Breaking News
Home / ਦੁਨੀਆ / ਅਮਰੀਕਾ ‘ਚ ਸਿੱਖਾਂ ਖਿਲਾਫ ਨਸਲੀ ਵਿਤਕਰੇ ਦੀਆਂ ਘਟਨਾਵਾਂ ਇਕ ਸਾਲ ‘ਚ ਤਿੰਨ ਗੁਣਾ ਵਧੀਆਂ

ਅਮਰੀਕਾ ‘ਚ ਸਿੱਖਾਂ ਖਿਲਾਫ ਨਸਲੀ ਵਿਤਕਰੇ ਦੀਆਂ ਘਟਨਾਵਾਂ ਇਕ ਸਾਲ ‘ਚ ਤਿੰਨ ਗੁਣਾ ਵਧੀਆਂ

ਐਫ.ਬੀ.ਆਈ. ਨੇ ਜਾਰੀ ਕੀਤੇ ਅੰਕੜੇ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਦੀ ਕੇਂਦਰੀ ਜਾਂਚ ਏਜੰਸੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐਫ.ਬੀ.ਆਈ.) ਨੇ 2018 ਵਿਚ ਨਸਲੀ ਵਿਤਕਰੇ ਦੇ ਅੰਕੜੇ ਜਾਰੀ ਕੀਤੇ ਹਨ। ਇਸ ਮੁਤਾਬਕ ਸਿੱਖਾਂ ਖਿਲਾਫ ਨਸਲੀ ਵਿਤਕਰੇ ਦੀਆਂ ਘਟਨਾਵਾਂ ਇਕ ਸਾਲ ਵਿਚ ਹੀ ਤਿੰਨ ਗੁਣਾ ਵਧ ਗਈਆਂ ਹਨ, ਜੋ ਕਿ ਪਿਛਲੇ 16 ਸਾਲਾਂ ਵਿਚ ਸਭ ਤੋਂ ਵਧ ਹਨ। ਐਫ.ਬੀ.ਆਈ. ਅਨੁਸਾਰ ਇਕ ਸਾਲ ਵਿਚ ਲੈਟਿਨ ਮੂਲ ਦੇ ਲੋਕ ਸਭ ਤੋਂ ਜ਼ਿਆਦਾ ਨਸਲੀ ਵਿਤਕਰੇ ਦਾ ਸ਼ਿਕਾਰ ਹੋਏ ਹਨ, ਉਥੇ ਸਿੱਖ, ਮੁਸਲਿਮ ਅਤੇ ਯਹੂਦੀ ਵੀ ਸਭ ਤੋਂ ਜ਼ਿਆਦਾ ਨਸਲੀ ਵਿਤਕਰੇ ਦਾ ਸ਼ਿਕਾਰ ਹੋਏ ਹਨ। ਏਜੰਸੀ ਦੀ ਰਿਪੋਰਟ ਅਨੁਸਾਰ 2017 ‘ਚ ਸਿੱਖਾਂ ਖਿਲਾਫ 20 ਹੇਟ ਕ੍ਰਾਈਮ ਦੀਆਂ ਘਟਨਾਵਾਂ ਸਾਹਮਣੇ ਆਈਆਂ ਸਨ ਅਤੇ 2018 ਵਿਚ ਅਜਿਹੀਆਂ ਘਟਨਾਵਾਂ ਦੀ ਗਿਣਤੀ 60 ਤੱਕ ਪਹੁੰਚ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਅਜਿਹੀਆਂ ਘਟਨਾਵਾਂ ਵਧਣ ਦਾ ਕਾਰਨ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਬਿਆਨਬਾਜ਼ੀ ਅਤੇ ਉਸਦੀ ਸਰਕਾਰ ਦੀਆਂ ਨੀਤੀਆਂ ਹਨ।

Check Also

ਰੂਸ ਦੇ ਕਜਾਨ ’ਚ 9/11 ਵਰਗਾ ਹਮਲਾ

ਯੂਕਰੇਨ ਨੇ 8 ਡਰੋਨ ਦਾਗੇ, 6 ਰਿਹਾਇਸ਼ੀ ਇਮਾਰਤਾਂ ਨੂੰ ਬਣਾਇਆ ਨਿਸ਼ਾਨਾ ਮਾਸਕੋ/ਬਿਊਰੋ ਨਿਊਜ਼ : ਰੂਸ …