ਕਪਿਲ ਸ਼ਰਮਾ ਦਾ ਚਲਾਨ, ਪਰਿਵਾਰ ਨੇ ਜੁਰਮਾਨਾ ਦੇ ਕੇ ਭੁੱਲ ਸਵੀਕਾਰ ਕੀਤੀ
ਅੰਮ੍ਰਿਤਸਰ : ਬਿਨਾ ਹੈਲਮਟ ਪਹਿਨ ਕੇ ਮੋਟਰ ਸਾਈਕਲ ਚਲਾਉਣ ਦਾ ਵੀਡੀਓ ਲਾਈਵ ਕਰਨ ਦੇ ਮਾਮਲੇ ਵਿਚ ਅੰਮ੍ਰਿਤਸਰ ਟ੍ਰੈੇਫਿਕ ਪੁਲਿਸ ਨੇ ਕਾਮੇਡੀਅਨ ਕਪਿਲ ਸ਼ਰਮਾ ਦਾ ਆਖਰਕਾਰ ਚਲਾਨ ਕੱਟ ਹੀ ਦਿੱਤਾ। ਹਾਲਾਂਕਿ ਕਪਿਲ ਇੱਥੇ ਮੌਜੂਦ ਨਹੀਂ ਹੈ। ਚਲਾਨ ਕੱਟ ਕੇ ਉਸਦੀ ਇਕ ਕਾਪੀ ਕਪਿਲ ਸ਼ਰਮਾ ਦੇ ਘਰ ਭੇਜੀ ਗਈ ਸੀ। ਇਸ ‘ਤੇ ਕਪਿਲ ਦੇ ਪਰਿਵਾਰ ਨੇ ਗਲਤੀ ਮੰਨਦੇ ਹੋਏ ਇਸਦਾ ਬਣਦਾ ਜੁਰਮਾਨਾ 300 ਰੁਪਏ ਦੀ ਪੁਲਿਸ ਨੂੰ ਅਦਾ ਕਰ ਦਿੱਤਾ ਹੈ। ਚਲਾਨ ਕੱਟੇ ਜਾਣ ਦੀ ਪੁਸ਼ਟੀ ਏਡੀਸੀਪੀ ਗੌਰਵ ਤੂਰਾ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਏਡੀਸੀਪੀ ਸਿਟੀ-2 ਦੇ ਕੋਲ ਕਿਸੇ ਦੀ ਸ਼ਿਕਾਇਤ ਆਈ ਸੀ। ਇਸ ਨੂੰ ਵੈਰੀਫਾਈ ਕਰਨ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਕਪਿਲ ਸ਼ਰਮਾ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਆਏ ਸਨ। ਉਹ ਰਾਤ ਦੇ ਸਮੇਂ ਬਗੈਰ ਹੈਲਮਟ ਪਹਿਨੇ ਮੋਟਰ ਸਾਈਕਲ ਚਲਾ ਰਹੇ ਸਨ, ਉਨ੍ਹਾਂ ਨੇ ਮੋਬਾਈਲ ‘ਤੇ ਸੋਸ਼ਲ ਸਾਈਟ ‘ਤੇ ਲਾਈਵ ਵੀਡੀਓ ਅਪਲੋਡ ਕੀਤੀ। ਇਸ ਤੋਂ ਬਾਅਦ ਕੁਝ ਸਮਾਜ ਸੇਵੀ ਸੰਸਥਾਵਾਂ ਨੇ ਇਸ ਖਿਲਾਫ ਏਡੀਸੀਪੀ ਸਿਟੀ-2 ਨੂੰ ਸ਼ਿਕਾਇਤ ਕੀਤੀ ਸੀ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …