ਚੰਡੀਗੜ੍ਹ ‘ਚ 24 ਅਤੇ ਮੋਹਾਲੀ ‘ਚ 15 ਥਾਵਾਂ ‘ਤੇ ਸਾੜੇ ਗਏ ਰਾਵਣ ਦੇ ਪੁਤਲੇ
ਚੰਡੀਗੜ੍ਹ : ਬਦੀ ‘ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਤਿਉਹਾਰ ਦੁਸ਼ਹਿਰ ਅੱਜ ਦੇਸ਼ ਭਰ ਵਿਚ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਸਮੂਹ ਦੇਸ਼ ਵਾਸੀਆਂ ਨੂੰ ਦੁਸ਼ਹਿਰੇ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਆਮ ਲੋਕ ਵੀ ਇਕ ਦੂਜੇ ਨੂੰ ਦੁਸ਼ਹਿਰੇ ਦੀਆਂ ਵਧਾਈਆਂ ਦਿੰਦੇ ਹੋਏ ਨਜ਼ਰ ਆਏ। ਦੁਸ਼ਹਿਰੇ ਦੇ ਮੱਦੇਨਜ਼ਰ ਅੱਜ ਬਜ਼ਾਰਾਂ ਵਿਚ ਚੰਗੀਆਂ ਰੌਣਕਾਂ ਦੇਖਣ ਨੂੰ ਮਿਲੀਆਂ ਜਿਸ ਨੂੰ ਧਿਆਨ ਵਿਚ ਰੱਖਦੇ ਹੋਏ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਚੰਡੀਗੜ੍ਹ ਵਿਚ 24 ਅਤੇ ਮੋਹਾਲੀ ਵਿਚ 15 ਥਾਵਾਂ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਸਾੜੇ ਗਏ। ਕਰੋਨਾ ਕਾਲ ਦੇ ਚਲਦਿਆਂ ਇਸ ਸਾਲ ਤਿਉਹਾਰਾਂ ਮੌਕੇ ਬਾਜ਼ਾਰਾਂ ਵਿਚ ਰੌਣਕਾਂ ਪਰਤ ਆਈਆਂ ਹਨ ਕਿਉਂਕਿ ਲੰਘੇ ਸਾਲ ਕਰੋਨਾ ਵਾਇਰਸ ਦੇ ਕਹਿਰ ਕਾਰਨ ਕੋਈ ਤਿਉਹਾਰ ਜਾਂ ਉਤਸਵ ਜਨਤਕ ਤੌਰ ‘ਤੇ ਨਹੀਂ ਮਨਾਇਆ ਗਿਆ ਸੀ। ਇਸ ਸਾਲ ਕਰੋਨਾ ਦਾ ਕਹਿਰ ਘਟਣ ਤੋਂ ਬਾਅਦ ਅਤੇ ਕਰੋਨਾ ਦਾ ਭੈਅ ਆਪਣੇ ਮਨਾਂ ਵਿਚੋਂ ਕੱਢਦੇ ਹੋਏ ਲੋਕ ਆਪਣੇ ਧਾਰਮਿਕ ਤਿਉਹਾਰਾਂ ਨੂੰ ਮਨਾਉਣ ਲਈ ਜਨਤਕ ਤੌਰ ‘ਤੇ ਸਾਹਮਣੇ ਆਏ ਹਨ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …