2.6 C
Toronto
Thursday, March 26, 2026
spot_img
Homeਪੰਜਾਬਪਾਕਿ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰ ਦੀ ਸਿੱਖਾਂ ਦੀ...

ਪਾਕਿ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰ ਦੀ ਸਿੱਖਾਂ ਦੀ ਮੰਗ ਕਦੋਂ ਹੋਵੇਗੀ ਪੂਰੀ

3ਸਿੱਖ ਸ਼ਰਧਾਲੂਆਂ ਨੇ ਸਰਹੱਦ ‘ਤੇ ਕੀਤੀ ਭੁੱਖ ਹੜਤਾਲ
ਗੁਰਦਾਸਪੁਰ/ਬਿਊਰੋ ਨਿਊਜ਼
ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰ ਆਖਰ ਕਦੋਂ ਹੋ ਸਕਣਗੇ। ਭਾਰਤ ‘ਚ ਰਹਿੰਦੇ ਸਿੱਖਾਂ ਦੀ ਲੰਮੇ ਸਮੇਂ ਤੋਂ ਇਹ ਮੰਗ ਚੱਲ ਰਹੀ ਹੈ। ਸਰਕਾਰਾਂ ਵੱਲੋਂ ਕੋਈ ਵੀ ਠੋਸ ਕਦਮ ਨਾ ਚੁੱਕੇ ਜਾਣ ‘ਤੇ ਰੋਸ ਪ੍ਰਗਟਾਉਂਦਿਆਂ ਅੱਜ ਸਰਹੱਦ ‘ਤੇ ਪ੍ਰਦਰਸ਼ਨ ਕੀਤਾ ਗਿਆ। ਸਿੱਖ ਸ਼ਰਧਾਲੂਆਂ ਨੇ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਉਣ ਲਈ ਸਰਹੱਦ ‘ਤੇ ਭੁੱਖ ਹੜਤਾਲ ਵੀ ਕੀਤੀ।
ਸਰਹੱਦ ਤੋਂ ਪਾਕਿ ਵਾਲੇ ਪਾਸੇ ਸਿਰਫ ਸਾਢੇ ਚਾਰ ਕਿਲੋਮੀਟਰ ਦੂਰ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰਦੁਆਰਾ ਸਾਹਿਬ ਦੇ ਬਿਨਾ ਵੀਜ਼ਾ ਦਰਸ਼ਨਾਂ ਲਈ ਸਿੱਖ ਸ਼ਰਧਾਲੂਆਂ ਨੇ ਸਰਹੱਦ ਨੇੜੇ ਭੁੱਖ ਹੜਤਾਲ ਕੀਤੀ। ਸ਼ਰਧਾਲੂਆਂ ਦੀ ਇੱਕ ਹੀ ਮੰਗ ਹੈ ਕਿ ਭਾਰਤ ਸਰਕਾਰ ਪਾਕਿਸਤਾਨ ਸਰਕਾਰ ਨਾਲ ਗੱਲ ਕਰਕੇ ਕੋਈ ਰਾਹ ਕੱਢੇ।

RELATED ARTICLES

POPULAR POSTS