
ਰਾਹੁਲ ਤੋਂ ਬਾਅਦ ਪ੍ਰਿਯੰਕਾ ਗਾਂਧੀ ਨੇ ਲਾਏ ਵੱਡੇ ਇਲਜ਼ਾਮ
ਨਵੀਂ ਦਿੱਲੀ/ਬਿਊਰੋ ਨਿਊਜ਼
ਫੇਸਬੁੱਕ ਹੇਟ ਸਪੀਚ ਦੇ ਮੁੱਦੇ ‘ਤੇ ਵਿਰੋਧੀ ਦਲ ਮੋਦੀ ਸਰਕਾਰ ਉਤੇ ਹਮਲਾਵਰ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਤੋਂ ਬਾਅਦ ਹੁਣ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਸਰਕਾਰ ‘ਤੇ ਸ਼ਬਦੀ ਹਮਲਾ ਕੀਤਾ। ਪ੍ਰਿਯੰਕਾ ਨੇ ਇਕ ਫੇਸਬੁੱਕ ਪੋਸਟ ਜਰੀਏ ਭਾਜਪਾ ਆਗੂਆਂ ਦੀ ਫੇਸਬੁੱਕ ਅਧਿਕਾਰੀਆਂ ਨਾਲ ਗੰਢ-ਤੁਪ ਦੇ ਇਲਜ਼ਾਮ ਲਾਏ ਹਨ।ਉਨ੍ਹਾਂ ਕਿਹਾ ਕਿ ਭਾਰਤ ਦੇ ਜ਼ਿਆਦਾਤਰ ਮੀਡੀਆ ਚੈਨਲਾਂ ਤੋਂ ਬਾਅਦ ਹੁਣ ਸੋਸ਼ਲ ਮੀਡੀਆ ਦੀ ਵਾਰੀ ਹੈ। ਭਾਜਪਾ ਨਫ਼ਰਤ ਤੇ ਪ੍ਰੋਪੇਗੰਡਾ ਫੈਲਾਉਣ ਲਈ ਹਰ ਤਰ੍ਹਾਂ ਦੇ ਹੱਥਕੰਢੇ ਅਪਣਾਉਂਦੀ ਹੈ। ਪ੍ਰਿਯੰਕਾ ਨੇ ਕਿਹਾ ਕਿ ਫੇਸਬੁੱਕ ਜੋ ਆਮ ਲੋਕਾਂ ਲਈ ਭਾਵਨਾਵਾਂ ਪ੍ਰਗਟ ਕਰਨ ਦਾ ਸੌਖਾ ਮਾਧਿਆਮ ਹੈ, ਉਸਦੀ ਵਰਤੋਂ ਵੀ ਭਾਜਪਾ ਆਗੂਆਂ ਨੇ ਗੁੰਮਰਾਹਕੁੰਨ ਜਾਣਕਾਰੀ ਅਤੇ ਨਫ਼ਰਤ ਫੈਲਾਉਣ ਲਈ ਕੀਤੀ। ਧਿਆਨ ਰਹੇ ਕਿ ਪ੍ਰਿਯੰਕਾ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਵੀ ਇਸ ਮੁੱਦੇ ‘ਤੇ ਸਰਕਾਰ ਨੂੰ ਘੇਰਿਆ ਸੀ।