Breaking News
Home / ਭਾਰਤ / ਰਾਮੂਵਾਲੀਆ ਦੀ ਧੀ ਭਾਜਪਾ ’ਚ ਸ਼ਾਮਲ

ਰਾਮੂਵਾਲੀਆ ਦੀ ਧੀ ਭਾਜਪਾ ’ਚ ਸ਼ਾਮਲ

ਗਜੇਂਦਰ ਸ਼ੇਖਾਵਤ ਤੇ ਤਰੁਣ ਚੁੱਘ ਦੀ ਹਾਜ਼ਰੀ ਵਿਚ ਭਾਜਪਾ ’ਚ ਕੀਤੀ ਸ਼ਮੂਲੀਅਤ
ਨਵੀਂ ਦਿੱਲੀ/ਬਿਊਰੋ ਨਿਊਜ਼
ਬਲਵੰਤ ਸਿੰਘ ਰਾਮੂਵਾਲੀਆ ਦੀ ਧੀ ਅਮਨਜੋਤ ਕੌਰ ਰਾਮੂਵਾਲੀਆ ਭਾਰਤੀ ਜਨਤਾ ਪਾਰਟੀ ’ਚ ਸ਼ਾਮਿਲ ਹੋ ਗਈ ਹੈ। ਅਮਨਜੋਤ ਕੌਰ ਤੋਂ ਬਿਨਾਂ ਹੋਰ ਅਕਾਲੀ ਲੀਡਰਾਂ ਗੁਰਪ੍ਰੀਤ ਸਿੰਘ, ਚੰਦ ਸਿੰਘ ਚੱਠਾ, ਚੇਤਨ ਮੋਹਨ ਜੋਸ਼ੀ, ਬਲਜਿੰਦਰ ਸਿੰਘ ਡਕੋਹਾ ਅਤੇ ਜਥੇਦਾਰ ਪ੍ਰੀਤਮ ਸਿੰਘ ਨੇ ਵੀ ਭਾਜਪਾ ਦਾ ਪੱਲਾ ਫੜ ਲਿਆ। ਇਨ੍ਹਾਂ ਸਾਰਿਆਂ ਨੂੰ ਭਾਜਪਾ ਆਗੂ ਆਗੂ ਗਜੇਂਦਰ ਸ਼ੇਖਾਵਤ, ਦੁਸ਼ਯੰਤ ਗੌਤਮ ਅਤੇ ਤਰੁਣ ਚੁੱਘ ਨੇ ਪਾਰਟੀ ’ਚ ਸ਼ਾਮਿਲ ਕੀਤਾ। ਅਮਨਜੋਤ ਕੌਰ ਦੇ ਬੀਜੇਪੀ ਦੇ ਸ਼ਾਮਲ ਹੋਣ ’ਤੇ ਬਲਵੰਤ ਸਿੰਘ ਰਾਮੂਵਾਲੀਆ ਨੇ ਕਿਹਾ ਕਿ ਅਮਨਜੋਤ ਹੁਣ ਉਨ੍ਹਾਂ ਦੀ ਧੀ ਨਹੀਂ ਹੈ, ਉਸ ਨਾਲ ਮੇਰਾ ਰਾਜਨੀਤਕ ਬਲਕਿ ਪਿਓ ਧੀ ਵਾਲਾ ਰਿਸ਼ਤਾ ਵੀ ਖਤਮ ਹੋ ਗਿਆ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਕਾਗਜ਼ਾਂ ’ਚ ਉਨ੍ਹਾਂ ਦਾ ਪਿਓ-ਧੀ ਵਾਲਾ ਰਿਸ਼ਤਾ ਰਹੇਗਾ, ਪਰ ਉਨ੍ਹਾਂ ਦਾ ਉਸ ਨਾਲ ਰਿਸ਼ਤਾ ਹੁਣ ਖਤਮ ਹੈ। ਰਾਮੂਵਾਲੀਆ ਨੇ ਕਿਹਾ ਇਹ ਭਾਜਪਾ ਵਾਲਿਆਂ ਦੀ ਕੋਈ ਵੱਡੀ ਸਾਜਿਸ਼ ਹੈ। ਉਨ੍ਹਾਂ ਕਿਹਾ ਕਿ ਉਸਦੀ ਧੀ ਨੇ ਬੀਜੇਪੀ ’ਚ ਸ਼ਾਮਿਲ ਹੋ ਕੇ ਰਾਜਨੀਤਕ ਖੁਦਕੁਸ਼ੀ ਕੀਤੀ ਹੈ। ਰਾਮੂਵਾਲੀਆ ਨੇ ਇਥੋਂ ਤੱਕ ਵੀ ਕਹਿ ਦਿੱਤਾ ਕਿ ਅਮਨਜੋਤ ਨੇ ਉਨ੍ਹਾਂ ਦੀ ਪੱਗ ਨੂੰ ਬਹੁਤ ਵੱਡਾ ਦਾਗ ਲਾਇਆ ਹੈ ਅਤੇ ਮੈਂ ਉਸ ਨਾਲ ਆਪਣੇ ਸਾਰੇ ਹੀ ਸਬੰਧ ਤੋੜ ਰਿਹਾ ਹਾਂ। ਰਾਮੂਵਾਲੀਆ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਅਮਨਜੋਤ ਨੇ ਕਿਸ ਨਾਲ ਸਲਾਹ ਕੇ ਇਹ ਕਦਮ ਚੁੱਕਿਆ ਹੈ।

Check Also

‘ਆਪ’ ਆਗੂ ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ 8 ਮਈ ਤੱਕ ਵਧੀ

ਸ਼ਰਾਬ ਘੁਟਾਲਾ ਮਾਮਲੇ 23 ਫਰਵਰੀ 2023 ਨੂੰ ਕੀਤਾ ਗਿਆ ਸੀ ਗਿ੍ਰਫ਼ਤਾਰ ਨਵੀਂ ਦਿੱਲੀ/ਬਿਊਰੋ ਨਿਊਜ਼ : …