ਜਾਸੂਸੀ ਦੇ ਆਰੋਪ ਵਿਚ ਪਾਕਿ ਦੀ ਜੇਲ੍ਹ ‘ਚ ਬੰਦ ਹੈ ਕੁਲਭੂਸ਼ਣ
ਇਸਲਾਮਾਬਾਦ/ਬਿਊਰੋ ਨਿਊਜ਼
ਪਾਕਿਸਤਾਨ ਦੀ ਜੇਲ੍ਹ ‘ਚ ਜਾਸੂਸੀ ਦੇ ਆਰੋਪ ਵਿਚ ਬੰਦ ਭਾਰਤੀ ਨਾਗਰਿਕ ਕੁਲਭੂਸ਼ਨ ਜਾਧਵ ਮਾਮਲੇ ‘ਚ ਪਾਕਿਸਤਾਨ ਵੱਡਾ ਫ਼ੈਸਲਾ ਲੈਣ ਜਾ ਰਿਹਾ ਹੈ। ਪਾਕਿਸਤਾਨ ਦੀਆਂ ਮੀਡੀਆ ਰਿਪੋਰਟਾਂ ਮੁਤਾਬਕ ਕੁਲਭੂਸ਼ਨ ਜਾਧਵ ਮਾਮਲੇ ਨੂੰ ਸਿਵਲੀਅਨ ਕੋਰਟ ‘ਚ ਚਲਾਉਣ ਲਈ ਆਰਮੀ ਐਕਟ ‘ਚ ਬਦਲਾਅ ਕੀਤਾ ਜਾਵੇਗਾ। ਇਸ ਤੋਂ ਬਾਅਦ ਜਾਧਵ ਨੂੰ ਆਪਣੀ ਗ੍ਰਿਫ਼ਤਾਰੀ ਵਿਰੁੱਧ ਸਿਵਲੀਅਨ ਅਦਾਲਤ ‘ਚ ਅਪੀਲ ਕਰਨੀ ਪਏਗੀ। ਦੱਸਣਯੋਗ ਹੈ ਕਿ ਕੁਲਭੂਸ਼ਨ ਜਾਧਵ ਵਿਰੁੱਧ ਆਰਮੀ ਐਕਟ ਦੇ ਤਹਿਤ ਮਿਲਟਰੀ ਕੋਰਟ ‘ਚ ਕੇਸ ਚਲਾਇਆ ਗਿਆ ਸੀ। ਇਸ ਦੇ ਤਹਿਤ ਮਾਮਲਿਆਂ ‘ਚ ਸਜ਼ਾ ਕੱਟ ਰਹੇ ਵਿਅਕਤੀ ਨੂੰ ਇਹ ਹੱਕ ਨਹੀਂ ਹੈ ਕਿ ਉਹ ਸਿਵਲੀਅਨ ਕੋਰਟ ‘ਚ ਅਪੀਲ ਕਰ ਸਕੇ ਪਰ ਜਾਧਵ ਮਾਮਲੇ ‘ਚ ਨਿਯਮਾਂ ‘ਚ ਬਦਲਾਅ ਕੀਤਾ ਜਾ ਰਿਹਾ ਹੈ।
Check Also
ਟਰੰਪ ਪ੍ਰਸ਼ਾਸਨ ਵੱਲੋਂ ਹਾਰਵਰਡ ਯੂਨੀਵਰਸਿਟੀ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ’ਤੇ ਰੋਕ
ਹਾਰਵਰਡ ਨੇ ਇਸ ਫੈਸਲੇ ਨੂੰ ਗਲਤ ਦੱਸਦਿਆਂ ਵਿਦੇਸ਼ੀ ਵਿਦਿਆਰਥੀਆਂ ਦੇ ਸਮਰਥਨ ਦਾ ਕੀਤਾ ਵਾਅਦਾ ਬੋਸਟਨ/ਬਿਊਰੋ …