ਮੁੰਬਈ/ਬਿਊਰੋ ਨਿਊਜ਼
ਬਾਲੀਵੁੱਡ ਦੇ ਮਸ਼ਹੂਰ ਗਾਇਕ ਮੀਕਾ ਸਿੰਘ ਇਕ ਵਾਰ ਫਿਰ ਵਿਵਾਦ ਵਿਚ ਫਸ ਗਏ ਹਨ, ਇਕ 32-ਸਾਲਾ ਮਾਡਲ ਨੇ ਉਸ ਖ਼ਿਲਾਫ ਮੁੰਬਈ ਦੇ ਵਰਸੋਵਾ ਪੁਲਿਸ ਥਾਣੇ ਵਿਚ ਛੇੜਛਾੜ ਦਾ ਮਾਮਲਾ ਦਰਜ ਕਰਵਾਇਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੀਕਾ ਖ਼ਿਲਾਫ 354, 323 ਤੇ 504 ਧਾਰਾ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮਾਡਲ ਦਾ ਮੰਨਣਾ ਹੈ ਕਿ ਉਹ ਅਕਸਰ ਮੀਕਾ ਦੇ ਘਰ ਆਉਂਦੀ-ਜਾਂਦੀ ਰਹਿੰਦੀ ਹੈ, ਪੁਲਿਸ ਨੇ ਮੀਕਾ ਸਿੰਘ ਨੂੰ ਆਪਣਾ ਬਿਆਨ ਦਰਜ ਕਰਵਾਉਣ ਲਈ ਅਜੇ ਨਹੀਂ ਬੁਲਾਇਆ। ਮੀਕਾ ਸਿੰਘ ਪਹਿਲਾਂ ਕਈ ਵਿਵਾਦਾਂ ਵਿਚ ਘਿਰੇ ਰਹੇ ਹਨ।
Check Also
ਤੇਲੰਗਾਨਾ ਕੈਮੀਕਲ ਫੈਕਟਰੀ ’ਚ ਹੋਏ ਧਮਾਕੇ ਕਾਰਨ ਮਰਨ ਵਾਲਿਆਂ ਦੀ ਗਿਣਤੀ 36 ਹੋਈ
ਤਿਲੰਗਾਨਾ ਦੇ ਮੁੱਖ ਮੰਤਰੀ ਨੇ ਮਿ੍ਰਤਕਾਂ ਦੇ ਵਾਰਸਾਂ ਲਈ 1-1 ਕਰੋੜ ਰੁਪਏ ਮੁਆਵਜ਼ੇ ਦਾ …