11.2 C
Toronto
Friday, October 17, 2025
spot_img
Homeਪੰਜਾਬਚੰਨੀ ਦੇ ਭਰਾ ਵਲੋਂ ਵੀ ਚੋਣ ਲੜਨ ਦੀ ਤਿਆਰੀ

ਚੰਨੀ ਦੇ ਭਰਾ ਵਲੋਂ ਵੀ ਚੋਣ ਲੜਨ ਦੀ ਤਿਆਰੀ

ਸੀਨੀਅਰ ਮੈਡੀਕਲ ਅਫਸਰ ਦੇ ਅਹੁਦੇ ਤੋਂ ਦਿੱਤਾ ਅਸਤੀਫਾ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਡਾ. ਮਨੋਹਰ ਸਿੰਘ ਵੀ ਵਿਧਾਨ ਸਭਾ ਚੋਣਾਂ ਲੜ ਸਕਦੇ ਹਨ। ਡਾ. ਮਨੋਹਰ ਸਿੰਘ ਨੇ ਸੀਨੀਅਰ ਮੈਡੀਕਲ ਅਫਸਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ, ਉਹ ਖਰੜ ਦੇ ਸਿਵਲ ਹਸਪਤਾਲ ਵਿਚ ਤੈਨਾਤ ਸਨ। ਡਾ. ਮਨੋਹਰ ਸਿੰਘ ਨੇ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਵਿਚ ਪੈਂਦੇ ਵਿਧਾਨ ਸਭਾ ਹਲਕਾ ਬਸੀ ਪਠਾਣਾ ਵਿਚ ਸਰਗਰਮੀਆਂ ਵੀ ਵਧਾ ਦਿੱਤੀਆਂ ਹਨ ਅਤੇ ਲੋਕਾਂ ਨੂੰ ਮਿਲਣਾ ਵੀ ਸ਼ੁਰੂ ਕਰ ਦਿੱਤਾ ਹੈ। ਡਾ. ਮਨੋਹਰ ਸਿੰਘ ਨੇ ਬਸੀ ਪਠਾਣਾ ਵਿਚ ਆਪਣਾ ਦਫਤਰ ਵੀ ਖੋਲ੍ਹ ਲਿਆ ਹੈ ਅਤੇ ਉਨ੍ਹਾਂ ਇਸ ਗੱਲ ਪੁਸ਼ਟੀ ਵੀ ਕੀਤੀ ਕਿ ਜੇਕਰ ਕਾਂਗਰਸ ਹਾਈਕਮਾਨ ਨੇ ਮਨਜੂਰੀ ਦਿੱਤੀ ਤਾਂ ਉਹ ਚੋਣ ਜ਼ਰੂਰ ਲੜਨਗੇ। ਧਿਆਨ ਰਹੇ ਕਿ ਬਸੀ ਪਠਾਣਾ ਵਿਧਾਨ ਸਭਾ ਹਲਕਾ ਐਸ.ਸੀ. ਵਰਗ ਲਈ ਰਿਜ਼ਰਵ ਵੀ ਹੈ। ਬਸੀ ਪਠਾਣਾ ਹਲਕੇ ਤੋਂ ਇਸ ਸਮੇਂ ਕਾਂਗਰਸ ਦੇ ਗੁਰਪ੍ਰੀਤ ਸਿੰਘ ਜੀਪੀ ਵਿਧਾਇਕ ਹਨ ਅਤੇ ਉਹ ਵੀ ਲਗਾਤਾਰ ਦੂਜੀ ਵਾਰ ਟਿਕਟ ਦੇ ਦਾਅਵੇਦਾਰ ਹਨ। ਗੁਰਪ੍ਰੀਤ ਸਿੰਘ ਜੀਪੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਭਰੋਸਾ ਮਿਲਿਆ ਹੈ ਕਿ ਹਲਕੇ ਵਿਚ ਕਰਵਾਏ ਗਏ ਵਿਕਾਸ ਕਾਰਜਾਂ ਦੀ ਬਦੌਲਤ ਉਨ੍ਹਾਂ ਨੂੰ ਦੁਬਾਰਾ ਟਿਕਟ ਜ਼ਰੂਰ ਮਿਲੇਗੀ। ਉਨ੍ਹਾਂ ਸਵਾਲ ਵੀ ਚੁੱਕੇ ਕਿ ਇਕ ਪਰਿਵਾਰ ਵਿਚ ਦੋ ਮੈਂਬਰਾਂ ਨੂੰ ਟਿਕਟ ਕਿਵੇਂ ਮਿਲ ਸਕਦੀ ਹੈ।

RELATED ARTICLES
POPULAR POSTS