16 C
Toronto
Saturday, September 13, 2025
spot_img
Homeਪੰਜਾਬਅੰਬਾਲਾ 'ਚ ਭਿਆਨਕ ਸੜਕ ਹਾਦਸਾ

ਅੰਬਾਲਾ ‘ਚ ਭਿਆਨਕ ਸੜਕ ਹਾਦਸਾ

ਲੁਧਿਆਣਾ ਦੀ ਪੇਂਟ ਫੈਕਟਰੀ ਦੇ ਮਾਲਕ ਸਮੇਤ ਚਾਰ ਵਿਅਕਤੀਆਂ ਦੀ ਮੌਤ
ਲੁਧਿਆਣਾ/ਬਿਊਰੋ ਨਿਊਜ਼
ਹਰਿਆਣਾ ‘ਚ ਪੈਂਦੇ ਅੰਬਾਲਾ ਸ਼ਹਿਰ ‘ਚ ਲੰਘੀ ਰਾਤ ਕਰੀਬ 1 ਵਜੇ ਹੋਏ ਇਕ ਸੜਕ ਹਾਦਸੇ ‘ਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਇਹ ਹਾਦਸਾ ਸੈਂਟਰਲ ਜੇਲ੍ਹ ਨੇੜੇ ਸਥਿਤ ਪੁਲ਼ ‘ਤੇ ਹੋਇਆ। ਇਸ ਹਾਦਸੇ ਵਿਚ ਲੁਧਿਆਣਾ ਦੀ ਇਕ ਪੇਂਟ ਫੈਕਟਰੀ ਦਾ ਮਾਲਕ ਅਤੇ ਉਸਦੇ ਤਿੰਨ ਸਾਥੀਆਂ ਦੀ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਇਕ ਮੰਦਭਾਗੀ ਕਾਰ ਪੁਲ ਦੇ ਡਿਵਾਈਡਰ ਨਾਲ ਟਕਰਾ ਗਈ ਤੇ ਕਾਰ ਨੂੰ ਪਿੱਛਿਓਂ ਇਕ ਟਰੱਕ ਨੇ ਟੱਕਰ ਮਾਰ ਦਿੱਤੀ। ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

RELATED ARTICLES
POPULAR POSTS