬਿਸ਼ਨੋਈ ਵੀ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਸੋਨਾਲੀ ਫੋਗਾਟ ਉਦੋਂ ਜ਼ਿਆਦਾ ਚਰਚਾ ਵਿਚ ਆਏ ਸਨ ਜਦੋਂ ਉਨ੍ਹਾਂ ਨੇ ਮਾਰਕੀਟ ਕਮੇਟੀ ਦੇ ਸਕੱਤਰ ਨੂੰ ਜੁੱਤੀਆਂ ਨਾਲ ਕੁੱਟਿਆ ਸੀ।

 

Check Also

ਕੇਜਰੀਵਾਲ ਦੀ ਪਟੀਸ਼ਨ ’ਤੇ ਹਾਈਕੋਰਟ ਨੇ ਈਡੀ ਕੋਲੋਂ ਮੰਗਿਆ ਜਵਾਬ

  ਦਿੱਲੀ ’ਚ ਸ਼ਰਾਬ ਨੀਤੀ ਘੁਟਾਲੇ ਨਾਲ ਜੁੜਿਆ ਹੈ ਮਾਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਹਾਈਕੋਰਟ …