-7.4 C
Toronto
Tuesday, March 3, 2026
spot_img
Homeਭਾਰਤਸਲਮਾਨ ਖਾਨ ਤੇ ਉਸਦੇ ਬੌਡੀਗਾਰਡ ਖਿਲਾਫ਼ ਸੰਮਨ ਜਾਰੀ

ਸਲਮਾਨ ਖਾਨ ਤੇ ਉਸਦੇ ਬੌਡੀਗਾਰਡ ਖਿਲਾਫ਼ ਸੰਮਨ ਜਾਰੀ

2019 ’ਚ ਹੋਏ ਝਗੜੇ ਦੇ ਮਾਮਲੇ ’ਚ ਪੱਤਰਕਾਰ ਨੇ ਕਰਵਾਈ ਸੀ ਸ਼ਿਕਾਇਤ ਦਰਜ
ਮੁੰਬਈ/ਬਿਊਰੋ ਨਿਊਜ਼
ਮੁੰਬਈ ਦੀ ਇਕ ਸਥਾਨਕ ਅਦਾਲਤ ਨੇ ਅਦਾਕਾਰ ਸਲਮਾਨ ਖਾਨ ਅਤੇ ਉਸਦੇ ਬੌਡੀਗਾਰਡ ਨਵਾਜ਼ ਸ਼ੇਖ ਖਿਲਾਫ ਸੰਮਨ ਜਾਰੀ ਕੀਤੇ ਹਨ। ਅਦਾਲਤ ਨੇ ਸਾਲ 2019 ’ਚ ਹੋਏ ਇਕ ਝਗੜੇ ਦੇ ਸਬੰਧ ਵਿਚ ਇਕ ਪੱਤਰਕਾਰ ਵੱਲੋਂ ਸਲਮਾਨ ਖਾਨ ਅਤੇ ਉਸ ਦੇ ਬੌਡੀਗਾਰਡ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ। ਪੱਤਰਕਾਰ ਅਸ਼ੋਕ ਪਾਂਡੇ ਨੇ ਆਪਣੀ ਸ਼ਿਕਾਇਤ ’ਚ ਸਲਮਾਨ ਖਾਨ ਅਤੇ ਉਸਦੇ ਬੌਡੀਗਾਰਡ ਨਵਾਜ਼ ਸ਼ੇਖ ਖਿਲਾਫ਼ ਅਪਰਾਧਿਕ ਕਾਰਵਾਈ ਕਰਨ ਦੀ ਮੰਗ ਕੀਤੀ। ਮੈਜਿਸਟਰੇਟ ਆਰ ਆਰ ਖਾਨ ਨੇ ਆਪਣੇ ਹੁਕਮਾਂ ’ਚ ਨੋਟ ਕੀਤਾ ਕਿ ਇਸ ਮਾਮਲੇ ’ਚ ਪੁਲਿਸ ਰਿਪੋਰਟ ’ਚ ਕਿਹਾ ਗਿਆ ਹੈ ਕਿ ਮੁਲਜ਼ਮਾਂ ਖਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 504 ਅਤੇ 506 ਤਹਿਤ ਅਪਰਾਧ ਕੀਤੇ ਗਏ ਹਨ, ਜਿਸ ਦੇ ਚਲਦਿਆਂ ਕੋਰਟ ਨੇ ਅਦਾਕਾਰ ਸਲਮਾਨ ਖਾਨ ਅਤੇ ਉਸ ਦੇ ਬੌਡੀਗਾਰਡ ਖਿਲਾਫ਼ ਸੰਮਨ ਜਾਰੀ ਕੀਤੇ ਹਨ। ਅਦਾਲਤ ਨੇ ਸੰਮਨ ਜਾਰੀ ਕਰਦਿਆਂ ਮਾਮਲੇ ਦੀ ਅਗਲੀ ਸੁਣਵਾਈ 5 ਅਪ੍ਰੈਲ ’ਤੇ ਪਾ ਦਿੱਤੀ ਹੈ।

RELATED ARTICLES
POPULAR POSTS