Breaking News
Home / ਪੰਜਾਬ / ਬਾਦਲ ਦੇ ਸੰਗਤ ਦਰਸ਼ਨ ‘ਚ ਪਹੁੰਚੇ ਪਰਗਟ ਸਿੰਘ

ਬਾਦਲ ਦੇ ਸੰਗਤ ਦਰਸ਼ਨ ‘ਚ ਪਹੁੰਚੇ ਪਰਗਟ ਸਿੰਘ

logo-2-1-300x105-3-300x105ਜਲੰਧਰ : ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਆਪਣੇ ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਉਸ ਸਮੇਂ ਪ੍ਰੇਸ਼ਾਨੀ ਦਾ ਸਾਹਮਣਾ ਕਰਨ ਪਿਆ, ਜਦੋਂ ਹਲਕਾ ਵਿਧਾਇਕ ਪਰਗਟ ਸਿੰਘ ਨੇ ਪ੍ਰੋਗਰਾਮ ਵਿੱਚ ਆ ਕੇ ਸਾਲਿਡ ਵੇਸਟ ਪਲਾਂਟ ਦਾ ਮੁੱਦਾ ਉਠਾ ਦਿੱਤਾ। ਪਰਗਟ ਸਿੰਘ ਦੇ ਸੰਗਤ ਦਰਸ਼ਨ ਵਿੱਚ ਆਉਣ ਨਾਲ ਪੁਲਿਸ ਕਰਮਚਾਰੀਆਂ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਜਮਸ਼ੇਰ ਵਿੱਚ ਜਲੰਧਰ ਛਾਉਣੀ ਹਲਕੇ ਦਾ ਪੰਜ ਸਾਲਾਂ ਦੌਰਾਨ ਪਹਿਲਾ ਸੰਗਤ ਦਰਸ਼ਨ ਕੀਤਾ ਗਿਆ। ਇਸ ਵਿੱਚ ਹਲਕੇ ਦੇ ਵਿਧਾਇਕ ਦੀ ਥਾਂ ਅਕਾਲੀ ਦਲ ਦੇ ਐਲਾਨੇ ਉਮੀਦਵਾਰ ਸਰਬਜੀਤ ਸਿੰਘ ਮੱਕੜ ਮੁੱਖ ਮੰਤਰੀ ਨਾਲ ਬੈਠ ਕੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਗਰਾਂਟਾਂ ਵੰਡਣ ਵਿੱਚ ਹੱਥ ਵਟਾ ਰਹੇ ਸਨ। ਸੰਗਤ ਦਰਸ਼ਨ ਵਿੱਚ ਸ਼ਾਮਲ ਹੋਣ ਲਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਜਨਤਕ ਤੌਰ ‘ਤੇ ਹਰ ਕਿਸੇ ਨੂੰ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ ਪਰ ਉੱਥੇ ਪੁਲਿਸ ਨੇ ਹਲਕਾ ਵਿਧਾਇਕ ਪਰਗਟ ਸਿੰਘ ਨੂੰ ਅੱਗੇ ਜਾਣ ਤੋਂ ਰੋਕੀ ਰੱਖਿਆ। ਜਦੋਂ ਪੁਲਿਸ ਨੇ ਪਰਗਟ ਸਿੰਘ ਤੇ ਉਸ ਦੇ ਸਮਰਥਕਾਂ ਨੂੰ ਅੱਗੇ ਨਾ ਜਾਣ ਦਿੱਤਾ ਤਾਂ ਉਹ ਉੱਥੇ ਹੀ ਧਰਨਾ ਲਾ ਕੇ ਬੈਠ ਗਏ। ਮਗਰੋਂ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਆਪਣੇ ਕੋਲ ਬੁਲਾ ਲਿਆ। ਪਰਗਟ ਸਿੰਘ ਨੇ ਮੁੱਖ ਮੰਤਰੀ ਨੂੰ ਜਮਸ਼ੇਰ ਵਿੱਚ ਲੱਗਣ ਵਾਲੇ ਸਾਲਿਡ ਵੇਸਟ ਪਲਾਂਟ ਵਾਲੀ ਥਾਂ ‘ਤੇ ਰਹਿ ਰਹੇ ਲੋਕਾਂ ਦੀ ਮਾੜੀ ਹਾਲਤ ਵੇਖਣ ਲਈ ਕਿਹਾ। ਪਰਗਟ ਸਿੰਘ ਦੇ ਵਾਰ-ਵਾਰ ਕਹਿਣ ‘ਤੇ ਵੀ ਮੁੱਖ ਮੰਤਰੀ ਨੇ ਉੱਥੇ ਜਾਣ ਤੋਂ ਨਾਂਹ ઠਕਰ ਦਿੱਤੀ। ਪਰਗਟ ਸਿੰਘ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਪਿਛਲੇ ਪੰਜ ਸਾਲ ਤੋਂ ਮਿੰਨਤਾਂ ਕਰਦੇ ਆ ਰਹੇ ਹਨ ਕਿ ਸਾਲਿਡ ਵੇਸਟ ਪਲਾਂਟ ਇੱਥੇ ਨਾ ਲਾਇਆ ਜਾਵੇ। ਬਾਦਲ ਨੇ ਜਦੋਂ ਕਿਹਾ ਕਿ ਸਾਲਿਡ ਵੇਸਟ ਪਲਾਂਟ ਇੱਥੇ ਨਹੀਂ ਲੱਗੇਗਾ ਤਾਂ ਪਰਗਟ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਕੋਈ ਫਾਈਲ ਜਾਂ ਪੇਪਰ ਦਿਖਾਉਣ, ਜਿਸ ‘ਤੇ ਇਸ ਨੂੰ ਰੱਦ ਕਰਨ ਦੇ ਹੁਕਮ ਕੀਤੇ ਹੋਣ। ਇਸ ‘ਤੇ ਮੁੱਖ ਮੰਤਰੀ ਚੁੱਪ ਰਹੇ।

Check Also

ਪੰਜਾਬ ਦੇ 18 ਜ਼ਿਲ੍ਹਿਆਂ ’ਚ ਭਾਰੀ ਧੁੰਦ ਦਾ ਅਲਰਟ

ਮੰਡੀ ਗੋਬਿੰਦਗੜ੍ਹ ਦਾ ਏਅਰ ਕੁਆਲਿਟੀ ਇੰਡੈਕਸ ਸਭ ਤੋਂ ਜ਼ਿਆਦਾ ਚੰਡੀਗੜ੍ਹ/ਬਿਊਰੋ ਨਿਊਜ਼ : ਪਹਾੜਾਂ ’ਤੇ ਬਰਫਵਾਰੀ …