Breaking News
Home / ਪੰਜਾਬ / ਜਯੋਤੀ ਮਲਹੋਤਰਾ ‘ਦਿ ਟ੍ਰਿਬਿਊਨ’ ਦੇ ਪਹਿਲੇ ਮਹਿਲਾ ਮੁੱਖ ਸੰਪਾਦਕ ਨਿਯੁਕਤ

ਜਯੋਤੀ ਮਲਹੋਤਰਾ ‘ਦਿ ਟ੍ਰਿਬਿਊਨ’ ਦੇ ਪਹਿਲੇ ਮਹਿਲਾ ਮੁੱਖ ਸੰਪਾਦਕ ਨਿਯੁਕਤ

ਚੰਡੀਗੜ੍ਹ : ਦਿ ਟ੍ਰਿਬਿਊਨ ਟਰੱਸਟ ਨੇ ਸੀਨੀਅਰ ਪੱਤਰਕਾਰ ਜਯੋਤੀ ਮਲਹੋਤਰਾ ਨੂੰ ਦਿ ਟ੍ਰਿਬਿਊਨ ਸਮੂਹ ਦਾ ਐਡੀਟਰ-ਇਨ-ਚੀਫ਼ (ਮੁੱਖ ਸੰਪਾਦਕ) ਨਿਯੁਕਤ ਕੀਤਾ ਹੈ। ਉਹ ਦਿ ਟ੍ਰਿਬਿਊਨ ਟਰੱਸਟ ਪ੍ਰਕਾਸ਼ਨਾਵਾਂ ਦੇ ਪਹਿਲੇ ਮਹਿਲਾ ਮੁੱਖ ਸੰਪਾਦਕ ਹੋਣਗੇ। ਉਨ੍ਹਾਂ ਨੂੰ ਪ੍ਰਿੰਟ, ਟੀਵੀ ਤੇ ਡਿਜੀਟਲ ਮੀਡੀਆ ਦਾ ਵੱਡਾ ਤਜਰਬਾ ਹੈ। ਉਹ 14 ਮਈ ਨੂੰ ਇਹ ਨਵੀਂ ਜ਼ਿੰਮੇਵਾਰੀ ਸੰਭਾਲਣਗੇ। ਉਨ੍ਹਾਂ ਇੰਡੀਆ ਟੂਡੇ, ਇੰਡੀਅਨ ਐਕਸਪ੍ਰੈੱਸ, ਦਿ ਪ੍ਰਿੰਟ ਤੇ ਸਟਾਰ ਨਿਊਜ਼ ਜਿਹੇ ਕਈ ਮੀਡੀਆ ਅਦਾਰਿਆਂ ਵਿਚ ਸੀਨੀਅਰ ਸੰਪਾਦਕੀ ਅਹੁਦਿਆਂ ‘ਤੇ ਕੰਮ ਕੀਤਾ ਹੈ। ਉਹ ਬੀਬੀਸੀ ਲਈ ਵੀ ਨਿਯਮਤ ਯੋਗਦਾਨ ਪਾਉਂਦੇ ਰਹੇ ਹਨ। ਉਨ੍ਹਾਂ ਸਿਆਸਤ, ਕੂਟਨੀਤੀ ਤੇ ਭਾਰਤ ਦੇ ਸਭਿਆਚਾਰ ਸਣੇ ਉਪ-ਮਹਾਦੀਪ ਖਾਸ ਕਰਕੇ ਪਾਕਿਸਤਾਨ ਤੇ ਅਫ਼ਗ਼ਾਨਿਸਤਾਨ ਬਾਰੇ ਵੀ ਮਜ਼ਮੂਨ ਲਿਖੇ। ਉਹ ਰਾਜੇਸ਼ ਰਾਮਚੰਦਰਨ ਦੀ ਥਾਂ ਲੈਣਗੇ, ਜਿਨ੍ਹਾਂ ਖਿੱਤੇ ਦੇ ਇਸ ਪ੍ਰਮੁੱਖ ਅਖ਼ਬਾਰ ਵਿਚ ਛੇ ਸਾਲ ਸੇਵਾਵਾਂ ਨਿਭਾਈਆਂ।

 

Check Also

ਲੋਕ ਸਭਾ ਚੋਣਾਂ ਲਈ ਸੱਤਵੇਂ ਤੇ ਆਖਰੀ ਗੇੜ ਲਈ ਪਈਆਂ 66 ਫੀਸਦੀ ਦੇ ਲਗਭਗ ਹੋਈ ਵੋਟਿੰਗ

ਪੰਜਾਬ ਦੇ 238 ਉਮੀਦਵਾਰਾਂ ਕਿਸਮਤ ਵੋਟਿੰਗ ਮਸ਼ੀਨਾਂ ’ਚ ਹੋਈ ਕੈਦ, ਵੋਟਾਂ ਪਾਉਣ ਦਾ ਕੰਮ ਅਮਨ …