ਇਕ ਦੂਜੇ ਨੂੰ ਸਦਨ ਤੋਂ ਬਾਹਰ ਟੱਕਰਨ ਦੀ ਦਿੱਤੀ ਚੁਣੌਤੀ
ਚੰਡੀਗੜ੍ਹ/ਬਿਊਰੋ ਨਿਊਜ਼
ਨਵਜੋਤ ਸਿੰਘ ਸਿੱਧੂ ਤੇ ਬਿਕਰਮ ਮਜੀਠੀਆ ਅੱਜ ਵਿਧਾਨ ਸਭਾ ਵਿਚ ਆਹਮੋ-ਸਾਹਮਣੇ ਹੋ ਗਏ। ਮਜੀਠੀਆ ਤੇ ਸਿੱਧੂ ਦਰਮਿਆਨ ਤਕਰਾਰ ਜੀ.ਐਸ.ਟੀ. ਦੇ ਮੁੱਦੇ ਤੋਂ ਸ਼ੁਰੂ ਹੋਈ। ਸਿੱਧੂ ਜਦ ਅਕਾਲੀਆਂ ਨੂੰ ਉਨ੍ਹਾਂ ਦਾ ਕੇਂਦਰੀ ਮੰਤਰੀ ਹੋਣ ਦੇ ਬਾਵਜੂਦ ਕੇਂਦਰ ਸਰਕਾਰ ਵੱਲੋਂ ਧਾਰਮਿਕ ਸਥਾਨਾਂ ਦਾ ਜੀ.ਐਸ.ਟੀ. ਮਾਫ਼ ਨਾ ਕੀਤੇ ਜਾਣ ‘ਤੇ ਖਰੀਆਂ-ਖਰੀਆਂ ਸੁਣਾ ਰਹੇ ਸਨ ਤਾਂ ਮਜੀਠੀਆ ਨੇ ਸਿੱਧੂ ਨੂੰ ਟੋਕਣਾ ਸ਼ੁਰੂ ਕਰ ਦਿੱਤਾ। ਸਿੱਧੂ ਨੇ ਮਜੀਠੀਆ ਨੂੰ ਕੁਝ ਅਜਿਹਾ ਬੋਲ ਦਿੱਤਾ ਕਿ ਸਦਨ ਦਾ ਮਾਹੌਲ ਗਰਮਾ ਗਿਆ। ਇਸ ਤੋਂ ਬਾਅਦ ਦੋਵੇਂ ਆਗੂ ਆਪੇ ਤੋਂ ਬਾਹਰ ਹੋ ਗਏ ਤੇ ਇੱਕ-ਦੂਜੇ ਨੂੰ ਸਦਨ ਤੋਂ ਬਾਹਰ ਟੱਕਰਨ ਦੀ ਚੁਣੌਤੀ ਦੇਣ ਲੱਗੇ। ਜਦੋਂ ਸਿੱਧੂ ਤੇ ਮਜੀਠੀਆ ਖਹਿਬੜ ਰਹੇ ਸੀ ਤਾਂ ਸਾਹਮਣੇ ਬੈਠੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੱਸ ਰਹੇ ਸਨ।
Check Also
ਮੁੱਖ ਮੰਤਰੀ ਭਗਵੰਤ ਮਾਨ ਨੇ ਮੰਚ ਤੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਕੀਤੀ ਤਾਰੀਫ਼
ਕਿਹਾ : ਰਾਜਪਾਲ ਦੇ ਚੰਗੇ ਤਜ਼ਰਬੇ ਦਾ ਸਾਡੀ ਸਰਕਾਰ ਨੂੰ ਮਿਲ ਰਿਹਾ ਹੈ ਫਾਇਦਾ ਚੰਡੀਗੜ੍ਹ/ਬਿਊਰੋ …