Breaking News
Home / ਦੁਨੀਆ / ਲੜਾਕੂ ਜਹਾਜ਼ ਲੈ ਕੇ ਸਿਆਚਿਨ ਪਹੁੰਚੇ ਪਾਕਿ ਦੇ ਏਅਰ ਚੀਫ

ਲੜਾਕੂ ਜਹਾਜ਼ ਲੈ ਕੇ ਸਿਆਚਿਨ ਪਹੁੰਚੇ ਪਾਕਿ ਦੇ ਏਅਰ ਚੀਫ

ਭਾਰਤ ਵਲੋਂ ਨੌਸ਼ਹਿਰਾ ਸੈਕਟਰ ‘ਚ ਕੀਤੀ ਕਾਰਵਾਈ ਤੋਂ ਪਾਕਿ ‘ਚ ਸਹਿਮ ਦਾ ਮਾਹੌਲ
ਇਸਲਾਮਾਬਾਦ/ਬਿਊਰੋ ਨਿਊਜ਼
ਭਾਰਤ ਨਾਲ ਵਧਦੇ ਤਣਾਅ ਦੇ ਚੱਲਦਿਆਂ ਪਾਕਿ ਹਵਾਈ ਸੈਨਾ ਦੇ ਮੁਖੀ ਨੇ ਚਿਤਾਵਨੀ ਦਿੱਤੀ ਹੈ ਕਿ ਸਾਡੇ ਸੁਰੱਖਿਆ ਬਲ ਦੁਸ਼ਮਣ ਦੀ ਕਿਸੇ ਵੀ ਕਾਰਵਾਈ ਦਾ ਇਸ ਤਰ੍ਹਾਂ ਜਵਾਬ ਦੇਣਗੇ ਕਿ ਉਸਦੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਯਾਦ ਰੱਖਣਗੀਆਂ। ਪਾਕਿ ਦੇ ਏਅਰ ਚੀਫ ਮਾਰਸ਼ਲ ਸੁਹੇਲ ਅਮਾਨ ਨੇ ਕਿਹਾ ਕਿ ਪਾਕਿਸਤਾਨ ਦੁਸ਼ਮਣ ਦੀ ਕਿਸੇ ਵੀ ਕਾਰਵਾਈ ਦਾ ਮੂੰਹ ਤੋੜ ਜਵਾਬ ਦੇਵੇਗਾ। ਨੌਸ਼ਹਿਰਾ ਸੈਕਟਰ ਵਿਚ ਪਾਕਿ ਸੈਨਾ ‘ਤੇ ਭਾਰਤੀ ਫੌਜ ਦੀ ਕਾਰਵਾਈ ਤੋਂ ਬਾਅਦ ਪਾਕਿ ਘਬਰਾਇਆ ਹੋਇਆ ਹੈ। ਪਾਕਿ ਮੀਡੀਆ ਅਨੁਸਾਰ ਅੱਜ ਸਵੇਰੇ ਸਿਆਚਿਨ ਕੋਲ ਸਕਟੂ ਵਿਚ ਪਾਕਿਸਤਾਨੀ ਹਵਾਈ ਸੈਨਾ ਦੇ ਜਹਾਜ਼ ਦੇਖੇ ਗਏ। ਸਕਟੂ ਪਾਕਿਸਤਾਨ ਦਾ ਸਰਹੱਦੀ ਇਲਾਕਾ ਹੈ। ਸੋਹੇਲ ਅਮਾਨ ਨੇ ਅੱਜ ਸਿਆਚਿਨ ਲਾਗੇ ਪਾਕਿਸਤਾਨੀ ਖੇਤਰ ਦਾ ਦੌਰਾ ਵੀ ਕੀਤਾ।
ਦੂਜੇ ਪਾਸੇ ਭਾਰਤ ਹਵਾਈ ਸੈਨਾ ਨੇ ਪਾਕਿਸਤਾਨ ਮੀਡੀਆ ਦੇ ਇਸ ਦਾਅਵੇ ਨੂੰ ਨਕਾਰ ਦਿੱਤਾ ਹੈ। ਭਾਰਤ ਦਾ ਕਹਿਣਾ ਹੈ ਕਿ ਪਾਕਿ ਹਵਾਈ ਸੈਨਾ ਆਪਣੇ ਦੇਸ਼ ਦੀ ਜਨਤਾ ਨੂੰ ਖੁਸ਼ ਕਰਨ ਲਈ ਅਜਿਹਾ ਕਰ ਰਹੀ ਹੈ। ਭਾਰਤ ਨੇ ਆਖਿਆ ਕਿ ਅਸੀਂ ਤਾਂ ਪਹਿਲਾਂ ਤੋਂ ਹੀ ਤਿਆਰ ਹਾਂ, ਪਾਕਿਸਤਾਨ ਗਲਤੀ ਨਾਲ ਵੀ ਕੋਈ ਹਰਕਤ ਨਾ ਕਰ ਬੈਠੇ।

Check Also

ਡੈਲਾਵੇਅਰ ਦੇ ਆਗੂਆਂ ਨੇ ਵਿਸਾਖੀ ਮੌਕੇ ਭੰਗੜੇ ਨਾਲ ਬੰਨ੍ਹਿਆ ਰੰਗ

ਭਾਰਤ ‘ਚ ਤਿਆਰ ਕੀਤੀ ਗਈ ਸੀ ਪੁਸ਼ਾਕ; ਅਮਰੀਕੀ ਆਗੂਆਂ ਨੇ ਪਾਈ ਧਮਾਲ ਨਿਊ ਕੈਸਲ/ਬਿਊਰੋ ਨਿਊਜ਼ …