32 ਵਿਅਕਤੀ ਦੀ ਹੋਈ ਮੌਤ, 50 ਤੋਂ ਜ਼ਿਆਦਾ ਹੋਏ ਜਖਮੀ
ਕਾਬੁਲ : ਅਫਗਾਨਿਸਤਾਨ ਦੇ ਕੰਧਾਰ ‘ਚ ਸ਼ੀਆ ਭਾਈਚਾਰੇ ਦੀ ਮਸਜਿਦ ਵਿਚ ਸ਼ੁੱਕਰਵਾਰ ਨੂੰ ਇਕ ਬੰਬ ਧਮਾਕਾ ਹੋਇਆ। ਮਿਲੀ ਜਾਣਕਾਰੀ ਅਨੁਸਾਰ ਇਸ ਧਮਾਕੇ ਕਾਰਨ 32 ਵਿਅਕਤੀਆਂ ਦੀ ਜਾਨ ਚਲੀ ਗਈ ਜਦਕਿ 50 ਜ਼ਿਆਦਾ ਜ਼ਖਮੀ ਹੋ ਗਏ। ਇਹ ਧਮਾਕਾ ਜੁਮੇ ਦੀ ਨਮਾਜ਼ ਮੌਕੇ ਹੋਇਆ। ਅਫਗਾਨਿਸਤਾਨ ‘ਚ ਲਗਾਤਾਰ ਦੂਜੇ ਸ਼ੁੱਕਰਵਾਰ ਨੂੰ ਸ਼ੀਆ ਮਸਜਿਦ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਅਫਗਾਨਿਸਤਾਨ ਦੇ ਕੰਦੁਜ਼ ਸ਼ਹਿਰ ‘ਚ ਲੰਘੇ ਸ਼ੁੱਕਰਵਾਰ ਵੀ ਸ਼ੀਆ ਮਸਜਿਦ ‘ਚ ਨਮਾਜ਼ ਦੇ ਦੌਰਾਨ ਜ਼ੋਰਦਾਰ ਧਮਾਕਾ ਹੋਇਆ ਸੀ, ਜਿਸ ਵਿਚ 100 ਵਿਅਕਤੀ ਮੌਤ ਹੋ ਗਈ ਸੀ ਜਦਕਿ ਦਰਜਨਾਂ ਵਿਅਕਤੀ ਜ਼ਖਮੀ ਹੋ ਗਏ ਸਨ। ਰਿਪੋਰਟ ਅਨੁਸਾਰ ਧਮਾਕੇ ਦੇ ਸਮੇਂ ਮਸਜਿਦ ਵਿਚ 300 ਤੋਂ ਜ਼ਿਆਦਾ ਵਿਅਕਤੀ ਮੌਜੂਦ ਸਨ। ਕੰਦੁਜ ਦੇ ਉਪ ਪੁਲਿਸ ਮੁਖੀ ਨੇ ਦੱਸਿਆ ਕਿ ਮਸਜਿਦ ‘ਚ ਮੌਜੂਦ ਜ਼ਿਆਦਾਤਰ ਵਿਅਕਤੀ ਇਸ ਧਮਾਕੇ ਦੌਰਾਨ ਮਾਰੇ ਗਏ ਸਨ।