12.4 C
Toronto
Monday, October 12, 2026
spot_img
Homeਪੰਜਾਬ'ਆਪ' ਨੂੰ ਦਫਤਰ ਖਾਲੀ ਕਰਨ ਦਾ ਆਪਣੀ ਹੀ ਸਰਕਾਰ ਤੋਂ ਮਿਲਿਆ ਨੋਟਿਸ

‘ਆਪ’ ਨੂੰ ਦਫਤਰ ਖਾਲੀ ਕਰਨ ਦਾ ਆਪਣੀ ਹੀ ਸਰਕਾਰ ਤੋਂ ਮਿਲਿਆ ਨੋਟਿਸ

‘ਆਪ’ ਨੂੰ ਦਫਤਰ ਖਾਲੀ ਕਰਨ ਦਾ ਆਪਣੀ ਹੀ ਸਰਕਾਰ ਤੋਂ ਮਿਲਿਆ ਨੋਟਿਸ27 ਲੱਖ ਰੁਪਏ ਜੁਰਮਾਨਾ ਭਰਨ ਲਈ ਕਿਹਾ
ਨਵੀਂ ਦਿੱਲੀ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਨੂੰ ਦਿੱਲੀ ਸਰਕਾਰ ਨੇ 27 ਲੱਖ ਰੁਪਏ ਜੁਰਮਾਨਾ ਭਰਨ ਦਾ ਨੋਟਿਸ ਦਿੱਤਾ ਹੈ। ਦਿੱਲੀ ਦੇ ਪੀਡਬਲਿਊਡੀ ਮਹਿਕਮੇ ਨੇ ਇਕ ਬੰਗਲੇ ਵਿਚ ਚੱਲ ਰਹੇ ਪਾਰਟੀ ਦਫਤਰ ਨੂੰ ਨਜਾਇਜ਼ ਕਬਜ਼ਾ ਮੰਨਦੇ ਹੋਏ ਇਸ ਨੂੰ ਤੁਰੰਤ ਖਾਲੀ ਕਰਨ ਦਾ ਹੁਕਮ ਦਿੱਤਾ ਹੈ। ਨੋਟਿਸ ਵਿਚ ਕਿਹਾ ਗਿਆ ਕਿ ਇਸ ਰਕਮ ਨੂੰ ਪੈਨਲਟੀ ਦੇ ਰੂਪ ਵਿਚ ਕਿਰਾਏ ਦੇ ਤੌਰ ‘ਤੇ ਵਸੂਲਿਆ ਜਾ ਰਿਹਾ ਹੈ। ਜੇਕਰ ‘ਆਪ’ ਬੰਗਲਾ ਖਾਲੀ ਨਹੀਂ ਕਰਦੀ ਤਾਂ ਇਹ ਰਕਮ ਵਧ ਕੇ ਹੋਰ ਜ਼ਿਆਦਾ ਹੋ ਜਾਵੇਗੀ। ਦੂਜੇ ਪਾਸੇ ‘ਆਪ’ ਦਾ ਕਹਿਣਾ ਹੈ ਕਿ ਇਸ ਬਾਰੇ ਵਿਚ ਉਹ ਕਾਨੂੰਨੀ ਰਾਏ ਲੈਣਗੇ।

RELATED ARTICLES
POPULAR POSTS