ਟੋਰਾਂਟੋ : ਪਿਛਲੇ 31 ਸਾਲਾਂ ਤੋਂ ਸੰਘਰਸ਼ ਕਰ ਰਹੀ ਮਨੁੱਖੀ ਅਧਿਕਾਰ ਸੰਸਥਾ ਸਿਖਸ ਫਾਰ ਜਸਟਿਸ ਇਸ ਸੰਘਰਸ਼ ਨੂੰ ਹੁਣ ਰਿਫਰੈਂਡਮ ਤੱਕ ਲੈਕੇ ਗਈ ਹੈ। ਉਸੇ ਕੜੀ ਤਹਿਤ ਸਿਖ ਰਿਫਰੈਂਡਮ 2020 ਦੇ ਅਰੰਭੇ ਹੋਏ ਸੰਘਰਸ਼ ਦੇ ਸਬੰਧ ਵਿਚ ਸਿਖਸ ਫਾਰ ਜਸਟਿਸ ਵਲੋਂ ਇਕ ਵੱਡੀ ਕਾਨਫਰੰਸ ਕੀਤੀ ਜਾ ਰਹੀ ਹੈ। ਇਹ ਕਾਨਫਰੰਸ 19 ਮਾਰਚ ਨੂੰ ਕੈਨੇਡਾ ਦੇ ਸ਼ਹਿਰ ਉਂਟਾਰੀਓ ਵਿਚ ਕੀਤੀ ਜਾ ਰਹੀ ਹੈ। ਉਕਤ ਕਾਨਫਰੰਸ ਸ਼ਾਮ 6 ਵਜੇ ਤੋਂ 8 ਵਜੇ ਤੱਕ ਮਿਸੀਸਾਗਾ ਦੇ ਮੂਨਲਾਈਟ ਕਨਵੈਨਸ਼ਨ ਸੈਂਟਰ ਵਿਚ 6835 ਪ੍ਰੋਫੈਸ਼ਨਲ ਕੋਰਟ, ਮਿਸੀਸਾਗਾ ਉਂਟਾਰੀਓ ਵਿਚ ਹੋਵੇਗੀ। ਇਸ ਕਾਨਫਰੰਸ ਵਿਚ ਸਿਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਅਟਾਰਨੀ ਗੁਰਪਤਵੰਤ ਸਿੰਘ ਪੰਨੂ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਣਗੇ। ਪੰਜਾਬ ਨੂੰ ਭਾਰਤ ਤੋਂ ਕਾਨੂੰਨੀ ਤਰੀਕੇ ਨਾਲ ਕਿਵੇਂ ਆਜ਼ਾਦ ਕਰਵਾਉਣਾ ਇਸ ਬਾਰੇ ਉਹ ਵਿਸਥਾਰ ਨਾਲ ਚਾਨਣਾ ਪਾਉਣਗੇ। ਕਾਨਫਰੰਸ ਦੌਰਾਨ ਨਵੰਬਰ 1984 ਬਾਰੇ ਇਕ ਡਾਕੁਮੈਂਟਰੀ ਫਿਲਮ ਵੀ ਵਿਖਾਈ ਜਾਵੇਗੀ। ਅਮਰੀਕਾ ਤੋਂ ਵੱਡੀ ਗਿਣਤੀ ਵਿਚ ਸਿੱਖ ਆਗੂ ਇਸ ਕਾਨਫੰਰਸ ਵਿਚ ਖਾਸ ਤੌਰ ‘ਤੇ ਸ਼ਾਮਿਲ ਹੋਣ ਲਈ ਪਹੁੰਚ ਰਹੇ ਹਨ।
ਜਿਨ੍ਹਾਂ ਵਿਚ ਅਵਤਾਰ ਸਿੰਘ ਪੰਨੂ, ਅਮਰਦੀਪ ਸਿੰਘ ਪੁਰੇਵਾਲ, ਸੁਖਵਿੰਦਰ ਸਿੰਘ ਠਾਣਾ, ਜਸਬੀਰ ਸਿੰਘ ਦਿੱਲੀ ਮੁੱਖ ਗਵਾਹ ਟਾਈਟਲਰ ਕੇਸ, ਹਰਜਾਪ ਸਿੰਘ ਤੇ ਹੋਰ ਨੁਮਾਇੰਦੇ ਸ਼ਾਮਿਲ ਹਨ।
Check Also
ਟੀਪੀਏਆਰ ਕਲੱਬ ਦੇ ਮੈਂਬਰਾਂ ਨੇ ਕ੍ਰਿਸਟਲ ਬੀਚ ਦਾ ਲਗਾਇਆ ਪਿਕਨਿਕ-ਨੁਮਾ ਮਨੋਰੰਜਕ ਟੂਰ
ਬਰੈਂਪਟਨ/ਡਾ. ਝੰਡ : ਲੰਘੇ ਵੀਰਵਾਰ 26 ਜੂਨ ਨੂੰ ਟਰੱਕਿੰਗ ਖੇਤਰ ਵੱਲੋਂ ਵਾਤਾਵਰਣ ਦੀ ਚੰਗੇਰੀ ਸਾਂਭ-ਸੰਭਾਲ …