Home / ਪੰਜਾਬ / ਮੋਹਾਲੀ ‘ਚ ਹੋਟਲ ਦੇ ਮਾਲਕ ਵੱਲੋਂ ਪਤਨੀ ਦਾ ਕਤਲ

ਮੋਹਾਲੀ ‘ਚ ਹੋਟਲ ਦੇ ਮਾਲਕ ਵੱਲੋਂ ਪਤਨੀ ਦਾ ਕਤਲ

ਗੁੱਸੇ ਵਿਚ ਆ ਕੇ ਮਾਰੀਆਂ 6 ਗੋਲੀਆਂ
ਮੋਹਾਲੀ : ਮੋਹਾਲੀ ਦੇ ਫੇਜ਼ 10 ਵਿਚ ਪੈਂਦੇ ਸਰਾਓ ਹੋਟਲ ਦੇ ਮਾਲਿਕ ਵੱਲੋਂ ਆਪਣੀ ਪਤਨੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ । ਘਟਨਾ ਮੋਹਾਲੀ ਦੇ ਫੇਜ਼ 10 ਸਥਿਤ ਮਾਨਵ ਮੰਗਲ ਸਕੂਲ ਦੇ ਨੇੜੇ ਵਾਪਰੀ ਜਿਥੇ ਉਕਤ ਦੋਸ਼ੀ ਨੇ ਕਾਰ ਵਿੱਚ ਆਪਣੀ ਪਤਨੀ ਨੂੰ ਗੋਲੀਆਂ ਮਾਰੀਆਂ । ਪੁਲਿਸ ਵੱਲੋਂ ਹੋਟਲ ਮਾਲਕ ਨਿਰੰਕਾਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਸਾਰੇ ਪਹਿਲੂਆਂ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ । ਜਾਣਕਾਰੀ ਮਿਲੀ ਹੈ ਕਿ ਦੋਵੇਂ ਪਤੀ ਪਤਨੀ ਪੀ ਜੀ ਆਈ ਜਾ ਰਹੇ ਸਨ ਅਤੇ ਉਨ੍ਹਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਝਗੜੇ ਦੌਰਾਨ ਪਤੀ ਵੱਲੋਂ ਪਤਨੀ ‘ਤੇ 6 ਗੋਲੀਆਂ ਚਲਾਈਆਂ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।

 

Check Also

ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਐਸਡੀਐਮ ਨਾਲ ਹੋਈ ਤਿੱਖੀ ਬਹਿਸ

ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਮਗਰੋਂ ਧਾਲੀਵਾਲ ਨੇ ਐਸਡੀਐਮ ਨੂੰ ਕੀਤਾ ਸੀ ਫੋਨ ਅੰਮਿ੍ਰਤਸਰ/ਬਿਊਰੋ ਨਿਊਜ਼ : …