Breaking News
Home / ਪੰਜਾਬ / ਨਗਰ ਨਿਗਮ : ਪੰਜਾਬ ‘ਚ ਡੰਡੇ ਦੇ ਜ਼ੋਰ ‘ਤੇ ਜਿੱਤੀ ਕਾਂਗਰਸ

ਨਗਰ ਨਿਗਮ : ਪੰਜਾਬ ‘ਚ ਡੰਡੇ ਦੇ ਜ਼ੋਰ ‘ਤੇ ਜਿੱਤੀ ਕਾਂਗਰਸ

ਵਿਧਾਨ ਸਭਾ ਚੋਣਾਂ : ਗੁਜਰਾਤ ‘ਚ ਬੜੀ ਔਖੀ ਜਿੱਤੀ ਭਾਜਪਾ
ਚੰਡੀਗੜ੍ਹ : ਇਕ ਪਾਸੇ ਪੰਜਾਬ ‘ਚ ਨਗਰ ਨਿਗਮਾਂ ਸਮੇਤ ਨਗਰ ਕੌਂਸਲ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ‘ਚ ਕਾਂਗਰਸ ਨੇ ਪੂਰੇ ਸਰਕਾਰੀ ਦਮ ਨਾਲ ਜਿੱਤ ਹਾਸਲ ਕਰ ਲਈ ਹੈ। ‘ਆਪ’ ਸਾਫ਼, ਅਕਾਲੀ ਨੁੱਕਰੇ ਤੇ ਭਾਜਪਾ ਵੀ ਗੁਆਚੀ। ਦੂਜੇ ਪਾਸੇ ਗੁਜਰਾਤ ਵਿਚ ਰਾਹੁਲ ਗਾਂਧੀ ਤੇ ਹਾਰਦਿਕ ਪਟੇਲ ਨੇ ਮੋਦੀ ਤੇ ਅਮਿਤ ਸ਼ਾਹ ਦੀ ਭਾਜਪਾ ਦੇ ਨੱਕ ‘ਚ ਦਮ ਕਰ ਦਿੱਤਾ ਪਰ ਫਿਰ ਵੀ ਚਾਹੇ ਔਖੀ ਹੋ ਕੇ ਹੀ ਭਾਜਪਾ ਗੁਜਰਾਤ ਵਿਚ ਜਿੱਤ ਗਈ। ਪੰਜਾਬ ਦੀਆਂ ਨਗਰ ਕੌਂਸਲ ਚੋਣਾਂ ਤੇ ਗੁਜਰਾਤ-ਹਿਮਾਚਲ ਦੀਆਂ ਚੋਣਾਂ ਦੀਆਂ ਵਿਸਥਾਰਤ ਰਿਪੋਰਟਾਂ ਅੰਦਰ ਪੜ੍ਹੋ।
ਜੰਨ ਚੜ੍ਹ ਗਈ ਲਾੜਾ ਘਰ ਰਹਿ ਗਿਆ : ਹਿਮਾਚਲ ‘ਚ ਬੇਸ਼ੱਕ ਭਾਜਪਾ ਬਹੁਮਤ ਨਾਲ ਜਿੱਤੀ ਹੈ ਪਰ ਮੁੱਖ ਮੰਤਰੀ ਦੇ ਉਮੀਦਵਾਰ ਪ੍ਰੇਮ ਕੁਮਾਰ ਧੂਮਲ ਦਾ ਹਾਰਨਾ ਓਵੇਂ ਹੀ ਹੈ ਜਿਵੇਂ ਜੰਨ ਚੜ੍ਹ ਜਾਵੇ ਤੇ ਲਾੜਾ ਘਰ ਰਹਿ ਜਾਵੇ।

Check Also

ਕਾਲੇ ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਵਿਚ ਕਾਰਪੋਰੇਟ ਅਦਾਰਿਆਂ ਖਿਲਾਫ ਲਗਾਤਾਰ ਧਰਨੇ ਜਾਰੀ

8 ਮਾਰਚ ਨੂੰ ਮਹਿਲਾ ਦਿਵਸ ਮੌਕੇ ਬੀਬੀਆਂ ਨੂੰ ਦਿੱਲੀ ਦੀਆਂ ਸਰਹੱਦਾਂ ‘ਤੇ ਪਹੁੰਚਣ ਦਾ ਸੱਦਾ …