ਬਰੈਂਪਟਨ/ਬਿਊਰੋ ਨਿਊਜ਼
ਸਿਟੀ ਕਾਊਂਸਲ ਗੁਰਪ੍ਰੀਤ ਸਿੰਘ ਢਿੱਲੋਂ ਨੇ ਇਸ ਗੱਲ ‘ਤੇ ਖੁਸ਼ੀ ਪ੍ਰਗਟ ਕੀਤੀ ਹੈ ਕਿ ਪਲਾਨਿੰਗ ਐਂਡ ਇਨਫਰਾਸਟਰੱਚਰ ਸਰਵਿਸਿਜ਼ ਕਮੇਟੀ ਨੇ ਪਾਰਕਾਂ ਦੇ ਉਪਯੋਗ ਨੂੰ ਵਧਾਉਣ ਅਤੇ ਬਰੈਂਪਟਨ ਵਿਚ ਗਰੀਨ ਸਪੇਸ ਵਧਾਉਣ ਸਬੰਧੀ ਉਹਨਾਂ ਦੇ ਸੁਝਾਵਾਂ ਨੂੰ ਸਵੀਕਾਰ ਕਰ ਲਿਆ ਹੈ। ਕਾਊਂਸਲ ਨੇ ਪਾਰਕਾਂ ਲਈ ਇਕ ਨਵੇਂ ਪ੍ਰੋਟੋਕਾਲ ਸਬੰਧੀ ਸਟਾਫ ਦੀਆਂ ਸਿਫਾਰਸ਼ਾਂ ਨੂੰ ਵੀ ਸਵੀਕਾਰ ਕਰ ਲਿਆ ਹੈ।
ਢਿੱਲੋਂ ਨੇ ਕਿਹਾ ਕਿ ਜਦ ਸਿਟੀ ਸਟਾਫ ਨੇ ਆਮ ਵਿਅਕਤੀਆਂ ਦੇ ਵਿਚਾਰਾਂ ਨੂੰ ਸੁਣ ਕੇ ਉਹਨਾਂ ਨੂੰ ਮੰਨ ਲਿਆ ਅਤੇ ਅੱਗੇ ਵਧਾ ਦਿੱਤਾ ਤਾਂ ਸਾਰਿਆਂ ਲਈ ਜਿੱਤ ਵਰਗੀ ਸਥਿਤੀ ਹੈ। ਇਸ ਤੋਂ ਪਹਿਲਾਂ ਸਾਡੇ ਪਾਰਕਾਂ ਲਈ ਇਸ ਤਰ੍ਹਾਂ ਦਾ ਕੋਈ ਵੀ ਡਿਜ਼ਾਈਨ ਜਾਂ ਲੋਕੇਸ਼ਨ ਪ੍ਰੋਟੋਕਾਲ ਨਹੀਂ ਰੱਖਿਆ ਗਿਆ ਅਤੇ ਇਸਦੀ ਘਾਟ ਵੀ ਮਹਿਸੂਸ ਕੀਤੀ ਜਾ ਰਹੀ ਹੈ। ਇਸ ਵਿਚ ਸਾਰੇ ਪੱਖਾਂ ਦੀ ਰਾਏ ਜਾਣ ਕੇ ਇਕ ਚੰਗੀ ਪ੍ਰਕਿਰਿਆ ਨੂੰ ਬਣਾਇਆ ਜਾ ਸਕੇਗਾ। ਇਸ ਵਿਚ ਸੰਸਕ੍ਰਿਤਕ ਅਤੇ ਉਮਰ ਦੇ ਬਾਰੇ ਵੀ ਵਿਚਾਰ ਕੀਤਾ ਜਾਵੇਗਾ। ਇਹ ਦੋਵੇਂ ਕਾਰਨ ਹੀ ਪਾਰਕਾਂ ਦੇ ਉਪਯੋਗ ਅਤੇ ਉਪਯੋਗਤਾ ਨੂੰ ਬਦਲ ਸਕਦੇ ਹਨ।
ਢਿੱਲੋਂ ਨੇ ਕਿਹਾ ਕਿ ਇਸ ਨਵੀਂ ਪ੍ਰਕਿਰਿਆ ਨਾਲ ਸਟਾਫ ਹੁਣ ਨਿਵਾਸੀਆਂ ਨੂੰ ਉਹਨਾਂ ਦੀਆਂ ਜ਼ਰੂਰਤਾਂ ਅਨੁਸਾਰ ਪਾਰਕ ਦਾ ਆਕਾਰ, ਨਵੇਂ ਸਟਰਕਚਰ, ਪਾਰਕ ਸੁਵਿਧਾਵਾਂ, ਆਲੇ ਦੁਆਲੇ ਦੀਆਂ ਸੁਵਿਧਾਵਾਂ ਅਤੇ ਹੋਰ ਪਾਰਕ ਡਿਜ਼ਾਈਨ ਪ੍ਰਦਾਨ ਕਰ ਸਕੇਗਾ। ਪਿਛਲੀਆਂ ਗਰਮੀਆਂ ਵਿਚ ਕਾਊਂਸਲਰ ਢਿੱਲੋਂ ਨੇ ਬਰੈਂਪਟਨ ਦੇ ਵਾਰਡ ਨੰਬਰ 9 ਅਤੇ 10 ਵਿਚ ਸਾਰੇ ਪ੍ਰਮੁੱਖ ਪਾਰਕਾਂ ਦਾ ਦੌਰਾ ਕੀਤਾ ਸੀ ਅਤੇ ਸਥਾਨਕ ਵਿਅਕਤੀਆਂ ਨਾਲ ਮੁਲਾਕਾਤ ਕੀਤੀ ਸੀ। ਉਹਨਾਂ ਲੋਕਾਂ ਕੋਲੋਂ ਪਾਰਕਾਂ ਅਤੇ ਸਿਟੀ ਸਰਵਿਸਜ਼ ਵਿਚ ਸੁਧਾਰ ਲਈ ਸੁਝਾਅ ਮੰਗੇ ਸਨ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …