Breaking News
Home / ਪੰਜਾਬ / ਸ਼ਹੀਦ ਦੀ ਪਤਨੀ ਨੇ ਵਾਪਸ ਕੀਤਾ ਮੈਡਲ

ਸ਼ਹੀਦ ਦੀ ਪਤਨੀ ਨੇ ਵਾਪਸ ਕੀਤਾ ਮੈਡਲ

shahdeeed-dee-wife1987 ‘ਚ ਲਿੱਟੇ ਖਿਲਾਫ ਸਰਜੀਕਲ ਸਟਰਾਈਕ ‘ਚ ਸ਼ਹੀਦ ਹੋਏ ਸਨ ਹਵਾਲਦਾਰ ਕਸ਼ਮੀਰ ਸਿੰਘ
ਲੁਧਿਆਣਾ : ਸਰਜੀਕਲ ਸਟ੍ਰਾਈਕ ਵਿਚ ਸ਼ਹੀਦ ਹੋਏ ਫ਼ੌਜੀ ਦੀ ਪਤਨੀ ਨੇ ਸਰਕਾਰੀ ਅਣਦੇਖੀ ਕਾਰਨ ਸੈਨਾ ਮੈਡਲ ਪ੍ਰਧਾਨ ਮੰਤਰੀ ਨੂੰ ਵਾਪਸ ਕਰਨ ਲਈ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੌਂਪ ਦਿੱਤਾ ਹੈ। 1987 ਦੇ ਸ਼੍ਰੀਲੰਕਾ ਵਿਚ ਹੋਏ ਆਪ੍ਰੇਸ਼ਨ ਪਵਨ ਦੌਰਾਨ ਸ਼ਹੀਦ ਹੋਏ 29 ਭਾਰਤੀ ਫ਼ੌਜੀਆਂ ਵਿਚੋਂ ਇਕ ਸ਼ਹੀਦ ਹਵਾਲਦਾਰ ਕਸ਼ਮੀਰ ਸਿੰਘ ਦੀ ਵਿਧਵਾ ਸੁਰਿੰਦਰ ਕੌਰ ਦੀ ਨਾਰਾਜ਼ਗੀ ਹੈ ਕਿ ਉਨ੍ਹਾਂ ਨੂੰ 10 ਏਕੜ ਜ਼ਮੀਨ ਤੇ ਪੈਟਰੋਲ ਪੰਪ ਦੇਣ ਦੇ ਵਾਅਦੇ ਨੂੰ 29 ਸਾਲ ਬਾਅਦ ਵੀ ਪੂਰਾ ਨਹੀਂ ਕੀਤਾ ਗਿਆ। ਡੀਸੀ ਰਵੀ ਭਗਤ ਦੀ ਗ਼ੈਰ ਮੌਜ਼ੂਦਗੀ ਵਿਚ ਮੈਡਲ ਜੀਏ ਸਵਾਤੀ ਟਿਵਾਣਾ ਨੂੰ ਸੌਂਪ ਦਿੱਤਾ ਗਿਆ। ਸੋਮਵਾਰ ਨੂੰ ਲੁਧਿਆਣਾ ਪਹੁੰਚੀ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਦੀ ਰਹਿਣ ਵਾਲੀ ਸੁਰਿੰਦਰ ਕੌਰ ਨੇ ਦੱਸਿਆ ਕਿ 1987 ਵਿਚ ਸ਼੍ਰੀਲੰਕਾ ‘ਚ ਕੀਤੀ ਗਈ ਸਰਜੀਕਲ ਸਟ੍ਰਾਈਕ ਦੌਰਾਨ ਲਿੱਟੇ ਦੇ ਅੱਤਵਾਦੀਆਂ ਦਾ ਸਫ਼ਾਇਆ ਕਰਦੇ ਹੋਏ ਉਨ੍ਹਾਂ ਦੇ ਪਤੀ ਸ਼ਹੀਦ ਹੋਏ ਸਨ। ਆਪ੍ਰੇਸ਼ਨ ਵਿਚ ਹਿੱਸਾ ਲੈਣ ਵਾਲੇ 29 ਫ਼ੌਜੀਆਂ ਦੀਆਂ ਲਾਸ਼ਾਂ ਵੀ ਲਿੱਟੇ ਅੱਤਵਾਦੀ ਨਾਲ ਹੀ ਲੈ ਗਏ ਸਨ। ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਸਰਕਾਰ ਨੇ ਸ਼ਹੀਦੀ ਮਗਰੋਂ ਸੈਨਾ ਮੈਡਲ ਨਾਲ ਨਵਾਜਦੇ ਹੋਏ ਪਰਿਵਾਰ ਨੂੰ ਦਸ ਏਕੜ ਜ਼ਮੀਨ, ਸਰਕਾਰੀ ਨੌਕਰੀ, ਪੈਟਰੋਲ ਪੰਪ ਜਾਂ ਗੈਸ ਏਜੰਸੀ ਦੇਣ ਦਾ ਐਲਾਨ ਕੀਤਾ ਸੀ। ਪਰ 29 ਸਾਲ ਬੀਤਣ ਦੇ ਬਾਅਦ ਵੀ ਪਰਿਵਾਰ ਨੂੰ ਕੋਈ ਸਹੂਲਤ ਨਹੀਂ ਮਿਲੀ। ਪਰਿਵਾਰ ਇਕ ਦਫ਼ਤਰ ਤੋਂ ਦੂਜੇ ਦਫ਼ਤਰ ਚੱਕਰ ਕੱਟ ਕੇ ਥੱਕ ਗਿਆ ਹੈ। ਪਰਿਵਾਰ ਦਾ ਕਹਿਣਾ ਹੈ ਕਿ ਸਰਕਾਰੀ ਕਲਰਕ ਉਨ੍ਹਾਂ ਨੂੰ ਸ਼੍ਰੀਲੰਕਾ ਸ਼ਾਂਤੀ ਸੈਨਾ ਸ਼ਹੀਦਾਂ ਸਬੰਧੀ ਕੋਈ ਨੀਤੀ ਨਾ ਬਣਨ ਦਾ ਫਰਮਾਨ ਸੁਣਾ ਦਿੰਦੇ ਹਨ। ਇਸ ਬਾਰੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਸੁੱਚਾ ਸਿੰਘ ਲੰਗਾਹ ਨੂੰ ਵੀ ਕਈ ਵਾਰੀ ਜਾਣੂ ਕਰਾਇਆ ਗਿਆ ਹੈ ਪਰ ਕੋਈ ਕਾਰਵਾਈ ਨਹੀਂ ਹੋਈ। ਸ਼ਹੀਦ ਦੀ ਵਿਧਵਾ ਨਾਲ ਪਹੁੰਚੇ ਹਿਊਮਨ ਰਾਈਟਸ ਆਰਗੇਨਾਇਜ਼ੇਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਧਾਲੀਵਾਲ ਨੇ ਕਿਹਾ ਕਿ ਜਦੋਂ 1965, 1971 ਕਾਰਗਿਲ ਦੇ ਸਾਰੇ ਸ਼ਹੀਦ ਫ਼ੌਜੀਆਂ ਦੇ ਪਰਿਵਾਰਾਂ ਨੂੰ ਸਹੂਲਤਾਂ ਦਿੱਤੀਆਂ ਗਈਆਂ ਤੇ ਇੱਥੋਂ ਤੱਕ ਕਿ ਪਾਕਿਸਤਾਨ ਦੀ ਜੇਲ੍ਹ ਵਿਚ ਸ਼ਹੀਦ ਹੋਏ ਸਰਬਜੀਤ ਸਿੰਘ ਦੇ ਪਰਿਵਾਰ ਨੂੰ ਇਕ ਕਰੋੜ ਰੁਪਏ, ਦੋਵਾਂ ਬੇਟੀਆਂ ਨੂੰ ਸਰਕਾਰੀ ਨੌਕਰੀ, ਪੈਟਰੋਲ ਪੰਪ ਵਰਗੀਆਂ ਸਹੂਲਤਾਂ ਦਿੱਤੀਆਂ ਗਈਆਂ ਤਾਂ ਸ਼੍ਰੀਲੰਕਾ ਦੀ ਜੰਗ ਦੇ ਇਨ੍ਹਾਂ ਸ਼ਹੀਦ ਪਰਿਵਾਰਾਂ ਨਾਲ ਮਤਰੇਆ ਵਿਹਾਰ ਕਿਉਂ? ਇਨ੍ਹਾਂ ਨੂੰ ਹੁਣ 29 ਸਾਲ ਬਾਅਦ ਕਈ ਗੁਣਾ ਕਰਕੇ ਸਹੂਲਤਾਂ ਦੇਣੀਆਂ ਚਾਹੀਦੀਆਂ ਹਨ। ਇਸ ਤਰ੍ਹਾਂ ਦੇ ਹੋਰ ਵੀ ਪਰਿਵਾਰ ਹਨ ਜਿਹੜੇ ਧੱਕੇ ਖਾ ਰਹੇ ਹਨ। ਸ਼ਹੀਦ ਦੇ ਪਰਿਵਾਰ ਨੇ ਨਾਰਾਜ਼ਗੀ ਕਾਰਨ ਮੈਡਲ ਵਾਪਸ ਕੀਤਾ ਹੈ। ਕਿਉਂਕਿ ਮਾਮਲਾ ਗੁਰਦਾਸਪੁਰ ਨਾਲ ਜੁੜਿਆ ਹੈ, ਤਾਂ ਅਸੀਂ ਉੱਥੋਂ ਦੇ ਪ੍ਰਸ਼ਾਸਨ ਨਾਲ ਸੰਪਰਕ ਕਰਾਂਗੇ ਕਿ ਕਿੱਥੇ ਕਮੀ ਰਹਿ ਗਈ ਇਸ ਕਾਰਨ ਇਨ੍ਹਾਂ ਤੱਕ ਸਹੂਲਤਾਂ ਨਹੀਂ ਪਹੁੰਚੀਆਂ।

Check Also

ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ 8 ਨਵੰਬਰ ਨੂੰ

ਚੰਨੀ ਨੇ ਕਿਹਾ, ਖੇਤੀ ਕਾਨੂੰਨਾਂ ਸਣੇ ਅਹਿਮ ਮਸਲਿਆਂ ’ਤੇ ਹੋਵੇਗੀ ਚਰਚਾ ਲੁਧਿਆਣਾ/ਬਿਊਰੋ ਨਿਊਜ਼ ਪੰਜਾਬ ਦੇ …