Breaking News
Home / ਭਾਰਤ / ‘ਪ੍ਰਧਾਨ ਮੰਤਰੀ ਹੁੰਦਾ ਤਾਂ ਨੋਟਬੰਦੀ ਦੀ ਤਜਵੀਜ਼ ਕੂੜੇਦਾਨ ਵਿਚ ਸੁੱਟ ਦਿੰਦਾ’

‘ਪ੍ਰਧਾਨ ਮੰਤਰੀ ਹੁੰਦਾ ਤਾਂ ਨੋਟਬੰਦੀ ਦੀ ਤਜਵੀਜ਼ ਕੂੜੇਦਾਨ ਵਿਚ ਸੁੱਟ ਦਿੰਦਾ’

ਸਿੰਗਾਪੁਰ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਨੋਟਬੰਦੀ ‘ਵਧੀਆ ਕਾਰਵਾਈ ਨਹੀਂ ਸੀ’ ਤੇ ਜੇ ਉਹ ਪ੍ਰਧਾਨ ਮੰਤਰੀ ਹੁੰਦੇ ਤਾਂ ਇਸ ਸਬੰਧੀ ਤਜਵੀਜ਼ ਨੂੰ ‘ਕੂੜੇਦਾਨ’ ਵਿੱਚ ਸੁੱਟ ਦਿੰਦੇ। ਉਹ ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਪੁਰ ਵਿੱਚ ਭਾਰਤੀ ਮੂਲ ਦੇ ਲੋਕਾਂ ਦੀ ਇਕ ‘ਉਤਸ਼ਾ ਹਭਰਪੂਰ ਇਕੱਤਰਤਾ’ ਨੂੰ ਸੰਬੋਧਨ ਕਰ ਰਹੇ ਸਨ। ਗਾਂਧੀ ਦੱਖਣ-ਪੂਰਬੀ ਏਸ਼ਿਆਈ ਮੁਲਕਾਂ ਦੇ ਪੰਜ-ਰੋਜ਼ਾ ਦੌਰੇ ‘ਤੇ ਹਨ, ਜਿਸ ਦੌਰਾਨ ਉਹ ਮਲੇਸ਼ੀਆ ਪੁੱਜੇ। ਜਦੋਂ ਉਨ੍ਹਾਂ ਨੂੰ ਸਵਾਲ ਕੀਤਾ ਗਿਆ ਕਿ ਉਹ ਨੋਟਬੰਦੀ ਨੂੰ ਕਿਵੇਂ ਵੱਖਰੇ ਢੰਗ ਨਾਲ ਲਾਗੂ ਕਰਦੇ ਤਾਂ ਉਨ੍ਹਾਂ ਕਿਹਾ, ”ਜੇ ਮੈਂ ਪ੍ਰਧਾਨ ਮੰਤਰੀ ਹੁੰਦਾ ਤਾਂ ਮੈਂ ਨੋਟਬੰਦੀ ਵਾਲੀ ਫਾਈਲ ਨੂੰ ਕੂੜੇਦਾਨ ਵਿੱਚ ਸੁੱਟ ਦਿੰਦਾ ਤੇ ਫਿਰ ਰੂੜੀ ‘ਤੇ ਸੁਟਵਾ ਦਿੰਦਾ।” ਉਨ੍ਹਾਂ ਕਿਹਾ, ”ਮੇਰੇ ਖ਼ਿਆਲ ਵਿੱਚ ਨੋਟਬੰਦੀ ਨਾਲ ਅਜਿਹਾ ਹੀ ਸਲੂਕ ਹੋਣਾ ਚਾਹੀਦਾ ਸੀ, ਕਿਉਂਕਿ ਇਹ ਬਿਲਕੁਲ ਵੀ ਵਧੀਆ ਕਾਰਵਾਈ ਨਹੀਂ ਸੀ।”

Check Also

ਅਰਵਿੰਦ ਕੇਜਰੀਵਾਲ ਦੀ ਈਡੀ ਕਸਟਡੀ 1 ਅਪ੍ਰੈਲ ਤੱਕ ਵਧੀ

ਸ਼ਰਾਬ ਨੀਤੀ ਮਾਮਲੇ ’ਚ ਲੰਘੀ 21 ਮਾਰਚ ਨੂੰ ਕੀਤਾ ਗਿਆ ਸੀ ਗਿ੍ਰਫ਼ਤਾਰ ਨਵੀਂ ਦਿੱਲੀ/ਬਿਊਰੋ ਨਿਊਜ਼ …