ਇਕ ਬਦਮਾਸ਼ ਮਾਰਿਆ ਗਿਆ, ਚਾਰ ਹਥਿਆਰਾਂ ਸਮੇਤ ਕਾਬੂ
ਤਰਨਤਾਰਨ, ਬਿਊਰੋ ਨਿਊਜ਼
ਤਰਨਤਾਰਨ ਦੇ ਸ਼ਹਿਰ ਪੱਟੀ ਨੇੜੇ ਕਾਰ ਸਵਾਰ ਪੰਜ ਬਦਮਾਸ਼ਾਂ ਨਾਲ ਪੁਲਿਸ ਦਾ ਉਸ ਵੇਲੇ ਮੁਕਾਬਲਾ ਸ਼ੁਰੂ ਹੋ ਗਿਆ ਜਦੋਂ ਇਹ ਬਦਮਾਸ਼ ਵਾਰਦਾਤ ਕਰਕੇ ਫ਼ਰਾਰ ਹੋ ਰਹੇ ਸਨ। ਕਾਰ ਦੇ ਹਾਦਸਾਗ੍ਰਸਤ ਹੋਣ ਤੋਂ ਬਾਅਦ ਬਦਮਾਸ਼ ਇਕ ਮੈਰਿਜ ਪੈਲੇਸ ਵਿਚ ਜਾ ਵੜੇ ਜਿੱਥੇ ਸਮਾਗਮ ਹੋਣ ਜਾ ਰਿਹਾ ਸੀ। ਇਸ ਤੋਂ ਬਾਅਦ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਭਾਰੀ ਗੋਲੀਬਾਰੀ ਹੋਈ। ਇਸ ਮੁਕਾਬਲੇ ਦੌਰਾਨ ਇਕ ਬਦਮਾਸ਼ ਮਾਰਿਆ ਗਿਆ, ਜਦਕਿ ਚਾਰ ਬਦਮਾਸ਼ਾਂ ਨੂੰ ਹਥਿਆਰ ਅਤੇ ਨਕਦੀ ਸਮੇਤ ਕਾਬੂ ਕਰ ਲਿਆ ਗਿਆ। ਇਸ ਮੁਕਾਬਲੇ ਵਿਚ ਦੋ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਏ ਹਨ। ਐਸ.ਐਸ.ਪੀ. ਧਰੁਮਨ ਐਚ ਨਿਬਾਲੇ ਵਲੋਂ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਹੈ।
Check Also
‘ਆਪ’ ਵਿਧਾਇਕ ਰਮਨ ਅਰੋੜਾ ਨੂੰ ਵਿਜੀਲੈਂਸ ਨੇ ਅਦਾਲਤ ’ਚ ਕੀਤਾ ਪੇਸ਼
ਅਦਾਲਤ ਨੇ ਵਿਧਾਇਕ ਨੇ ਪੰਜ ਦਿਨ ਦੇ ਰਿਮਾਂਡ ’ਤੇ ਭੇਜਿਆ ਜਲੰਧਰ/ਬਿਊਰੋ ਨਿਊਜ਼ : ‘ਆਪ’ ਵਿਧਾਇਕ …