15.6 C
Toronto
Thursday, September 18, 2025
spot_img
Homeਪੰਜਾਬਬਾਦਲਾਂ ਦੀਆਂ ਲਗਜ਼ਰੀ ਬੱਸਾਂ ਨੂੰ ਨੱਥ ਪਾਉਣ ਲਈ ਪੰਜਾਬ ਸਰਕਾਰ ਵੀ ਲਿਆ...

ਬਾਦਲਾਂ ਦੀਆਂ ਲਗਜ਼ਰੀ ਬੱਸਾਂ ਨੂੰ ਨੱਥ ਪਾਉਣ ਲਈ ਪੰਜਾਬ ਸਰਕਾਰ ਵੀ ਲਿਆ ਰਹੀ ਹੈ ਨਵੀਆਂ ਲਗਜ਼ਰੀ ਬੱਸਾਂ

ਚੰਡੀਗੜ੍ਹ/ਬਿਊਰੋ ਨਿਊਜ਼
ਪ੍ਰਾਈਵੇਟ ਟਰਾਂਸਪੋਟਰਾਂ ਦੀਆਂ ਲਗਜ਼ਰੀ ਬੱਸਾਂ ਨੂੰ ਟੱਕਰ ਦੇਣ ਲਈ ਸਰਕਾਰ ਵੱਲੋਂ 50 ਲਗਜ਼ਰੀ ਬੱਸਾਂ ਲਿਆਂਦੀਆਂ ਜਾ ਰਹੀਆਂ ਹਨ। ਟਰਾਂਸਪੋਰਟ ਵਿਭਾਗ ਦੇ ਸੀਨੀਅਰ ਅਧਿਕਾਰੀ ਨੇ  ਇਹ ਜਾਣਕਾਰੀ ਦਿੱਤੀ ਹੈ। ਚੇਤੇ ਰਹੇ ਕਿ ਪੰਜਾਬ ਵਿੱਚ ਸਭ ਤੋਂ ਜ਼ਿਆਦਾ ਲਗਜ਼ਰੀ ਬੱਸਾਂ ਬਾਦਲ ਪਰਿਵਾਰ ਦੀਆਂ ਹੀ ਹਨ। ਅਧਿਕਾਰੀ ਨੇ ਦੱਸਿਆ ਕਿ ਪੰਜਾਬ ਦੀਆਂ ਸੜਕਾਂ ‘ਤੇ ਜਲਦ 600 ਨਵੀਆਂ ਬੱਸਾਂ ਆਉਣਗੀਆਂ। ਇਨ੍ਹਾਂ ਵਿੱਚੋਂ 50 ਦੇ ਕਰੀਬ ਲਗਜ਼ਰੀ ਬੱਸਾਂ ਹੋਣਗੀਆਂ। ਇਹ ਬੱਸਾਂ ਦਿੱਲੀ ਸਮੇਤ ਪੰਜਾਬ ਦੇ ਸਾਰੇ ਅਹਿਮ ਰੂਟਾਂ ‘ਤੇ ਚੱਲਣਗੀਆਂ। ਇਨ੍ਹਾਂ ਦਾ ਕਿਰਾਇਆ ਪ੍ਰਾਈਵੇਟ ਬੱਸਾਂ ਨਾਲੋਂ ਕਾਫੀ ਘੱਟ ਹੋਵੇਗਾ। ਪੰਜਾਬ ਵਿਚ ਚੱਲ ਰਹੀਆਂ ਲਗਜ਼ਰੀ ਬੱਸਾਂ ਜ਼ਿਆਦਾਤਰ ਸਿਆਸੀ ਲੀਡਰਾਂ ਦੀਆਂ ਹੋਣ ਕਾਰਨ ਅਫਸਰ ਵੀ ਇਨ੍ਹਾਂ ਨੂੰ ਹੱਥ ਪਾਉਣ ਤੋਂ ਡਰਦੇ ਹਨ।

RELATED ARTICLES
POPULAR POSTS