Breaking News
Home / ਕੈਨੇਡਾ / Front / ਭਾਰਤ-ਯੂਏਈ ਵਿਚਾਲੇ ਪਹਿਲੀ ਵਾਰ ਰੁਪਏ ’ਚ ਲੈਣ-ਦੇਣ – ਪਿਛਲੇ ਮਹੀਨੇ ਹੋਇਆ ਸੀ ਸਮਝੌਤਾ

ਭਾਰਤ-ਯੂਏਈ ਵਿਚਾਲੇ ਪਹਿਲੀ ਵਾਰ ਰੁਪਏ ’ਚ ਲੈਣ-ਦੇਣ – ਪਿਛਲੇ ਮਹੀਨੇ ਹੋਇਆ ਸੀ ਸਮਝੌਤਾ

ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਅਤੇ ਯੂਏਈ ਵਿਚਾਲੇ ਪਹਿਲੀ ਵਾਰ ਲੋਕਲ ਕਰੰਸੀ ਵਿਚ ਲੈਣ-ਦੇਣ ਹੋਇਆ ਹੈ। ਇਸਦੇ ਚੱਲਦਿਆਂ ਭਾਰਤ ਵਲੋਂ 10 ਲੱਖ ਬੈਰਲ ਤੇਲ ਖਰੀਦੀ ਦਾ ਭੁਗਤਾਨ ਰੁਪਏ ਅਤੇ ਯੂਏਈ ਦੀ ਕਰੰਸੀ ਦਿਰਹਮ ਵਿਚ ਕੀਤਾ ਗਿਆ ਹੈ। ਇਸਦੀ ਜਾਣਕਾਰੀ ਯੂਏਈ ਵਿਚ ਭਾਰਤੀ ਦੂਤਾਵਾਸ ਨੇ ਦਿੱਤੀ ਹੈ। ਦੱਸਿਆ ਗਿਆ ਹੈ ਕਿ ਇਹ ਲੈਣ-ਦੇਣ ਸੋਮਵਾਰ ਨੂੰ ਯੂਏਈ ਦੀ ਆਬੂਧਾਬੀ ਨੈਸ਼ਨਲ ਆਇਲ ਕੰਪਨੀ ਅਤੇ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਵਿਚਾਲੇ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਭਾਰਤ ਦੀ ਐਨਰਜੀ ਸਿਕਿਉਰਿਟੀ ਵਿਚ ਯੂਏਈ ਤੋਂ ਇੰਪੋਰਟ ਕੀਤਾ ਗਿਆ ਤੇਲ ਅਹਿਮ ਭੂਮਿਕਾ ਨਿਭਾਉਂਦਾ ਹੈ। ਯੂਏਈ ਪੰਜਵਾਂ ਵੱਡਾ ਦੇਸ਼ ਹੈ, ਜਿਸ ਨਾਲ ਭਾਰਤ ਆਪਣੀ ਕਰੂਡ ਆਇਲ ਦੀਆਂ ਜ਼ਰੂਰਤਾਂ ਪੂਰੀਆਂ ਕਰਦਾ ਹੈ। ਇਸਦੇ ਚੱਲਦਿਆਂ ਦੋਵਾਂ ਦੇਸ਼ਾਂ ਭਾਰਤ ਅਤੇ ਯੂਏਈ ਵਿਚਕਾਰ ਲੋਕਲ ਕਰੰਸੀ ਵਿਚ ਭੁਗਤਾਨ ਭਾਰਤ ਦੇ ਲਈ ਫਾਇਦੇਮੰਦ ਸਾਬਤ ਹੋ ਸਕਦਾ ਹੈ। ਯੂਏਈ, ਭਾਰਤ ਦਾ ਤੀਜਾ ਸਭ ਤੋਂ ਵੱਡਾ ਵਪਾਰਕ ਸਾਂਝੀਦਾਰ ਹੈ। ਧਿਆਨ ਰਹੇ ਕਿ ਪਿਛਲੇ ਮਹੀਨੇ ਭਾਰਤ ਅਤੇ ਯੂਏਈ ਵਿਚਾਲੇ ਇਸ ਸਬੰਧੀ ਇਕ ਸਮਝੌਤਾ ਵੀ ਹੋਇਆ ਸੀ।

Check Also

ਮਹਾਰਾਸ਼ਟਰ ਸਰਕਾਰ ਨੇ ਦੇਸੀ ਗਾਂ ਨੂੰ ਰਾਜ ਮਾਤਾ ਦਾ ਦਰਜਾ ਦਿੱਤਾ

ਅਜਿਹਾ ਕਰਨ ਵਾਲਾ ਭਾਰਤ ਦਾ ਪਹਿਲਾ ਸੂਬਾ ਬਣਿਆ ਮਹਾਰਾਸ਼ਟਰ ਨਵੀਂ ਦਿੱਲੀ/ਬਿਊਰੋ ਨਿਊਜ਼ ਮਹਾਰਾਸ਼ਟਰ ਵਿਚ ਏਕਨਾਥ …