Breaking News
Home / ਪੰਜਾਬ / ਫਿਰੋਜ਼ਪੁਰ ‘ਚ ਅੰਗੀਠੀ ਦੇ ਧੂੰਏਂ ਨੇ ਲਈਆਂ ਤਿੰਨ ਜਾਨਾਂ

ਫਿਰੋਜ਼ਪੁਰ ‘ਚ ਅੰਗੀਠੀ ਦੇ ਧੂੰਏਂ ਨੇ ਲਈਆਂ ਤਿੰਨ ਜਾਨਾਂ

ਸਾਹ ਘੁੱਟਣ ਕਰਕੇ ਮਾਂ ਸਮੇਤ ਦੋ ਬੱਚਿਆਂ ਦੀ ਮੌਤ
ਫਿਰੋਜ਼ਪੁਰ, ਬਿਊਰੋ ਨਿਊਜ਼
ਫਿਰੋਜ਼ਪੁਰ ਦੇ ਕਸਬਾ ਮੱਲਾਂਵਾਲਾ ਅਧੀਨ ਪੈਂਦੇ ਪਿੰਡ ਹਾਮਦ ਵਾਲਾ ਉਤਾੜ ਵਿਖੇ ਲੰਘੀ ਰਾਤ ਇਕ ਕਮਰੇ ਵਿਚ ਅੰਗੀਠੀ ਬਾਲ ਕੇ ਸੁੱਤੇ ਹੋਏ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਜ਼ਹਿਰੀਲੀ ਗੈਸ ਚੜ੍ਹ ਜਾਣ ਕਾਰਨ ਮੌਤ ਹੋ ਜਾਣ ਦੀ ਸੂਚਨਾ ਹੈ। ਜਾਣਕਾਰੀ ਅਨੁਸਾਰ ਪਿੰਡ ਹਾਮਦ ਵਾਲਾ ਉਤਾੜ ਦੇ ਬਾਹਰ ਢਾਣੀ ਵਿਚ ਰਹਿੰਦੇ ਕੇਵਲ ਸਿੰਘ ਦੇ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ, ਜਿਨਾਂ ਦੀ ਪਹਿਚਾਣ ਰਾਜਬੀਰ ਕੌਰ, ਉਨ੍ਹਾਂ ਦੇ ਪੁੱਤਰ ਸਹਿਲਪ੍ਰੀਤ ਸਿੰਘ ਅਤੇ ਏਕਮਪ੍ਰੀਤ ਸਿੰਘ ਵਜੋਂ ਹੋਈ ਹੈ। ਬੱਚਿਆਂ ਦੇ ਦਾਦਾ ਕੇਵਲ ਸਿੰਘ ਨੇ ਦੱਸਿਆ ਕਿ ਮੇਰੀ ਨੂੰਹ ਰਾਜਬੀਰ ਕੌਰ ਅਤੇ ਮੇਰੇ ਪੋਤਰੇ ਸਹਿਜਪ੍ਰੀਤ ਸਿੰਘ ਅਤੇ ਏਕਮਪ੍ਰੀਤ ਸਿੰਘ ਰਾਤ ਨੂੰ ਆਪਣੇ ਕਮਰੇ ਵਿਚ ਕੋਲਿਆਂ ਦੀ ਅੰਗੀਠੀ ਬਾਲ ਕੇ ਟੀ.ਵੀ. ਦੇਖਦੇ ਹੋਏ ਸੌਂ ਗਏ ਸਨ। ਜਦ ਸਵੇਰ ਸਮੇਂ ਮੇਰੀ ਨੂੰਹ ਚਾਹ ਲੈ ਕੇ ਨਾ ਆਈ ਤਾਂ ਦਰਵਾਜਾ ਅੰਦਰੋਂ ਬੰਦ ਹੋਣ ਕਾਰਨ ਕੁੰਡਾ ਤੋੜ ਕੇ ਦਰਵਾਜਾ ਖੋਲਿਆ ਤਾਂ ਅੰਦਰ ਧੂੰਆਂ ਫੈਲਿਆ ਹੋਇਆ ਸੀ ਅਤੇ ਮੇਰੀ ਨੂੰਹ ਅਤੇ ਦੋਵੇਂ ਪੋਤਰਿਆਂ ਦੀਆਂ ਲਾਸ਼ਾਂ ਬੈਡ ਉਪਰ ਪਈਆਂ ਸਨ।

Check Also

ਪੰਜਾਬ ’ਚ ਕਾਂਗਰਸ ਪਾਰਟੀ ਦਾ 5 ਲੋਕ ਸਭਾ ਸੀਟਾਂ ’ਤੇ ਫਸਿਆ ਪੇਚ

ਕੇਂਦਰੀ ਕਮੇਟੀ ਨੇ ਦੋ-ਦੋ ਦਾਅਵੇਦਾਰਾਂ ਦੇ ਮੰਗੇ ਨਾਂ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ’ਚ ਕਾਂਗਰਸ ਪਾਰਟੀ …