-1.9 C
Toronto
Sunday, December 7, 2025
spot_img
Homeਪੰਜਾਬਪੰਜਾਬ ਯੂਨੀਵਰਸਿਟੀ ਚੋਣਾਂ 'ਚ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਦਾ ਕੋਈ ਉਮੀਦਵਾਰ...

ਪੰਜਾਬ ਯੂਨੀਵਰਸਿਟੀ ਚੋਣਾਂ ‘ਚ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਦਾ ਕੋਈ ਉਮੀਦਵਾਰ ਨਹੀਂ ਜਿੱਤਿਆ

ਕਨੂਪ੍ਰਿਆ ਨੇ ਕਿਹਾ – ਯੂਨੀਵਰਸਿਟੀ ਨੂੰ ਰਾਜਨੀਤੀ ਦਾ ਅੱਡਾ ਨਹੀਂ ਬਣਨ ਦਿੱਤਾ ਜਾਵੇਗਾ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਯੂਨੀਵਰਸਿਟੀ ਦੀਆਂ ਵਿਦਿਆਰਥੀ ਕੌਂਸਲ ਚੋਣਾਂ ਵਿਚ ਸਭ ਤੋਂ ਅੱਗੇ ਰਹਿਣ ਵਾਲੀ ਕਾਂਗਰਸ ਪਾਰਟੀ ਨਾਲ ਸਬੰਧਤ ਐਨਐਸਯੂਆਈ ਹੁਣ ਚੌਥੇ ਸਥਾਨ ‘ਤੇ ਪਹੁੰਚ ਗਈ। ਇਸ ਵਾਰ ਹੋਈਆਂ ਚੋਣਾਂ ਵਿਚ ਏਬੀਵੀਪੀ ਦੂਜੇ ਸਥਾਨ ਅਤੇ ਸੋਈ ਤੀਜੇ ਸਥਾਨ ‘ਤੇ ਖਿਸਕ ਗਈ। ਹੈਰਾਨੀ ਦੀ ਗੱਲ ਹੈ ਕਿ ਐਨਐਸਯੂਆਈ ਦੇ ਪ੍ਰਧਾਨ ਚੰਦਨ ਰਾਣਾ ਨੇ 2013 ਵਿਚ ਬਹੁਤ ਵੱਡੇ ਫਰਕ ਨਾਲ ਜਿੱਤ ਹਾਸਲ ਕੀਤੀ ਸੀ। ਵਿਦਿਆਰਥੀਆਂ ਨੇ ਇਸ ਵਾਰ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਨਾਲ ਸਬੰਧਤ ਕਿਸੇ ਵੀ ਉਮੀਦਵਾਰ ਨੂੰ ਨਹੀਂ ਜਿਤਾਇਆ। ਪੰਜਾਬ ਯੂਨੀਵਰਸਿਟੀ ਚੋਣਾਂ ਵਿਚ ਜਿੱਤੀ ਕਨੂਪ੍ਰਿਆ ਨੇ ਕਿਹਾ ਕਿ ਯੂਨੀਵਰਸਿਟੀ ਨੂੰ ਰਾਜਨੀਤੀ ਦਾ ਅੱਡਾ ਨਹੀਂ ਬਣਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀਂ ਵਿਦਿਆਰਥੀਆਂ ਲਈ ਮੁੱਦਿਆਂ ਦੀ ਲੜਾਈ ਲੜਾਂਗੇ ਅਤੇ ਫੀਸ ਵਿਚ ਕਟੌਤੀ, ਮਹਿਲਾਵਾਂ ਦੀ ਸੁਰੱਖਿਆ ਅਤੇ ਸਿਸਟਮ ਵਿਚ ਪਾਰਦਰਸ਼ਤਾ ਲਿਆਉਣਾ ਸਾਡਾ ਪਹਿਲਾ ਫਰਜ਼ ਹੋਵੇਗਾ। ਜ਼ਿਕਰਯੋਗ ਹੈ ਕਿ ਕਨੂਪ੍ਰਿਆ ਦੀ ਜਿੱਤ ਤੋਂ ਬਾਅਦ ਯੂਨੀਵਰਸਿਟੀ ਵਿਚ ਲਾਲ ਝੰਡਾ ਲਹਿਰਾਇਆ ਗਿਆ।

RELATED ARTICLES
POPULAR POSTS