21.1 C
Toronto
Friday, September 18, 2026
spot_img
Homeਭਾਰਤਕੇਜਰੀਵਾਲ ਦਾ ਫੌਜ ਨੂੰ ਸਲਾਮ

ਕੇਜਰੀਵਾਲ ਦਾ ਫੌਜ ਨੂੰ ਸਲਾਮ

ਕੇਜਰੀਵਾਲ ਦਾ ਫੌਜ ਨੂੰ ਸਲਾਮਕੁਮਾਰ ਵਿਸ਼ਵਾਸ ਨੇ ਕਿਹਾ, ਨਵਾਜ਼ ਮੀਆਂ ਨੌਸ਼ਹਿਰਾ ਵਾਲੀ ਗੁੱਡ ਨਾਈਟ ਕਬੂਲ ਕਰੋ
ਨਵੀਂ ਦਿੱਲੀ/ਬਿਊਰੋ ਨਿਊਜ਼
ਸਰਜੀਕਲ ਸਟਰਾਈਕ ‘ਤੇ ਸਵਾਲ ਉਠਾ ਕੇ ਆਲੋਚਨਾ ਦਾ ਸਾਹਮਣਾ ਕਰ ਚੁੱਕੇ ਨਵੀਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਵਾਰ ਭਾਰਤੀ ਫੌਜ ਦੁਆਰਾ ਪਾਕਿਸਤਾਨ ਦੀਆਂ ਚੌਕੀਆਂ ਨੂੰ ਤਬਾਹ ਕਰਨ ਦੀ ਕਾਰਵਾਈ ‘ਤੇ ਕੋਈ ਸਵਾਲ ਨਹੀਂ ਉਠਾਇਆ।  ਜਦਕਿ ਕੇਜਰੀਵਾਲ ਨੇ ਭਾਰਤੀ ਫੌਜ ਦੀ ਇਸ ਕਾਰਵਾਈ ਨੂੰ ਸਲਾਮ ਕੀਤਾ ਹੈ। ਕੇਜਰੀਵਾਲ ਨੇ ਟਵਿੱਟਰ ‘ਤੇ ਲਿਖਿਆ ਕਿ ਭਾਰਤੀ ਫੌਜ ਵਲੋਂ ਨੌਸ਼ਹਿਰਾ ਸੈਕਟਰ ਵਿਚ ਪਾਕਿਸਤਾਨੀ ਚੌਕੀਆਂ ਤਬਾਹ ਕਰਨ ‘ਤੇ ਸਲਾਮ। ਇਸੇ ਦੌਰਾਨ ਕੁਮਾਰ ਵਿਸ਼ਵਾਸ ਨੇ ਕਿਹਾ ਕਿ ਨਵਾਜ਼ ਮੀਆਂ ਨੌਸ਼ਹਿਰਾ ਵਾਲੀ ਗੁੱਡ ਨਾਈਟ ਨੂੰ ਕਬੂਲ ਕਰੋ। ਜ਼ਿਕਰਯੋਗ ਹੈ ਕਿ ਲੰਘੇ ਕੱਲ੍ਹ ਭਾਰਤੀ ਫੌਜ ਨੇ ਇਕ ਵੀਡੀਓ ਜਾਰੀ ਕੀਤਾ ਸੀ ਜਿਸ ਵਿਚ ਭਾਰਤ ਵਲੋਂ ਪਾਕਿ ਚੌਕੀਆਂ ‘ਤੇ ਗੋਲੇ ਦਾਗੇ ਜਾ ਰਹੇ ਸਨ। ਇਹ ਕਾਰਵਾਈ ਲੰਘੀ 9 ਮਈ ਨੂੰ ਕੀਤੀ ਗਈ ਸੀ ਅਤੇ ਵੀਡੀਓ ਬਾਅਦ ਵਿਚ ਜਾਰੀ ਕੀਤਾ ਗਿਆ।

RELATED ARTICLES
POPULAR POSTS