Home / ਪੰਜਾਬ / ਮ੍ਰਿਤਕ ਲਖਬੀਰ ਦੇ ਪਰਿਵਾਰ ਨੇ ਬੇਅਦਬੀ ਦੇ ਦੋਸ਼ਾਂ ਨੂੰ ਨਕਾਰਿਆ

ਮ੍ਰਿਤਕ ਲਖਬੀਰ ਦੇ ਪਰਿਵਾਰ ਨੇ ਬੇਅਦਬੀ ਦੇ ਦੋਸ਼ਾਂ ਨੂੰ ਨਕਾਰਿਆ

ਕਿਹਾ ਕਾਤਲਾਂ ਖਿਲਾਫ਼ ਬਣਦੀ ਕਾਰਵਾਈ ਕਰਕੇ ਦਿੱਤੀ ਜਾਵੇ ਸਖਤ ਸਜ਼ਾ

ਤਰਨ ਤਾਰਨ : ਸਿੰਘੂ ਬਾਰਡਰ ‘ਤੇ ਨਿਹੰਗ ਜਥੇਬੰਦੀਆਂ ਵੱਲੋਂ ਬੇਅਦਬੀ ਦੇ ਆਰੋਪ ‘ਚ ਕਤਲ ਕੀਤੇ ਗਏ ਲਖਬੀਰ ਸਿੰਘ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਲਖਬੀਰ ‘ਤੇ ਲਗਾਏ ਗਏ ਬੇਅਦਬੀ ਦੇ ਆਰੋਪਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਗਰੀਬ ਅਤੇ ਦਿਹਾੜੀਦਾਰ ਆਦਮੀ ਸੀ ਪ੍ਰੰਤੂ ਉਹ ਬੇਅਦਬੀ ਵਰਗੀ ਘਿਨੌਣੀ ਹਰਕਤ ਨਹੀਂ ਕਰ ਸਕਦਾ। 36 ਸਾਲਾ ਲਖਬੀਰ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਚੀਮਾ ਦਾ ਰਹਿਣ ਵਾਲਾ ਸੀ। ਉਹ ਪਿੰਡ ‘ਚ ਆਪਣੀ ਮ੍ਰਿਤਕ ਭੂਆ ਦੇ ਘਰ ਆਪਣੀ ਭੈਣ ਅਤੇ ਭਤੀਜੀ ਦੇ ਨਾਲ ਰਹਿ ਰਿਹਾ ਸੀ। ਉਸਦੀ ਨਸ਼ੇ ਦੀ ਆਦਤ ਤੋਂ ਪ੍ਰੇਸ਼ਾਨ ਹੋ ਕੇ ਪੰਜ ਸਾਲ ਪਹਿਲਾਂ ਉਸ ਦੀ ਪਤਨੀ ਆਪਣੀਆਂ ਤਿੰਨ ਬੇਟੀਆਂ ਨੂੰ ਨਾਲ ਲੈ ਕੇ ਆਪਣੇ ਪੇਕੇ ਚਲੀ ਗਈ ਸੀ। ਪਤਨੀ ਨੇ ਕਿਹਾ ਕਿ ਉਹ ਨਸ਼ਾ ਜ਼ਰੂਰ ਕਰਦਾ ਸੀ ਪ੍ਰੰਤੂ ਉਹ ਬੇਅਦਬੀ ਵਰਗੀ ਵਾਰਦਾਤ ਨੂੰ ਅੰਜ਼ਾਮ ਨਹੀਂ ਦੇ ਸਕਦਾ। ਪਤਨੀ ਨੇ ਮੰਗ ਕੀਤੀ ਕਿ ਜਿਸ ਨੇ ਵੀ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰਿਆ ਹੈ ਉਨ੍ਹਾਂ ਨੂੰ ਸਾਹਮਣੇ ਲਿਆਂਦਾ ਜਾਵੇ ਅਤੇ ਉਨ੍ਹਾਂ ਖਿਲਾਫ਼ ਬਣਦੀ ਕਾਰਵਾਈ ਕਰਦਿਆਂ ਸਖਤ ਸਜ਼ਾ ਦਿੱਤੀ ਜਾਵੇ।

Check Also

ਕੇਜਰੀਵਾਲ ਅਧਿਆਪਕਾਂ ਦੇ ਧਰਨੇ ‘ਚ ਹੋਏ ਸ਼ਾਮਲ

ਕਿਹਾ : ਇਕ ਮੌਕਾ ਛੋਟੇ ਭਰਾ ਨੂੰ ਦਿਓ, ਜੇ ਕੰਮ ਨਾ ਕੀਤਾ ਤਾਂ ਲੱਤ ਮਾਰ …