ਸ਼ੇਰ ਬਹਾਦਰ ਦੇਤਬਾ ਹੋਣਗੇ ਨੇਪਾਲ ਦੇ ਅਗਲੇ ਪ੍ਰਧਾਨ ਮੰਤਰੀ
ਨਵੀਂ ਦਿੱਲੀ/ਬਿਊਰੋ ਨਿਊਜ਼
ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਾਲ ਪ੍ਰਚੰਡ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਹਨਾਂ ਆਪਣਾ ਅਸਤੀਫਾ ਰਾਸ਼ਟਰਪਤੀ ਨੂੰ ਸੌਂਪ ਦਿੱਤਾ। ਚੇਤੇ ਰਹੇ ਕਿ ਪ੍ਰਚੰਡ ਨੇ ਮੰਤਰੀ ਮੰਡਲ ਨੂੰ ਸੂਚਿਤ ਕੀਤਾ ਸੀ ਕਿ ਉਹ ਨੇਪਾਲੀ ਕਾਂਗਰਸ ਦੇ ਪ੍ਰਧਾਨ ਸ਼ੇਰ ਬਹਾਦੁਰ ਦੇਤਬਾ ਲਈ ਅਗਲੇ ਪ੍ਰਧਾਨ ਮੰਤਰੀ ਦਾ ਰਸਤਾ ਸਾਫ ਕਰਨ ਲਈ ਅਸਤੀਫਾ ਦੇ ਦੇਣਗੇ। ਦੂਜੇ ਪਾਸੇ ਨੇਪਾਲੀ ਕਮਿਊਨਿਸਟ ਪਾਰਟੀ ਦੇ ਨੇਤਾ ਕੇ.ਪੀ. ਅੋਲੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸਥਾਨਕ ਚੋਣਾਂ ਦੇ ਮੱਧ ਵਿਚ ਅਸਤੀਫਾ ਨਹੀਂ ਸਕਦੇ, 14 ਜੂਨ ਨੂੰ ਦੂਜਾ ਪੜ੍ਹਾਅ ਪੂਰਾ ਹੋਣ ਤੱਕ ਉਨ੍ਹਾਂ ਨੂੰ ਅਹੁਦੇ ‘ਤੇ ਬਣੇ ਰਹਿਣਾ ਚਾਹੀਦਾ ਹੈ।
ਚੇਤੇ ਰਹੇ ਕਿ ਪ੍ਰਚੰਡ ਦਾ ਅਸਤੀਫਾ ਪਿਛਲੇ ਸਾਲ ਅਗਸਤ ਵਿਚ ਹੋਏ ਇਕ ਕਰਾਰ ਦਾ ਹਿੱਸਾ ਹੈ। ਜਿਸ ਤਹਿਤ ਦੇਤਬਾ ਦੀ ਮੱਦਦ ਨਾਲ ਪ੍ਰਚੰਡ ਪ੍ਰਧਾਨ ਮੰਤਰੀ ਬਣੇ ਸਨ। ਪ੍ਰਚੰਡ ਅਤੇ ਦੇਤਬਾ ਵਿਚ ਸਹਿਮਤੀ ਬਣੀ ਸੀ ਕਿ ਦੋਵੇਂ ਫਰਵਰੀ 2018 ਵਿਚ ਸੰਸਦੀ ਚੋਣਾਂ ਹੋਣ ਤੱਕ ਵਾਰੀ-ਵਾਰੀ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣਗੇ।

